Monday, April 20, 2026

ਪੰਜਾਬ ਦਾ ਸੰਤ ਸਮਾਜ ਵੱਡੇ ਪੱਧਰ `ਤੇ ਆਪ ਨੂੰ ਵੋਟ ਪਾਵੇਗਾ- ਭਾਈ ਬਲਦੀਪ ਸਿੰਘ

PPN0302201715ਜੰਡਿਆਲਾ ਗੁਰੂ, 3 ਫਰਵਰੀ (ਹਰਿੰਦਰਪਾਲ ਸਿੰਘ, ਵਰਿੰਦਰ ਸਿੰਘ)- ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਥਾਪੜਾ ਮਿਲਣ ਤੋਂ ਬਾਅਦ ਅਪਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਜਿਥੌਂ ਉਹਨਾਂ ਨੇ ਸੀਟ ਲੜੀ ਸੀ ਦੇ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੁ ਪਹੁੰਚੇ ਭਾਈ ਬਲਦੀਪ ਸਿੰਘ ਨੇ ਕਿਹਾ ਕਿ ਆਪ ਦਾ ਮਿਸ਼ਨ ਸਰਕਾਰ ਬਣਾਉਣਾ ਨਹੀਂ ਬਲਕਿ ਪੰਜਾਬ ਦੇ ਭ੍ਰਿਸ਼ਟਾਚਾਰ ਅਤੇ ਗੁੰਡਾਗਰਦੀ ਦੇ ਸਿਸਟਮ ਨੂੰ ਬਦਲਣਾ ਹੈ। ਪੰਜਾਬ ਦੇ ਲੋਕ 4 ਫਰਵਰੀ ਨੂੰ ਸਰਕਾਰ ਦੇ ਸਿਸਟਮ ਖਿਲਾਫ ਵੱਡਾ ਫਤਵਾ ਦੇਣ ਜਾ ਰਹੇ ਹਨ। ਉਹਨਾਂ ਕਿਹਾ ਕਿ ਵੱਡੇ ਪੱਧਰ ਤੇ ਸੰਤ ਸਮਾਜ ਵੀ ਆਪ ਨੂੰ ਵੋਟ ਪਾਵੇਗਾ। ਅਤਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਭਾਈ ਬਲਦੀਪ ਸਿੰਘ ਖਾਲਸਾ ਨੂੰ ਅਰਵਿੰਦ ਕੇਜਰੀਵਾਲ ਵਲੋਂ ਗਲੇ ਲਗਾਕੇ ਕਿਹਾ ਗਿਆ ਹੈ ਕਿ ਅਪਨੀ ਨਾਰਾਜ਼ਗੀ ਖਤਮ ਕਰੋ ਅਤੇ ਪਾਰਟੀ ਲਈ ਫਿਰ ਤੋਂ ਸੇਵਾ ਕਰੋ। ਭਾਈ ਬਲਦੀਪ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਿਹਾ ਕਿ ਉਹਨਾਂ ਦੀ ਕੋਈ “ਘਰ ਵਾਪਸੀ” ਨਹੀਂ ਹੋਈ ਬਲਕਿ ਉਹ ਆਮ ਆਦਮੀ ਪਾਰਟੀ ਦੇ ਸਿਧਾਤਾਂ ਤੇ ਪਹਿਰਾ ਦਿੰਦੇ ਹੋਏ ਹਮੇਸ਼ਾ ਪਾਰਟੀ ਦੀ ਸੇਵਾ ਕਰਦੇ ਰਹੇ ਹਨ ਅਤੇ ਹੁਣ ਵੀ ਸਿਧਾਂਤਕ ਪਹਿਰੇਦਾਰ ਬਣਕੇ ਉਹ ਸੇਵਾ ਕਰਦੇ ਰਹਿਣਗੇ। ਉਹਨਾਂ ਕਿ ਪੰਜਾਬ ਵਿੱਚ ਕੋਈ ਪੰਜਾਬੀ ਹੀ ਮੁੱਖ ਮੰਤਰੀ ਬਣਨਾ ਚਾਹੀਦਾ ਹੈ।ਇਸ ਮੋਕੇ ਉਹਨਾਂ ਦੇ ਨਾਲ ਆਏ ਐਡਵੋਕੇਟ ਅਮਨਦੀਪ ਸਿੰਘ ਮਲਹੋਤਰਾ ਨੇ ਕਿਹਾ ਕਿ ਭਾਈ ਸਾਹਿਬ ਦੇ ਵਾਪਿਸ ਆਉਣ ਨਾਲ ਪਾਰਟੀ ਨੂੰ ਇਲਾਕੇ ਵਿੱਚ ਮਜਬੂਤੀ ਮਿਲੀ ਹੈ ਅਤੇ ਪਹਿਲਾਂ ਤੋਂ ਹੀ ਅੱਗੇ ਚੱਲ ਰਹੇ ਹੁਣ ਆਪ ਦੇ ਉਮੀਦਵਾਰ ਹਰਭਜਨ ਸਿੰਘ ਜੀ ਭਾਰੀ ਲੀਡ ਨਾਲ ਜਿੱਤਣਗੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply