ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅੱਜ ਚੀਫ ਖਾਲਸਾ ਦੀਵਾਨ ਵਲੋਂ ਸ੍ਰੀ ਕਲਗੀਧਰ ਗੁਰੂਦੁਆਰਾ ਚੀਫ ਕਾਲਸਾ ਦੀਵਾਨ ਵਿਖੇ ਪੰਜਾਬ ਵਿਚ ਨਿਰੋਲ, ਈਮਾਨਦਾਰ, ਗੁਰੂਘਰ ਨਾਲ ਜੁੜੀ ਮਜਬੂਤ ਸਰਕਾਰ ਦੀ ਸਥਾਪਨਾ ਲਈ ਅਰਦਾਸ ਕੀਤੀ ਗਈ।ਉਹਨਾ ਅਕਾਲ ਪੁਰਖ ਦੇ ਚਰਨਾਂ ਵਿਚ ਅਰਦਾਸ ਕੀਤੀ ਕਿ ਅਜਿਹੀ ਸਰਕਾਰ ਹੀ ਸੱਤਾ ਵਿਚ ਆਵੇ ਜੋ ਪੰਜਾਬ ਵਿਚ ਵਿਕਾਸ ਕਾਰਜ ਕਰਵਾੳੇੁਣ ਦੇ ਨਾਲ ਨਾਲ ਇਸ ਦੀ ਆਰਥਿਕ ਸਥਿਤੀ ਨੂੰ ਵੀ ਮਜ਼ਬੂਤ ਕਰੇ ਅਤੇ ਗੁਰੁਆਂ ਦੇ ਦਰਸਾਏ ਮਾਰਗ ਤੇ ਚਲਦਿਆਂ ਲੋਕ ਭਲਾਈ ਕਾਰਜਾਂ ਲਈ ਹਮੇਸ਼ਾ ਤੱਤਪਰ ਰਹੇ। 
ਪ੍ਰਧਾਨ ਚੀਫ ਖਾਲਸਾ ਦੀਵਾਨ ਸ: ਚਰਨਜੀਤ ਸਿੰਘ ਚੱਢਾ ਨੇ ਕਿਹਾ ਕਿ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਨੇ ਦੇਸ਼ ਦੇ ਵਿਕਾਸ ਵਿਚ ਅਹਿਮ ਯੋਗਦਾਨ ਦਿੱਤਾ ਹੈ।ਮੌਜੂਦਾ ਸਮਾਂ ਪੰਜਾਬ ਦੇ ਹਿੱਤਾਂ ਨਾਲ ਜੁੜਿਆ ਬਹੁਤ ਹੀ ਨਾਜੁਕ ਦੌਰ ਹੈ।ਸੂਬੇ ਦਾ ਭੱੱਵਿਖ ਹੋਣ ਜਾ ਰਹੀਆਂ ਚੌਣਾਂ ਤੇ ਨਿਰਭਰ ਕਰਦਾ ਹੈ ।ਉਹਨਾਂ ਆਸ ਜੀਤੀ ਕਿ ਅੰਮ੍ਰਿਤਸਰ ਦੀ ਵਾਗਡੋਰ ਉਹਨਾਂ ਸੁਰਖਿਅਤ ਤੇ ਜਿੰਮੇਦਾਰ ਹੱਥਾਂ ਵਿਚ ਸੌਂਪੀ ਜਾਵੇਗੀ।ਜਿਹੜੇ ਸ਼ਹਿਰ ਦੇ ਮਾਹੌਲ ਨੂੰ ਨਿਯਮਾਂ ਤੇ ਕਾਨੂੰਨਾਂ ਅਨੁਸਾਰ ਚਲਾਉਂਦਿਆਂ ਇਸ ਦੇ ਨਵੀਨੀਕਰਨ ਤੇ ਸੁੰਦਰੀਕਰਨ ਨੂੰ ਯਕੀਨੀ ਬਣਾਉਣਗੇ ।ਉਹਨਾਂ ਕਿਹਾ ੁਕਿ ਸ਼ਹਿਰ ਦੀਆਂ ਸੜਕਾਂ ਤੇ ਵੱਧ ਰਹੀਆਂ ਖੁੱਲੇਆਮ ਵਾਰਦਾਤਾਂ `ਤੇ ਕਾਬੂ ਪਾਉਣ ਲਈ ਅਤੇ ਔਰਤਾਂ ਨੂੰ ਇਕ ਸੁਰਖਿਆ ਦੇਣ ਲਈ ਥਾਂ ਥਾਂ ਸੀ.ਸੀ.ਟੀ.ਵੀ ਕੈਮਰੇ ਲਗਾਉਣੇ ਚਾਹੀਦੇ ਹਨ ਤਾਂ ਜੋ ਕੋਈ ਸ਼ਰਾਰਤੀ ਅਨਸਰ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕਣ। ਉਹਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਹਰ ਬਾਲਿਗ ਬੰਦੇ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਨਿਰਪੱਖ ਹੋਕੇ ਯੋਗ ਉਮੀਦਵਾਰਾਂ ਨੂੰ ਹੀ ਵੋਟ ਪਾੳਣੀ ਚਾਹੀਦੀ ਹੈ ਜੋ ਸਮਾਜ ਦੇ ਹਰ ਵਰਗ ਕਿਸਾਨਾਂ, ਗਰੀਬਾਂ ਵਪਾਰੀਆਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾਂ ਤਿਆਰ ਰਹਿਣ ਤੇ ਭ੍ਰਿਸਟਾਚਾਰ, ਬੇਰੇਜਗਾਰੀ ਤੇ ਹੋਰ ਸਮਾਜਕ ਬੁਰਾਈਆਂ ਨੂੰ ਖਤਮ ਕਰਨ ਲਈ ਸਖਤ ਕਦਮ ਚੱਕਣ।ਇਸ ਮੌਕੇ ਐਡੀਸ਼ਨ ਸੱਕਤਰ ਹਰਮਿੰਦਰ ਸਿੰਘ, ਗੁਰੂਦੁਆਰਾ ਇੰਚਾਰਜ ਅਮਰਪਾਲੀ ਕੌਰ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ, ਪ੍ਰਿਸੀਪਲ ਡਾ: ਗੁਰਪ੍ਰਤਾਪ ਸਿੰਘ, ਅੰਡਰ ਸੈਕਟਰੀ ਮਨਪ੍ਰੀਤ ਸਿੰਘ, ਇਜੀ: ਤਿਰਲੋਚਨ ਸਿੰਘ, ਜਸਮੀਤ ਸਿੰਘ, ਗੁਰਿੰਦਰ ਸਿੰਘ, ਗੁਰਦਿਆਲ ਸਿੰਘ, ਤਰਲੋਕ ਸਿੰਘ ਤੇ ਹੌਰ ਸਟਾਫ ਮੈਂਬਰ ਮੌਜੂਦ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media