Saturday, July 25, 2026

ਲੋਕਾਂ ਵੱਲੋਂ ਮਿਲ ਰਹੇ ਹੁੰਗਾਰੇ ਨੇ ਹਰੀ ਸਿੰਘ ਦੀ ਜਿੱਤ ਬਣਾਈ ਯਕੀਨੀ

ਧੂਰੀ, 3 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਭਲਕੇ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੱਲ੍ਹ ਚੋਣ ਪ੍ਰਚਾਰ ਬੰਦ ਹੋ ਜਾਣ ਤੋਂ ਬਾਅਦ ਭਾਵੇਂ ਬਾਜ਼ਾਰਾਂ ਅੰਦਰ ਸਪੀਕਰਾਂ ਦਾ ਬੋਲ-ਬੁਲਾਰਾ ਬੰਦ ਹੋ ਚੁੱਕਿਆ ਹੈ ਪਰ ਹੁਣ ਉਮੀਦਵਾਰਾਂ ਵੱਲੋਂ ਚੁੱਪ-ਚਪੀਤੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਵੋਟਰਾਂ ਨਾਲ ਅੰਦਰਖਾਤੇ ਸੰਪਰਕ ਕਰਕੇ ਆਪਣੇ ਹੱਕ ’ਚ ਭੁਗਤਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। PPN0302201709ਅੱਜ ਇਸੇ ਲੜੀ ਤਹਿਤ ਹਲਕਾ ਧੂਰੀ ਤੋਂ ਅਕਾਲੀ-ਭਾਜਪਾ ਗੱਠਜੋੜ ਦੇ ਉਮੀਦਵਾਰ ਹਰੀ ਸਿੰਘ ਵੱਲੋਂ ਜਿੱਥੇ ਸ਼ਹਿਰ ਅੰਦਰ ਦੁਕਾਨਦਾਰਾਂ ਨਾਲ ਨਿੱਜੀ ਤੌਰ ’ਤੇ ਸੰਪਰਕ ਕਰਕੇ ਆਪਣੀ ਸਫ਼ਲਤਾ ਲਈ ਅਪੀਲ ਕੀਤੀ ਗਈ ਉਥੇ ਉਨ੍ਹਾਂ ਵੱਲੋਂ ਸ਼ਹਿਰ ਦੇ ਮੁਹੱਲਿਆਂ ਅੰਦਰ ਪੈਦਲ ਚੱਲ ਕੇ ਘਰ-ਘਰ ਜਾ ਕੇ ਵੋਟਰਾਂ ਨਾਲ ਨਿੱਜੀ ਰਾਬਤਾ ਕਾਇਮ ਕਰਦਿਆਂ ਆਪਣੇ ਲਈ ਵੋਟਾਂ ਮੰਗੀਆਂ ਗਈਆਂ। ਭਾਵੇ ਕਿ ਅਕਾਲੀ ਹਾਈਕਮਾਨ ਵੱਲੋਂ ਹਰੀ ਸਿੰਘ ਨੂੰ ਉਮੀਦਵਾਰ ਵਜੋਂ ਦੇਰ ਨਾਲ ਚੋਣ ਮੈਦਾਨ ’ਚ ਭੇਜਿਆ ਗਿਆ ਪਰ ਜਿੱਥੇ ਉਨ੍ਹਾਂ ਨੂੰ ਗੱਠਜੋੜ ਸਰਕਾਰ ਵੱਲੋਂ 10 ਸਾਲਾਂ ਦੇ ਕਾਰਜਕਾਲ ਦੌਰਾਨ ਕਰਾਏ ਗਏ ਵਿਕਾਸ ਕਾਰਜਾਂ ਦਾ ਲਾਹਾ ਮਿਲ ਰਿਹਾ ਹੈ ਉਥੇ ਉਨ੍ਹਾਂ ਨੂੰ ਆਪਣੇ ਹਲੀਮੀ ਭਰੇ ਸੁਭਾਅ ਅਤੇ ਜਿਮਨੀ ਚੋਣ ਤੋਂ ਬਾਅਦ ਹਲਕੇ ’ਚ ਸਰਕਾਰੀ ਕਾਲਜ ਦੀ ਸਥਾਪਨਾ, ਸੀਵਰੇਜ ਦੀ ਸਮੱਸਿਆ ਦਾ ਕੀਤਾ ਗਿਆ ਹੱਲ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਦੇ ਰਿਹਾ ਹੈ ਅਤੇ ਪਿਛਲੇ ਦਿਨਾਂ ਵਿੱਚ ਕਾਂਗਰਸ ਛੱਡ ਕੇ ਬਰਨਾਲਾ ਪਰਿਵਾਰ ਵੱਲੋਂ ਅਕਾਲੀ ਦਲ ’ਚ ਕੀਤੀ ਗਈ ਸ਼ਮੂਲੀਅਤ, ਹਲਕੇ ਦੀਆਂ ਵੱਖ-ਵੱਖ ਸਮਾਜਸੇਵੀ, ਧਾਰਮਿਕ ਸੰਸਥਾਵਾਂ ਤੋਂ ਇਲਾਵਾ ਕਲੱਬਾਂ ਦੇ ਨੌਜਵਾਨਾਂ ਵੱਲੋਂ ਕੀਤੀ ਦਾ ਰਹੀ ਹਮਾਇਤ ਨਾਲ ਹਰੀ ਸਿੰਘ ਦੀ ਸਫਲਤਾ ਯਕੀਨੀ ਜਾਪ ਰਹੀ ਹੈ। ਇਸ ਮੌਕੇ ਸਿਮਰਪ੍ਰਤਾਪ ਸਿੰਘ ਬਰਨਾਲਾ, ਪ੍ਰਿੰਸੀਪਲ ਕਮਲਜੀਤ ਸਿੰਘ ਟਿੱਬਾ, ਭਾਜਪਾ ਆਗੂ ਕਮਲਜੀਤ ਗਰਗ, ਪ੍ਰਦੀਪ ਗਰਗ, ਮਾਣਿਕ ਗੋਇਲ,  ਮੱਖਣ ਲਾਲ ਗਰਗ, ਗੁਰਕੰਵਲ ਸਿੰਘ ਕੋਹਲੀ, ਵੀਨਸ ਵਰਮਾ, ਜਰਨੈਲ ਸਿੰਘ ਸੋਢੀ, ਐਡਵੋਕੇਟ ਦੀਪਕ, ਜਗਦੇਵ ਜਿੰਦਲ ਸਾਬਕਾ ਕੌਂਸਲਰ, ਮਨਵਿੰਦਰ ਸਿੰਘ ਬਿੰਨਰ, ਮਲਕੀਤ ਸਿੰਘ ਚੰਗਾਲ, ਸੁਖਪਾਲ ਸਿੰਘ ਬੁਰਜ ਤੇ ਮਲਕੀਤ ਸਿੰਘ ਰਣੀਕੇ ਵੀ ਹਾਜ਼ਰ ਸਨ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply