ਅੰਮ੍ਰਿਤਸਰ, 3 ਫਰਵਰੀ (ਪੰਜਾਬ ਪੋਸਟ ਬਿਊਰੋ) – 2017 ਦੀਆਂ ਚੋਣਾਂ ਇਸ ਵਾਰ ਰਵਾਇਤੀ ਢੰਗ ਤਰੀਕਿਆਂ ਤੋਂ ਹਟ ਕੇ ਲੜੀਆਂ ਗਈਆਂ।ਜਿਥੇ ਚੋਣ ਕਮਿਸ਼ਨ ਵਲੋਂ ਇਹ ਚੋਣਾਂ ਜਿਥੇ ਅਮਨ ਸ਼ਾਂਤੀ ਤੇ ਨਿਰਪੱਖਤਾ ਨਾਲ ਨੇਪਰੇ ਚਾੜਣ ਦੇ ਉਪਰਾਲੇ ਕੀਤੇ, ਉਥੇ ਉਮੀਦਵਾਰਾਂ ਵਲੋਂ ਵੀ ਵੋਟਰਾਂ ਨਾਲ ਸਿੱਧਾ ਸੰਪਰਕ ਕਰਨ ਨੂੰ ਤਰਜ਼ੀਹ ਦਿਤੀ ਗਈ ਹੈ।ਚੋਣ ਲੜ ਰਹੀਆਂ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ ਵੱਡੀਆਂ ਰੈਲੀਆਂ ਦੀ ਬਜ਼ਾਏ ਨੁੱਕੜ ਮੀਟਿੰਗਾਂ ਕਰ ਕੇ ਵੋਟਾਂ ਮੰਗੀਆਂ ਗਈਆਂ।ਲੋਕਾਂ ਨੂੰ ਲੁਭਾਉਣ ਲਈ ਚੋਣ ਮਨੋਰਥ ਪੱਤਰਾਂ ਵਿੱਚ ਕਈ ਤਰਾਂ ਦੀਆਂ ਸਹੂਲਤਾਂ ਦੇ ਲਾਲਚ ਦਿਤੇ ਗਏ।ਜਿਥੇ ਸੱਤਧਾਰੀ ਪਾਰਟੀ ਅਕਾਲੀ ਭਾਜਪਾ ਵਲੋਂ ਆਟਾ ਦਾਲ ਸਕੀਮ ਦੇ ਨਾਲ ਸੱਸਤੀ ਖੰਡ ਤੇ ਘਿਓ ਦੇਣ ਤੇ ਪੈਨਸ਼ਨਾਂ ਦੀ ਰਕਮ ਵਧਾਉਣ ਦੀ ਗੱਲ ਕੀਤੀ ਗਈ ਹੈ।ਉਥੇ ਵਿਰੋਧੀਆਂ ਵਲੋਂ ਵੀ ਅਜਿਹੇ ਹੀ ਦਾਅਵੇ ਕੀਤੇ ਗਏ। 
ਲੋਕਾਂ ਕੋਲ ਆਪਣੀ ਗੱਲ ਰੱਖਣ ਲਈ ਲਾਊਡ ਸਪੀਕਰਾਂ ਰਾਹੀਂ ਪ੍ਰਚਾਰ ਦੇ ਨਾਲ ਨਾਲ ਗਲੀ ਗਲੀ ਜਾ ਕੇ ਨੁੱਕੜ ਨਾਟਕ ਪੇਸ਼ ਕੀਤੇ ਗਏ ਤੇ ਝੰਡੀਆਂ, ਪੋਸਟਰ ਤੇ ਬੈਨਰ ਵੀ ਲੱਗੇ।ਵੱਡੀਆਂ ਰੈਲੀਆਂ ਕੇਵਲ ਸਟਾਰ ਪ੍ਰਚਾਰਕਾਂ ਦੀ ਆਮਦ ‘ਤੇ ਹੋਈਆਂ ਹਨ ।ਲੋਕਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਚੋਣ ਪ੍ਰਚਾਰ ਦੇ ਢੰਗ ਰਵਾਇਤੀ ਪਾਰਟੀਆਂ ਅਕਾਲੀ ਭਾਜਪਾ ਅਤੇ ਕਾਂਗਰਸ ਨੂੰ ਖੋਰਾ ਲਾਉਣ ਲਈ ਦਿੱਲੀ ਵਿੱਚ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਦੀ ਆਮਦ ਨਾਲ ਬਦਲੇ ਹਨ ਅਤੇ 5 ਸਾਲ ਲੋਕਾਂ ਦੀ ਪਹੁੰਚ ਤੋਂ ਦੂਰੇ ਰਹੇ ਮੰਤਰੀ ਸੰਤਰੀ ਤੇ ਹੋਰ ਪਾਰਟੀਆਂ ਦੇ ਉਮੀਦਵਾਰਾਂ ਨੇ ਆਪੋ ਆਪਣੇ ਆਗੂਆਂ ਤੇ ਵਰਕਰਾਂ ਨੇ ਲੋਕਾਂ ਦੇ ਬਰੂਹਾਂ ‘ਤੇ ਜਾ ਕੇ ਅਲਖ ਜਗਾਈ ਅਤੇ ਹੱਥ ਜੋੜ ਜੋੜ ਕੇ ਵੋਟਾਂ ਮੰਗੀਆਂ।ਬੇਸ਼ੱਕ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਵੋਟਾਂ ਹਾਸਲ ਕਰਨ ਲਈ ਅੱਡੀ ਚੋਟੀ ਦਾ ਜੋਰ ਲਾਇਆ ਗਿਆ, ਪਰ ਵੋਟਰ ਇਸ ਸਮੇਂ ਖਾਮੋਸ਼ ਹੈ ਅਤੇ ਆਪਣੇ ਪੱਤੇ ਨਹੀਂ ਖੋਲ ਰਿਹਾ ਹੈ।ਇਸ ਵਾਰ ਜਿਅਦਾਤਰ ਸੀਟਾਂ ‘ਤੇ ਤਿਕੋਣੇ ਮੁਕਾਬਲੇ ਹੋਣ ਦੀਆਂ ਸੰਭਾਵਨਾਵਾਂ ਹਨ ਅਤੇ ਆਸਾਨੀ ਨਾਲ ਚੋਣ ਜਿੱਤਣ ਵਾਲੇ ਵੱਡੇ ਆਗੂਆਂ ਨੂੰ ਵੀ ਇਸ ਸਮੇਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।2017 ਚੋਣਾਂ ਵਿੱਚ ਕਿਸ ਪਾਰਟੀ ਦੀ ਕੀ ਪੁਜੀਸ਼ਨ ਰਹੇਗੀ ਅਤੇ ਸੂਬੇ ਦਾ ਰਾਜਭਾਗ ਕਿਸ ਦੇ ਹੱਥ ਆਏਗਾ ਇਸ ਦਾ ਪਤਾ 4 ਫਰਵਰੀ ਨੂੰ ਬੰਦ ਹੋਏ ਬਕਸਿਆਂ ਦੇ 11 ਮਾਰਚ ਨੂੰ ਖੁੱਲਣ ‘ਤੇ ਹੀ ਲਗੇਗਾ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media