Friday, March 20, 2026

ਹਲਕਾ ਖੇਮਕਰਨ `ਚ ਸੁਖਪਾਲ ਭੁੱਲਰ ਦੀ ਜਿੱਤ ਯਕੀਨੀ – ਗੁਰਚੇਤ ਭੁੱਲਰ

ਭਿੱਖੀਵਿੰਡ/ ਖਾਲੜਾ, 4 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਵਿਧਾਨ ਸਭਾ ਹਲਕਾ ਖੇਮਕਰਨ `ਚ ਹੋਏ ਭਾਰੀ ਮਤਦਾਨ ਦੌਰਾਨ ਵੋਟਰਾਂ ਵੱਲੋਂ ਉਤਸ਼ਾਹ ਵਿਖਾਏ ਜਾਣ `ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਨੇ ਪਿੰਡ ਭਗਵਾਨਪੁਰਾ ਵਿਖੇ ਸਰਪੰਚ ਗੁਰਮੇਜ ਸਿੰਘ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹਨਾਂ ਚੋਣਾਂ ਦੌਰਾਨ ਲੋਕਾਂ ਵੱਲੋਂ ਭਾਰੀ ਉਤਸ਼ਾਹ ਵਿਖਾਏ ਜਾਣ `ਤੇ ਜਿਥੇ ਕਾਂਗਰਸ ਪਾਰਟੀ ਦੀ ਸਰਕਾਰ ਬਣਨੀ ਨਿਸ਼ਚਿਤ ਹੋਈ ਹੈ।ਉਥੇ ਸੁਖਪਾਲ ਸਿੰਘ ਭੁੱਲਰ ਦੀ ਜਿੱਤ ਵੀ ਯਕੀਨੀ ਹੋ ਗਈ ਹੈ।

SAMSUNG CAMERA PICTURES
SAMSUNG CAMERA PICTURES

ਭੁੱਲਰ ਨੇ ਪਿੰਡ ਭਗਵਾਨਪੁਰਾ ਵਿਖੇ ਕਾਂਗਰਸ ਪਾਰਟੀ ਦਾ ਸਾਥ ਦੇਣ ਲਈ ਵਿਧਾਨ ਸਭਾ ਹਲਕਾ ਖੇਮਕਰਨ ਦੇ ਵੋਟਰਾਂ, ਸਪੋਰਟਰਾਂ, ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ 11 ਮਾਰਚ ਦੀ ਸਵੇਰ ਕਾਂਗਰਸ ਪਾਰਟੀ ਲਈ ਈਦ ਦਾ ਚੰਦ ਸਾਬਤ ਹੋਵੇਗੀ।ਇਸ ਮੌਕੇ ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਦਲਬੀਰ ਸਿੰਘ, ਸੋਨੂੰ ਭਗਵਾਨਪੁਰਾ, ਬੀ.ਸੀ ਵਿੰਗ ਚੇਅਰਮੈਂਨ ਸੁਖਪਾਲ ਸਿੰਘ ਗਾਬੜੀਆ, ਦਰਸ਼ਨ ਸਿੰਘ ਆਦਿ ਹਾਜਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply