Sunday, February 1, 2026

ਬੀਬੀ ਕੌਲਾਂ ਜੀ ਪਬਲਿਕ ਸਕੂਲ ਵਿਖੇ ਮਨਾਇਆ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ

ਅੰਮ੍ਰਿਤਸਰ, 3 ਫਰਵਰੀ (ਪ੍ਰੀਤਮ ਸਿੰਘ) ਸਥਾਨਕ ਤਰਨ ਤਾਰਨ ਰੋਡ ਸਥਿਤ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਸਕੂਲ ਵਿਖੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸ਼ਰਧਾ ਸਹਿਤ ਮਨਾਇਆ ਗਿਆ।ਸਕੂਲ ਦੇ ਬੱਚਿਆਂ ਵਲੋਂ ਸਹਿਜ ਪਾਠ ਦੇ ਭੋਗ ਪਾਏ ਗਏ, ਉਪਰੰਤ ਬੱਚਿਆਂ ਨੇ ਕੀਰਤਨ ਦੀ ਹਾਜਰੀ ਲਾਈ ਅਤੇ ਸਿੰਘ ਸਾਹਿਬ ਭਾਈ ਬਲਵਿੰਦਰ ਸਿੰਘ ਗ੍ਰੰਥੀ ਸ੍ਰੀ ਹਰਿਮੰਦਰ ਸਾਹਿਬ ਨੇ ਬਾਬਾ ਜੀ ਦੀਆਂ ਵਡਿਆਈਆਂ ਤੇ ਇਤਿਹਾਸ ਸਰਵਨ ਕਰਵਾਇਆ।PPN0302201726

ਉਨਾਂ ਨੇ ਕਿਹਾ ਕਿ ਸਕੂਲ ਦੇ ਬੱਚਿਆਂ ਨੂੰ ਪ੍ਰੇਮ ਨਾਲ ਸੇਵਾ ਕਰਦੇ ਦੇਖ ਕੇ ਬੜੀ ਖੁਸ਼ੀ ਹੋ ਰਹੀ ਹੈ ਅਤੇ ਛੋਟੇ ਬੱਚਿਆਂ ਦੇ ਮੁਖਾਰਬਿੰਦ ਤੋਂ ਕੀਤਾ ਕੀਰਤਨ, ਕਵਿਤਾ ਅਤੇ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਸੁਣ ਕੇ ਬੜਾ ਅਨੰਦ ਆਇਆ ਹੈ।ਉਨਾਂ ਨੇ ਕਿਹਾ ਕਿ ਭਾਈ ਗੁਰਇਕਬਾਲ ਸਿੰਘ ਦੀ ਦੇਖ ਰੇਖ ਹੇਠ ਚੱਲ ਰਹੇ ਸਕੂਲ ਦੇ ਬੱਚਿਆਂ ਨੂੰ ਦੁਨਿਆਵੀ ਪੜਾਈ ਦੇ ਨਾਲ ਅਧਿਆਤਮਿਕ ਪੜਾਈ ਕਰਵਾ ਰਹੇ ਪ੍ਰਿੰਸੀਪਲ ਜਸਲੀਨ ਕੌਰ ਤੇ ਸਮੁੱਚੀਆਂ ਟੀਚਰਾਂ ਵਧਾਈ ਦੀਆਂ ਪਾਤਰਾਂ ਹਨ।ਇਸ ਸਮੇਂ ਭਾਈ ਗੁਰਇਕਬਾਲ ਨੇ ਕੀਰਤਨ ਦੀ ਹਾਜਰੀ ਭਰੀ।ਭਾਈ ਗੁਰਕਿਬਾਲ ਸਿੰਘ ਤੇ ਗਿਆਨੀ ਬਲਵਿੰਦਰ ਸਿੰਘ ਨੇ ਸ਼ੈਸ਼ਨ 2015-16 ਦੌਰਾਨ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੇ ਸਕੂਲੀ ਬੱਚਿਆਂ ਨੂੰ ਇਨਾਮ ਵੀ ਵੰਡੇ।ਸਾਰੀ ਸੰਗਤ ਨੂੰ ਲੰਗਰ ਵਰਤਾਉਣ ਦੀ ਸੇਵਾ ਬੱਚਿਆਂ ਨੇ ਕੀਤੀ।ਇਸ ਮੋਕੇ ਟਹਿਲਇੰਦਰ ਸਿੰਘ, ਰਜਿੰਦਰ ਸਿੰਘ, ਬੀਬੀ ਜਤਿੰਦਰ ਕੌਰ, ਰਮਿੰਦਰ ਸਿੰਘ, ਹਰਵਿਦੰਰਪਾਲ ਸਿੰਘ ਲਿਟਲ, ਜਸਵਿੰਦਰ ਸਿੰਘ ਸਿਵਲ ਲਾਇਨ ਵਾਲੇ ਹਾਜ਼ਰ ਸਨ।

Check Also

ਨਗਰ ਨਿਗਮ ਵਲੋਂ ਸ਼ਹਿਰ ਦੇ ਪ੍ਰਮੁੱਖ ਖੇਤਰਾਂ ਵਿੱਚ ਵੱਡੇ ਪੱਧਰ ’ਤੇ ਐਂਟੀ-ਇੰਕਰੋਚਮੈਂਟ ਮੁਹਿੰਮ

ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਸ਼ਹਿਰ ਵਿੱਚ ਸੁਚਾਰੂ ਟ੍ਰੈਫਿਕ ਵਿਵਸਥਾ, ਲੋਕ ਸੁਵਿਧਾ, ਪੈਦਲ ਯਾਤਰੀਆਂ …

Leave a Reply