Sunday, October 11, 2026

ਖੇਡਾਂ ਉਦੋਨੰਗਲ ਦੀਆਂ 23 ਫਰਵਰੀ ਤੋਂ

26 ਫਰਵਰੀ ਨੂੰ ਅੰਮ੍ਰਿਤ ਮਾਨ ਤੇ ਸੁਰਿੰਦਰ ਸ਼ਿੰਦਾ ਤੇ ਬੀਬਾ ਦਿਲਪ੍ਰੀਤ ਦਾ ਲੱਗੇਗਾ ਖੁੱਲਾ ਅਖਾੜਾ

ਚੌਂਕ ਮਹਿਤਾ, 7 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਸਲਾਨਾ ਖੇਡ ਮੇਲਾ 23 ਫਰਵਰੀ ਤੋ 26 ਫਰਵਰੀ ਤੱਕ ਬਰੇਵ ਕੈਪਟਨ ਮਨਜਿੰਦਰ ਸਿੰਘ ਸਟੇਡੀਅਮ ਉਦੋਨੰਗਲ ਵਿਖੇ ਕਰਵਾਇਆ ਜਾ ਰਿਹਾ ਹੈ।PPN0702201718ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਹੈ ਖੇਡ ਮੇਲੇ ਵਿੱਚ ਫੁਟਬਾਲ ਓਪਨ, ਹਾਕੀ ਸੀਨੀਅਰ, ਹਾਕੀ ਜੂਨੀਅਰ ਦੇ ਮੁਕਾਬਲੇ ਹੋਣਗੇ, ਜਦਕਿ 26 ਫਰਵਰੀ ਨੂੰ ਫਾਈਨਲ ਮੈਚ ਹੋਣਗੇ।ਇਸ ਉਪਰੰਤ ਉਚ ਕੋਟੀ ਦੇ ਕਲਾਕਾਰ ਅੰਮ੍ਰਿਤ ਮਾਨ, ਸੁਰਿੰਦਰ ਸ਼ਿੰਦਾ ਅਤੇ ਬੀਬਾ ਦਿਲਪ੍ਰੀਤ ਦਾ ਖੁੱਲਾ ਅਖਾੜਾ ਲੱਗੇਗਾ ਤੇ ਇਨਾਮ ਵੰਡ ਸਮਾਰੋਹ ਹੋਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply