ਭਿੱਖੀਵਿੰਡ/ ਬੀੜ ਸਾਹਿਬ, 6 ਫਰਵਰੀ (ਪੰਜਾਬ ਪੋਸਟ- ਭਾਟੀਆ, ਕੰਬੋਕੇ, ਬਖਤਾਵਰ)- ਪਿੰਡ ਬਲੇਰ ਵਿਖੇ ਆਂਗਣਵਾੜੀ ਸੈਂਟਰ ਵਿਚੋਂ ਚੋਰਾਂ ਵੱਲੋਂ ਦਰਵਾਜੇ ਦਾ ਤਾਲਾ ਤੋੜ ਕੇ ਰਾਸ਼ਨ ਚੋਰੀ ਕਰ ਲਿਆ ਗਿਆ।

ਇਸ ਚੋਰੀ ਸੰਬੰਧੀ ਪੁਲਿਸ ਚੌਕੀ ਸੁਰਸਿੰਘ ਵਿਖੇ ਦਿੱਤੀ ਦਰਖਾਸਤ ਵਿਚ ਆਂਗਣਵਾੜੀ ਵਰਕਰ ਅਨੂਪ ਕੌਰ ਬਲੇਰ ਨੇ ਕਿਹਾ ਕਿ ਅੱਜ ਸਵੇਰ ਸਮੇਂ ਆਂਗਣਵਾੜੀ ਸੈਂਟਰ ਬਲੇਰ ਵਿਖੇ ਪਹੁੰਚੀ ਤਾਂ ਉਸ ਸਮੇਂ ਸੈਂਟਰ ਦੇ ਕਮਰੇ ਦੇ ਦਰਵਾਜੇ ਦੇ ਤਾਲੇ ਟੁੱਟੇ ਹੋਏ ਸਨ ਅਤੇ ਕਮਰੇ ਵਿਚ ਪਿਆ ਬੱਚਿਆਂ ਦਾ ਰਾਸ਼ਨ ਜਿਹਨਾਂ ਵਿਚ ਇੱਕ ਬੋਰੀ ਕਣਕ, ਡੇਢ ਪੀਪਾ ਸੁੱਕਾ ਦੁੱਧ, ਇਕ ਬੋਰੀ ਪੰਜੀਰੀ ਨੂੰ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਿਆ ਗਿਆ।ਆਂਗਣਵਾੜੀ ਵਰਕਰ ਅਨੂਪ ਕੌਰ ਨੇ ਪੁਲਿਸ ਥਾਣਾ ਭਿੱਖੀਵਿੰਡ ਤੋਂ ਚੋਰਾਂ ਨੂੰ ਫੜਣ ਦੀ ਮੰਗ ਕੀਤੀ।