Sunday, July 26, 2026

ਕੇਕ ਕੱਟਕੇ ਜੈਕਾਰਿਆਂ ਦੇ ਵਿਚਕਾਰ ਮਨਾਇਆ ਬਾਬੋਸਾ ਮਹਾਰਾਜ ਦਾ ਜਨਮ ਦਿਨ

PPN0302201711 ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਐਸ.ਡੀ.ਹਾਈ ਸਕੂਲ ਦੇ ਨਾਲ ਸ਼੍ਰੀ ਸਨਾਤਮ ਧਰਮ ਬਾਵੜੀ ਸਭਾ ਦੇ ਸੁੰਦਰ ਸ਼੍ਰੀ ਬਾਲਾ ਜੀ ਬਾਬੋਸਾ ਦੇ ਮੰਦਰ ਵਿਚ ਸ਼੍ਰੀ ਬਾਬੋਸਾ ਮਹਾਰਾਜ ਦਾ ਜਨਮ ਉਤਸਵ ਮੌਕੇ ਸੈਂਕੜਿਆਂ ਸ਼ਰਧਾਲੂਆਂ ਨੇ ਕੀਰਤਨ ਕੀਤਾ ਅਤੇ ਕੇਕ ਕੱਟਕੇ ਜਨਮ ਉਤਸਵ ਮਨਾਇਆ। ਜਾਣਕਾਰੀ ਦਿੰਦੇ ਹੋਏ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਲ.ਡੀ.ਸ਼ਰਮਾ ਨੇ ਦੱਸਿਆ ਕਿ ਰਾਜਸਥਾਨ ਦੇ ਕਾਰੀਗਰਾਂ ਵੱਲੋਂ ਸਿਪਲਾਕਾਰੀ ਪੱਥਰਾਂ ਨਾਲ ਸਿਰਫ਼ 10 ਦਿਨਾਂ ਵਿਚ ਬਣਾਏ ਇਸ ਆਧੁਨਿਕ ਮੰਦਰ ਦਾ ਬਣਨਾ ਇੱਕ ਚਮਤਕਾਰ ਵਿਖਾਈ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਪ੍ਰਸਿੱਧ ਧਾਰਮਿਕ ਦਿਵਿਆ ਚੈਨਲ ਤੇ ਸਵੇਰੇ ਅਤੇ ਸ਼ਾਮ ਨੂੰ ਹੋਣ ਵਾਲੀ ਸੁੰਦਰ ਬਾਬੋਸਾ ਦੀ ਆਰਤੀ ਕਰਨ ਵਾਲੀ ਮੰਜੂ ਬਾਈਸਾ ਦੇ ਕਰਕਮਲਾ ਨਾਲ ਲੋਕਾਂ ਦੇ ਹਵਾਲੇ ਕੀਤੀਆਂ ਸੁੰਦਰ ਮੂਰਤੀਆਂ ਦੇ ਦਰਸ਼ਨਾਂ ਨਾਲ ਹੀ ਸ਼ਰਧਾਲੂਆਂ ਦੀਆਂ ਮੰਨਤਾਂ ਪੂਰੀਆਂ ਹੋ ਰਹੀਆਂ ਹਨ। ਮੁੱਖ ਸੇਵਾਦਾਰ ਅਨਿਲ ਸੇਨਾਵਤ ਨੇ ਦੱਸਿਆ ਕਿ ਸ਼੍ਰੀ ਰਾਮ ਕੀਰਤਨ ਭਜਨ ਮੰਡਲੀ ਵੱਲੋਂ ਬਾਬਾ ਦਾ ਗੁਣਗਾਨ ਕੀਤਾ ਗਿਆ। PPN0302201712ਸਵਾਮੀ ਸਿਵ ਨਰਾਇਣ ਮਹਾਰਾਜ ਅਤੇ ਕਾਲੀ ਠਕਰਾਲ ਨੇ ਵੀ ਬਾਬਾ ਦਾ ਭਜਨ ਕੀਰਤਨ ਕੀਤਾ। ਮੰਦਰ ਦੇ ਵੇਹੜੇ ਨੂੰ ਰੰਗ ਬਿਰੰਗੀਆਂ ਲਾਈਟਾਂ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ। ਇਸ ਤੋਂ ਪਹਿਲਾਂ ਸਵੇਰੇ ਹਵਨ ਯੱਗ ਵਿਚ ਸੁਭਾਸ਼ ਜੈਨ, ਵਿਸ਼ਨੂੰ ਭਗਵਾਨ ਸ਼ਾਰਦਾ, ਅਜੈ ਸਾਵਨਸੁੱਖਾ ਅਤੇ ਹੋਰ ਪਰਿਵਾਰਾਂ ਨੇ ਆਹੁਤੀਆਂ ਪਾਈਆਂ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …

Leave a Reply