Thursday, July 23, 2026

ਗੁਰਦੁਆਰਾ ਸਹੀਦਾਂ ਸਾਹਿਬ ਤੋਂ ਨਗਰ ਕੀਰਤਨ ਜਨਮ ਅਸਥਾਨ ਗੁ: ਪਹੁਵਿੰਡ ਸਾਹਿਬ ਪੁੱਜਾ

ਭਿੱਖੀਵਿੰਡ, 6 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਅਨੋਖੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਗੁਰਦੁਆਰਾ ਸਹੀਦਾਂ ਸਾਹਿਬ ਅੰਮ੍ਰਿਤਸਰ ਤੋਂ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਜੀ ਦੇ ਜਨਮ ਅਸਥਾਨ ਗੁ: ਪਹੁਵਿੰਡ ਸਾਹਿਬ ਪੁੱਜਾ।PPN0602201702

ਸੰਗਤਾਂ ਆਪੋ ਆਪਣੇ ਵਾਹਣਾਂ ਅਤੇ ਕਈ ਸ਼ਰਧਾਲੂ ਰੇਹੜੇ ਘੋੜੇ, ਘੜੂਕੇ, ਬੱਸਾਂ, ਟਰੱਕਾਂ ਤੇ ਟਰੈਕਟਰ ਟਰਾਲੀਆਂ ਤੋਂ ਇਲਾਵਾ ਸਕੂਟਰ ਤੇ ਮੋੇਟਰ ਸਾਈਕਲਾਂ `ਤੇ ਸਵਾਰ ਹੋ ਕੇ ਸ਼ਾਮਲ ਹੋਏ।ਸੰਗਤਾਂ ਨੇ ਨਗਰ ਕੀਰਤਨ ਦੌਰਾਨ ਝੂਲਦੇ ਹੋਏ ਕੇਸਰੀ ਤੇ ਨੀਲੇ ਨਿਸ਼ਾਨ ਵਾਹਣਾਂ `ਤੇ ਲਹਿਰਾਏ, ਜਦਕਿ ਕਈਆਂ ਨੇ ਬਾਬਾ ਦੀਪ ਸਿੰਘ ਜੀ ਦੀਆਂ ਤਸਵੀਰਾਂ ਲਾ ਕੇ ਨਗਰ ਕੀਰਤਨ ਵਿੱਚ ਹਾਜਰੀ ਭਰੀ। ਨਗਰ ਕੀਰਤਨ ਵਿੱਚ ਗਤਕਾ ਪਾਰਟੀਆਂ ਨੇ ਆਪਣੇ ਜੋਹਰ ਵਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਾਨ ਵਿੱਚ ਸ਼ਾਮਲ ਸੰਗਤਾਂ ਲਈ  ਰਸਤੇ ਵਿੱਚ ਥਾਂ ਥਾਂ ਸ਼ਰਧਾਲੂਆਂ ਵਲੌਂ ਬੇਅੰਥ ਤਰਾਂ ਦੇ ਪਦਾਰਥਾਂ ਦੇ ਲੰਗਰ ਲਗਾਏ ਗਏ ਅਤੇ ਸੇਵਾਦਾਰਾਂ ਨੇ ਸੰਗਤਾਂ ਨੂੰ ਰੋਕ ਰੋਕ ਕੇ ਬੜੇ ਹੀ ਉਤਸ਼ਾਹ ਨਾਲ ਸੇਵਾ ਵਿੱਚ ਹਿੱਸਾ ਪਾਇਆ।ਜਨਮ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਪਹੁਵਿੰਡ ਵਿਖੇ ਮੱਥਾ ਟੇਕਣ ਉਪਰੰਤ ਸੰਗਤਾਂ ਨੇ ਵਾਪਸ ਅੰਮ੍ਰਿਤਸਰ ਵੱਲ ਚਾਲੇ ਪਾਏ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …

Leave a Reply