ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)-ਅੱਜ ਉੱਤਰਪ੍ਰਦੇਸ਼ ਕਲਿਆਣ ਪ੍ਰੀਸ਼ਦ ਦੇ ਪ੍ਰਧਾਨ ਡਾ. ਜੇ. ਪੀ. ਸਿੰਘ, ਸੁਬੀਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸ਼ੰਕਰ ਉਪਾਧਿਆ ਜਨਰਲ ਸੈਕਟਰੀ, ਸੁਨੀਲ ਕੁਮਾਰ, ਬਾਵਾਦੀਨ ਯੂਨਿਟ ਪ੍ਰਧਾਨ ਆਦਿ ਨੇ ਆਪਣੇ ਸਾਥੀਆਂ ਸਮੇਤ ਅੱਜ ਸ਼੍ਰ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਜ਼ਿਮਨੀ ਚੋਣ ਲਈ ਸਾਂਝੇ ਉਮੀਦਵਾਰ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਹੱਕ ’ਚ ਵਿਚਾਰ-ਵਟਾਂਦਰੇ ਉਪਰੰਤ ਸਮਰਥਨ ਦੇਣ ਦਾ ਐਲਾਨ ਕੀਤਾ।
ਸ: ਛੀਨਾ ਨੇ ਅੱਜ ਆਪਣੇ ਡੋਰ-ਟੂ-ਡੋਰ ਪ੍ਰੋਗਰਾਮ ਦੌਰਾਨ ਲੋਕਾਂ ਤੋਂ ਸਹਿਯੋਗ ਮੰਗਦਿਆ ਕਿਹਾ ਕਿ ਗੁਰੂ ਨਗਰੀ ਅਤੇ ਲੋਕ ਸੇਵਾ ਲਈ ਉਹ ਦਾਸ ਨੂੰ ਮੌਕਾ ਜਰੂਰ ਦੇਣ ਤਾਂ ਜੋ ਉਹ ਕੇਂਦਰੀ ਵਿਚਲੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸਰਕਾਰ ਪਾਸੋਂ ਜ਼ਿਲ੍ਹੇ ਵਿਕਾਸ, ਜਨਤਾ ਨੂੰ ਲਾਹੇਵੰਦ ਸਕੀਮਾਂ, ਮੁਸ਼ਕਿਲਾਂ ਤੋਂ ਨਿਜਾਤ ਅਤੇ ਸ਼ਹਿਰ ਨੂੰ ਹੋਰ ਖ਼ੂਬਸੂਰਤ ਬਣਾਉਣ ਲਈ ਆਪਣੀ ਭੂਮਿਕਾ ਨੂੰ ਸ਼ਾਨਦਾਰ ਢੰਗ ਨਾਲ ਨਿਭਾਅ ਸਕਣ। ਉਨ੍ਹਾਂ ਅੱਜ ਹੋ ਰਹੇ ਮਤਦਾਨ ਲਈ ਅਕਾਲੀ-ਭਾਜਪਾ ਗਠਜੋੜ ਦੇ ਵਿਕਾਸ ਦੇ ਮੁੱਦੇਨਜ਼ਰ ਨੂੰ ਜਨਤਾ ਤੋਂ ਸਹਿਯੋਗ ਦੀ ਮੰਗ ਕਰਦਿਆ ਭਾਜਪਾ ਦੇ ਕਮਲ ਦੇ ਫੁੱਲ ਨੰਬਰ 4 ਲਈ ਬਟਨ ਦਬਾਕੇ ਚੋਣ ‘ਮੈਦਾਨ ਫ਼ਤਿਹ’ ਕਰਨ ਦੀ ਅਪੀਲ ਕੀਤੀ।
ਇਸਦੇ ਨਾਲ ਸ: ਛੀਨਾ ਦੇ ਹੱਕ ’ਚ ਆਲ ਇੰਡੀਆ ਅੱਤਵਾਦ ਪੀੜਤ ਐਸੋਸੀਏਸ਼ਨ ਦੇ ਰਾਸ਼ਟਰੀ ਚੇਅਰਮੈਨ ਡਾ. ਬੀ. ਆਰ. ਹਸਤੀਰ ਨੇ ਕਿਹਾ ਕਿ ਅੱਤਵਾਦ ਪੀੜਤ ਪਰਿਵਾਰਾਂ ’ਚ ਉਨ੍ਹਾਂ ਨੂੰ ਜਿਤਾਉਣ ਲਈ ਜਬਰਦਸਤ ਲਹਿਰ ਹੈ। ਉਨ੍ਹਾਂ ਕਿਹਾ ਕਿ 4 ਫਰਵਰੀ ਵਾਲੇ ਦਿਨ ਸ: ਛੀਨਾ ਦੇ ਹੱਕ ’ਚ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਸਮੂਹ ਅੱਤਵਾਦ ਪੀੜ੍ਹਤ ਪਰਿਵਾਰ ਉਨ੍ਹਾਂ ਨੂੰ ਪਾਰਲੀਮੈਂਟ ’ਚ ਭੇਜੇਗਾ।ਇਸ ਤੋਂ ਇਲਾਵਾ ਹੋਰਨਾਂ ’ਚ ਡਾ. ਰਵੀ ਧਵਨ ਪ੍ਰਧਾਨ ਫ਼ਾਰਮਾਸਿਟੀਕਲ ਮੈਨੀਫ਼ੈਕਚਰਿੰਗ ਐਸੋਸੀਏਸ਼ਨ, ਜਰਨਲ ਸੈਕਟਰੀ ਅਮਿਤ ਕਪੂਰ, ਮੀਤ ਪ੍ਰਧਾਨ ਅਜੈ ਕੁਮਾਰ, ਲਘੂ ਉਦਯੋਗ ਭਾਰਤੀ, ਅੰਮ੍ਰਿਤਸਰ ਦੇ ਪ੍ਰਧਾਨ ਡਾ. ਜੇ.ਪੀ. ਸਿੰਘ, ਫ਼ੋਕਲ ਪੁਆਇੰਟ ਇੰਡਸਟਰੀ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ ਕਮਲ ਡਾਲੀਮਾ ਅਤੇ ਹੋਰ ਪ੍ਰਸਿੱਧ ਉਦਯੋਗਪਤੀਆਂ ਨੇ ਸ: ਛੀਨਾ ਦੇ ਹੱਕ ’ਚ ਨਿੱਤਰ ਦਾ ਫੈਸਲਾ ਕੀਤਾ।
ਸ: ਛੀਨਾ ਨੇ ਪਿਛਲੇ ਦਿਨੀਂ ਚੋਣ ਮੁਹਿੰਮ ’ਚ ਭਾਗ ਲੈਣ ਵਾਲੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਲੋਕਾਂ ਦੇ ਪਿਆਰ ਅਤੇ ਸਨੇਹ ਨੇ ਉਨ੍ਹਾਂ ਦਾ ਮਨ ਮੋਹਿਆ ਹੈ। ਉਨ੍ਹਾਂ ਇਸ ਮੌਕੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ, ਸਰਹੱਦੀ ਖੇਤਰ ਅੰਮ੍ਰਿਤਸਰ ’ਚ ਇਕ ਵਿਸ਼ੇਸ਼ ਆਰਥਿਕ ਜ਼ੋਨ ਸਥਾਪਿਤ ਕਰਨ, ਮਜ਼ਦੂਰਾਂ ਨੂੰ ਯੋਗ ਤਰੱਕੀਆਂ ਅਤੇ ਤਨਖਾਹਾਂ ਦੇ ਜਾਇਜ਼ ਵਾਧੇ, ਜ਼ਿਲ੍ਹੇ ’ਚ ਵਪਾਰ ਨੂੰ ਬੜ੍ਹਾਵਾ ਦੇਣ ਲਈ ਉਦਯੋਗਪਤੀਆਂ ਨੂੰ ਖਾਸ ਰਿਆਇਤਾਂ ਤੇ ਉਦਯੋਗ ਨੂੰ ਪ੍ਰਫ਼ਲਿੱਤ ਕਰਨ ਲਈ ਸਕੀਮਾਂ, ਨੌਜਵਾਨਾਂ ਲਈ ਨੌਕਰੀਆਂ ਬਹਾਲ ਕਰਨ, ਉਚੇਰੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ, ਭ੍ਰਿਸ਼ਟਾਚਾਰੀ ਨੂੰ ਨਕੇਲ੍ਹ ਪਾਉਣ, ਅੰਮ੍ਰਿਤਸਰ ਸ਼ਹਿਰੀ ਨੂੰ ਸੈਰ ਸਪਾਟੇ, ਰੇਲਵੇ ਸਟੇਸ਼ਨਾਂ ਦੇ ਆਧੁਨਿਕੀਕਰਨ ਅਤੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਪੱਧਰ ਦੀਆਂ ਸਿੱਧੀਆਂ ਹਵਾਈ ਉਡਾਨਾਂ ਦੇ ਅਗਾਜ਼ ਕਰਵਾਉਣ ਸਬੰਧੀ ਤੱਤਪਰ ਰਹਿੰਦਿਆਂ ਪਾਰਲੀਮੈਂਟ ’ਚ ਜਨਤਾ ਦੀ ਅਵਾਜ਼ ਬਣਨਗੇ।
ਉਨ੍ਹਾਂ ਇਸ ਮੌਕੇ ਲੋਕਾਂ ਨੂੰ ਕਾਂਗਰਸ ਵੱਲੋਂ ਦੇਸ਼ ਤੇ ਜਨਤਾ ਨਾਲ ਕੀਤੀਆਂ ਗਈਆਂ ਵਧੀਕੀਆਂ ਬਾਰੇ ਜਾਣੂ ਕਰਵਾਉਂਦਿਆਂ ਅਕਾਲੀ-ਭਾਜਪਾ ਗਠਬੰਧਨ ਦੁਆਰਾ ਕਰਵਾਏ ਦੇਸ਼ ਦੇ ਵਿਕਾਸ ਅਤੇ ਸਰਗਰਮੀਆਂ ’ਤੇ ਚਾਨਣਾ ਪਾਇਆ ਅਤੇ ਵੱਡੇ ਫ਼ਰਕ ਜਿੱਤ ਦਿਵਾ ਕੇ ਤੀਸਰੀ ਵਾਰ ਗਠਜੋੜ ਨੂੰ ਦੇਸ਼ ਸੇਵਾ ਦਾ ਮੌਕਾ ਪ੍ਰਦਾਨ ਕਰਨ ਲਈ ਡੋਰ-ਟੂ-ਡੋਰ ਪ੍ਰੋਗਰਾਮ ਲੋਕਾਂ ਨੂੰ ਗੁਜ਼ਾਰਿਸ਼ ਕੀਤੀ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media