ਫਾਜ਼ਿਲਕਾ, 3 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – 4 ਫ਼ਰਵਰੀ ਨੂੰ ਹੋ ਰਹੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹੇ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਜ਼ਿਲ੍ਹੇ ਦੇੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਦੇ ਸਾਰੇ ਬੂਥਾਂ ਲਈ ਅੱਜ ਪੋਲਿੰਗ ਪਾਰਟੀਆਂ ਰਵਾਨਾਂ ਕਰ ਦਿੱਤੀਆਂ ਗਈਆਂ ਹਨ। ਜ਼ਿਲ੍ਹੇ ਅੰਦਰ ਕੁੱਲ 691080 ਵੋਟਰਾਂ ਵੱਲੋਂ ਆਪੋ- ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇਗਾ । ਪੋਲਿੰਗ ਸਵੇਰੇ 8 ਵਜੇ ਤੋਂ ਸ਼ਾਮ 5 ਵਜ਼ੇ ਤੱਕ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੋਣਾਂ ਦੇ ਕੰਮ ਨੂੰ ਨੇਪਰੇ ਚਾੜਣ ਲਈ ਕੁੱਲ 760 ਪੋਲਿੰਗ ਬੂਥਾਂ ਲਈ 3469 ਅਧਿਕਾਰੀ/ਕਰਮਚਾਰੀ ਡਿਊਟੀ ’ਤੇ ਲਾਏ ਗਏ ਹਨ ਜਿਸ ਵਿਚ 760 ਪ੍ਰਜਾਇਡਿੰਗ ਅਫ਼ਸਰ, 1949 ਪੋਲਿੰਗ ਅਫ਼ਸਰ, 69 ਸੈਕਟਰ ਅਫ਼ਸਰ ਸ਼ਾਮਲ ਹਨ ।
ਉਨ੍ਹਾਂ ਦੱਸਿਆ ਕਿ ਸੰਵੇਦਨਸ਼ੀਲ ਚੋਣ ਬੂਥਾਂ ਦੀ ਵਧੀਕ ਸੁਰੱਖਿਆ ਲਈ 272 ਮਾਈਕਰੋ ਅਬਜ਼ਰਵਰ, 118 ਬੂਥ ਵੈੱਬ ਕਾਸਟਿੰਗ, ਵੀਡੀਓਗ੍ਰਾਫੀ ਲਈ 77 ਟੀਮਾਂ ਅਤੇ 274 ਬੂਥ ਕੇਂਦਰੀ ਹਥਿਆਰਬੰਦ ਪੁਲੀਸ ਬਲਾਂ ਦੀ ਨਿਗਰਾਨੀ ਹੇਠ ਰਹਿਣਗੇ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਚ ਕੁੱਲ ਵੋਟਰਾਂ ਦੀ ਗਿਣਤੀ 195111 ਹੈ , ਜਿਨ੍ਹਾਂ ਵਿਚ ਮਰਦ 101780, ਔਰਤਾਂ 92126 ਅਤੇ ਥਰਡ ਜੈਂਡਰ 6 ਤੋਂ ਇਲਾਵਾ ਸਰਵਿਸ ਵੋਟਰਾਂ ਵਿਚ 450 ਮਰਦ ਅਤੇ 149 ਔਰਤਾਂ ਸ਼ਾਮਲ ਹਨ। ਇਸ ਤਰ੍ਹਾਂ ਹੀ ਫਾਜ਼ਿਲਕਾ ਵਿਧਾਨ ਸਭਾ ਹਲਕੇ ਵਿਚ ਕੁੱਲ 164660 ਵੋਟਰਾਂ ਵਿਚ 86688 ਮਰਦ, 77296 ਔਰਤਾਂ, 2 ਥਰਡ ਜੈਂਡਰ, 336 ਸਰਵਿਸ ਵੋਟਰਾਂ ਵਿਚ 256 ਮਰਦ ਅਤੇ 80 ਔਰਤ ਵੋਟਰ, ਅਬੋਹਰ ਵਿਧਾਨ ਸਭਾ ਹਲਕੇ ਵਿਚ ਕੁੱਲ 159900 ਵੋਟਰਾਂ ਵਿਚ 85717 ਮਰਦ,73713 ਔਰਤਾਂ 10 ਥਰਡ ਜੈਂਡਰ ਅਤੇ 185 ਮਰਦ ਸਰਵਿਸ ਵੋਟਰ ਅਤੇ 45 ਔਰਤ ਸਰਵਿਸ ਵੋਟਰ ਸ਼ਾਮਲ ਹਨ। ਇਸ ਤਰ੍ਹਾਂ ਹੀ ਬੱਲੂਆਣਾ ਵਿਧਾਨ ਸਭਾ ਹਲਕੇ ਵਿਚ ਕੁੱਲ ਵੋਟਰ 171409 ਵੋਟਰਾਂ ਵਿਚ 92227 ਮਰਦ,78536 ਔਰਤ, 2 ਥਰਡ ਜੈਂਡਰ ਅਤੇ 250 ਮਰਦ ਸਰਵਿਸ ਵੋਟਰ ਅਤੇ 72 ਔਰਤ ਸਰਵਿਸ ਵੋਟਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਜਲਾਲਾਬਾਦ ਵਿਚ 231 ਪੋਲਿੰਗ ਬੂਥ, ਫਾਜ਼ਿਲਕਾ ਵਿਚ 198, ਅਬੋਹਰ ਵਿਚ 156 ਅਤੇ ਬੱਲੂਆਣਾ ਵਿਚ 175 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਮਤਦਾਨ ਕਰਵਾਉਣ ਲਈ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ ਮੁਲਾਜ਼ਮ ਸੁਰੱਖਿਆ ਲਈ ਤਾਇਨਾਤ ਰਹਿਣਗੇ। ਜ਼ਿਲ੍ਹੇ ਦੀਆਂ ਹੱਦਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਹਰੇਕ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਰਾਬ, ਨਸ਼ੇ ਅਤੇ ਪੈਸੇ ਦੀ ਵੰਡ ਆਦਿ ਨੂੰ ਰੋਕਣ ਲਈ ਸਖ਼ਤ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਬਿਨ੍ਹਾਂ ਕਿਸੇ, ਡਰ, ਭੈਅ ਅਤੇੇ ਲਾਲਚ ਦੇ ਕਰਨ ਨੂੰ ਤਰਜ਼ੀਹ ਦੇਣ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media