ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਪੰਜਾਬ ਵਿਧਾਨ ਸਭਾ ਚੌਣਾਂ ਦੌਰਾਨ ਹਲਕਾ ਖੇਮਕਰਨ ਅੰਦਰ 77% ਵੋਟਿੰਗ ਰਹੀ।ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕੁਝ ਕੁ ਘਟਨਾਵਾਂ ਨੂੰ ਛੱਡ ਕੇ ਚੋਣਾਂ ਸ਼ਾਂਤੀਪੂਰਵਕ ਰਹੀਆਂ।

ਵਿਧਾਨ ਸਭਾ ਹਲਕਾ ਖੇਮਕਰਨ ਦੇ ਵੱਖ-ਵੱਖ ਪਿੰਡਾਂ ਵਿਚ ਵੋਟਾਂ ਪਾਉਣ ਲਈ ਲਾਈਨਾਂ ਵਿਚ ਖੜ੍ਹੇ ਲੋਕ ਤੇ ਔਰਤਾਂ ਅਤੇ ਬਜੁੱਰਗ ਔਰਤ ਨੂੰ ਵੋਟ ਪਾਉਣ ਲਈ ਲੈ ਕੇ ਜਾਂਦਾ ਰਿਸ਼ਤੇਦਾਰ ਅਤੇ ਸੁਰੱਖਿਆ ਪ੍ਰਬੰਧਾਂ ਦਾ ਜਾਇਜਾ ਲੈਂਦੇ ਡੀ.ਐਸ.ਪੀ ਜੈਮਲ ਸਿੰਘ ਨਾਗੋਕੇ ਆਦਿ।
ਹਲਕੇ ਦੇ ਵੱਖ-ਵੱਖ ਪਿੰਡਾਂ ਖਾਲੜਾ, ਚੱਕ, ਨਾਰਲੀ, ਨਾਰਲਾ, ਸਿੱਧਵਾਂ, ਵੀਰਮ, ਮਾੜੀਮੇਘਾ, ਉਧੋਕੇ, ਕੰਬਕੇ, ਡੱਲ, ਵਾਂ, ਸਿੰਘਪੁਰਾ, ਭੈਣੀ, ਚੱਕ, ਭਗਵਾਨਪੁਰਾ, ਬਾਸਰਕੇ, ਕਾਲੇ, ਸਾਂਡਪੁਰਾ, ਸਾਂਧਰਾ, ਮੱਖੀ, ਮਰਗਿੰਦਪੁਰਾ, ਕਲਸੀਆਂ, ਭੈਣੀ ਗੁਰਮੁਖ ਸਿੰਘ, ਦਰਾਜਕੇ, ਪਹਿਲਵਾਨਕੇ, ਚੇਲਾ, ਸਮਰਾ, ਮਾੜੀਗੋੜ ਸਿੰਘ, ਦਿਆਲਪੁਰਾ, ਘੁਰਕਵਿੰਡ ਆਦਿ ਪਿੰਡਾਂ ਵਿਚ ਜਿਥੇ ਲਗਪਗ 70% ਵੋਟਿੰਗ ਹੋਈ, ਉਥੇ ਭਿੱਖੀਵਿੰਡ `ਚ 70%, ਪਿੰਡ ਦਰਾਜਕੇ `ਚ 73%, ਪਿੰਡ ਚੂੰਗ `ਚ 78%, ਪਿੰਡ ਬੈਂਕਾ `ਚ 73%, ਪਿੰਡ ਤੱਤਲੇ `ਚ 89%, ਪਿੰਡ ਬੂੜਚੰਦ `ਚ 90%, ਪਿੰਡ ਫਰੰਦੀਪੁਰ `ਚ 78%, ਪਿੰਡ ਪਹੂਵਿੰਡ `ਚ 85% ਵੋਟਿੰਗ ਦੀ ਜਾਣਕਾਰੀ ਪ੍ਰਾਪਤ ਹੋਈ।ਚੋਣਾਂ ਦੌਰਾਨ ਔਰਤਾਂ, ਮਰਦਾਂ, ਨੌਜਵਾਨਾਂ, ਬਜੁਰਗਾਂ ਵਿਚ ਭਾਰੀ ਉਤਸ਼ਾਹ ਪਾਇਆ ਗਿਆ।ਦੱਸਣਯੋਗ ਹੈ ਕਿ ਵੋਟਰਾਂ ਨੂੰ ਪੋਲਿੰਗ ਸ਼ਟੇਸ਼ਨਾਂ `ਤੇ ਲਿਜਾਣ ਲਈ ਸਿਆਸੀ ਆਗੂਆਂ ਵੱਲੋਂ ਗੱਡੀਆਂ ਦੀ ਵਰਤੋਂ ਕਰਦਿਆਂ ਢੋਆ-ਢੁਆਈ ਕੀਤੀ ਗਈ ਅਤੇ ਵੋਟਾਂ ਹਾਸਲ ਕਰਨ ਲਈ ਲੁਕ-ਛਿਪ ਕੇ ਸਿਆਸੀ ਲੋਕਾਂ ਵੱਲੋਂ ਪੈਸੇ ਵੰਡੇ ਗਏ ਤੇ ਪਿਆਕੜਾ ਨੂੰ ਸ਼ਰਾਬ ਵੰਡੀ। ਵਿਧਾਨ ਸਭਾ ਹਲਕਾ ਖੇਮਕਰਨ ਦੀ ਰਿਟਰਨਿੰਗ ਅਫਸਰ ਪਰਮਜੀਤ ਕੌਰ ਨੂੰ ਵੋਟਿੰਗ ਸੰਬੰਧੀ ਪੁੱਛੇ ਜਾਣ `ਤੇ ਉਹਨਾਂ ਨੇ ਕਿਹਾ ਕਿ ਲਗਪਗ 77% ਵੋਟਿੰਗ ਹੋਈ।ਜਦੋਂ ਪੋਲਿੰਗ ਸ਼ਟੇਸ਼ਨ `ਤੇ ਚੋਣ ਅਮਲੇ ਦੇ ਲੇਟ ਪਹੁੰਚਣ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਹੈ, ਜਦੋਂਕਿ ਅਮਲੇ ਦੇ ਕੁਝ ਮੈਂਬਰ ਦੀ ਢਿੱਲੀ ਕਾਰਜਗਾਰੀ ਕਾਰਨ ਹੀ ਅਜਿਹਾ ਹੋਇਆ ਹੈ।
Punjab Post Daily Online Newspaper & Print Media