Monday, October 12, 2026

ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਵਿਖੇ ਕੀਰਤਨ ਪ੍ਰੋਗਰਾਮ

ਅੰਮ੍ਰਿਤਸਰ, 9 ਫ਼ਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਸੱਤਵੇਂ ਪਾਤਸ਼ਾਹ ਸ੍ਰੀ ਗੁਰੁ ਹਰਿ ਰਾਇ ਸਾਹਿਬ ਜੀ  ਦੇ ਪ੍ਰਕਾਸ਼ ਪੂਰਬ ਦੇ ਪਾਵਨ ਦਿਹਾੜੇ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਚੀਫ ਖਾਲਸਾ ਦੀਵਾਨ ਵਿਖੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਚੀਫ ਖਾਲਸਾ ਦੀਵਾਨ ਦਾ ਜਥਾ ਇਸ ਮੌਕੇ ਤਖਤ ਸ੍ਰੀ ਹਜੂਰ ਸਾਹਿਬ ਦੇ ਦਰਸਨਾਂ ਲਈ ਰਵਾਨਾ ਹੋਣ ਦੀ ਤਿਆਰੀ ਵਿਚ ਸੀ।ਇਸ ਪਾਵਨ ਦਿਹਾੜੇ ਤੇ ਰਵਾਨਗੀ ਤੋਂ ਪਹਿਲਾਂ ਗੁਰੂਦੁਆਰਾ ਚੀਫ ਖਾਲਸਾ ਦੀਵਾਨ ਵਿਖੇ ਸ਼ੁਭ ਸਫਲ ਯਾਤਰਾ ਲਈ ਅਰਦਾਸ ਕੀਤੀ ਗਈ।PPN0902201703
ਪ੍ਰਧਾਨ ਚੀਫ ਖਾਲਸਾ ਦੀਵਾਨ ਚਰਨਜੀਤ ਸਿੰਘ ਚੱਢਾ ਨੇ ਗੁਰਪੂਰਬ ਦੀ ਵਧਾਈ ਦਿੰਦਿਆਂ ਸੰਗਤਾਂ ਨੂੰ ਗੁਰੁ ਸਾਹਿਬ ਦੀ ਸਿਖਿਆਵਾਂ ਅਨੁਸਾਰ ਅਪਣਾ ਜੀਵਨ ਢਾਲਣ ਲਈ ਪ੍ਰ੍ਰੇਰਿਤ ਕੀਤਾ।ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ  ਚੀਫ ਖਾਲਸਾ ਦੀਵਾਨ ਦੇ  ਜਥੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਤਖਤ ਸ੍ਰੀ ਪਟਨਾ ਸਾਹਿਬ  ਦੇ ਦਰਸ਼ਨ ਕਰਕੇ ਗੁਰੁ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸਨ।ਹੁਣ ਜਥਾ ਯਾਤਰਾ ਸੰਪੂਰਨ ਕਰਨ ਦੇ ਮਨੋਰਥ ਨਾਲ ਗੁਰੁ ਸਾਹਿਬ ਦੇ ਜੋਤੀ ਜੋਤ ਅਸਥਾਨ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ  ਰਵਾਨਾ ਹੋ ਰਿਹਾ ਹੈ।ਉਹਨਾਂ ਕਿਹਾ ਕਿ ਗੁਰੁ ਸਾਹਿਬ ਦੀਆਂ ਸਿਖਿਆਵਾਂ ਅਤੇ ਸਿਧਾਤਾਂ ਨੂੰ ਸਮੁੱਚੇ ਵਿਸ਼ਵ ਵਿਚ ਪਹੁੰਚਾਉਣਾ ਹੀ ਚੀਫ ਖਾਲਸਾ ਦੀਵਾਨ ਦਾ ਮਕਸਦ ਹੈ।ਉਹਨਾਂ ਦਸਿਆ ਕਿ ਯਾਤਰਾ ਦੌਰਾਨ ਤਖਤ ਸ੍ਰੀ ਹਜੂਰ ਸਾਹਿਬ ਵਿਖੇ ਚੀਫ ਖਾਲਸਾ ਦੀਵਾਨ ਮੈਂਬਰਾਂ ਨਾਲ ਇਕੱਤਰਤਾ ਕੀਤੀ ਜਾਵੇਗੀ।ਜਿਸ ਵਿਚ ਚੀਫ ਖਾਲਸਾ ਦੀਵਾਨ ਦੇ ਵਿਕਾਸ ਕਾਰਜਾਂ ਉਤੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਚੀਫ ਖਾਲਸਾ ਦੀਵਾਨ ਦੀ ਤਰਕੀ ਅਤੇ ਚੜਦੀ ਕਲਾ ਲਈ ਅਰਦਾਸ ਕੀਤੀ ਜਾਵੇਗੀ।ਇਸ ਮੌਕੇ ਡਾ: ਅਰੀਦਮਨ ਸਿੰਘ ਮਾਹਲ, ਜਜਬੀਰ ਸਿੰਘ ਵਾਲੀਆ, ਡਾ: ਸੁਖਬੀਰ ਕੌਰ ਮਾਹਲ, ਡਾ. ਧਰਮਵੀਰ ਸਿੰਘ, ਪ੍ਰਿ: ਰਿਪੂਦਮਨ ਕੌਰ, ਪ੍ਰਿ: ਪਰਮਜੀਤ ਕੌਰ, ਪ੍ਰਿ: ਰਵਿੰਦਰ ਕੌਰ ਬਮਰਾ, ਪ੍ਰਿ: ਜੈਸਮੀਨ ਕੌਰ, ਇਜੀ: ਜੈਦੀਪ ਸਿੰਘ ਅਤੇ ਹੌਰ ਸਟਾਫ ਹਾਜਰ ਸੀ।

Check Also

DAV Public School Promotes the Spirit of Seva Through Blood Donation Camp

Amritsar, August 22 (Punjab Post Bureau) – DAV Public School, Lawrence Road, organised a Blood …

Leave a Reply