Monday, July 20, 2026

ਪੰਜਾਬੀ ਭਾਸ਼ਾ ਦਾ ਵਿਕਾਸ ਬਾਰੇ ਸੈਮੀਨਾਰ-ਇੱਕ ਚੁਣੌਤੀ 17 ਨੂੰ

ਅੰਮ੍ਰਿਤਸਰ, 10 ਫਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ)- ਫ਼ੋਕਲੋਰ ਰਿਸਰਚ ਅਕਾਦਮੀ ਅੰਮ੍ਰਿਤਸਰ, ਜੋ ਕੌਮਾਂਤਰੀ ਭਰਾਤਰੀ ਭਾਵ, ਸਹਿਹੌਂਦ ਅਤੇ ਅੰਤਰ-ਰਾਸ਼ਟਰੀ ਸ਼ਾਂਤੀ ਦੇ ਉਦੇਸ਼ ਅਧੀਨ ਪਿਛਲੇ 21 ਸਾਲਾਂ ਤੋਂ ਵਿਸ਼ਵ ਪੱਧਰ ’ਤੇ ਕਾਰਜ਼ਸ਼ੀਲ ਹੈ, ਨੇ ਪੰਜਾਬੀ ਮਾਂ-ਬੋਲੀ ਦਾ ਮਾਣ-ਸਨਮਾਨ ਵਧਾਉਣ ਅਤੇ ਇਸ ਦਾ ਪੱਧਰ ਉੱਚਾ ਚੁੱਕਣ ਹਿੱਤ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਦੋ ਵਿਸ਼ੇਸ਼ ਸਮਾਗਮ ਕਰਨ ਦਾ ਫੈਸਲਾ ਲਿਆ ਗਿਆ ਹੈ।PPN1002201710

ਪਹਿਲਾ ਸਮਾਗਮ ਇਕ ਸੈਮੀਨਾਰ ‘ਪੰਜਾਬੀ ਭਾਸ਼ਾ ਦਾ ਵਿਕਾਸ ਇੱਕ ਚੁਣੌਤੀ’, 17 ਫਰਵਰੀ ਨੂੰ ਦਿਨ ਦੇ ਠੀਕ 10. 30 ਵਜੇ ਸ੍ਰੀ ਗੁਰੂ ਰਾਮਦਾਸ ਨਰਸਿੰਗ ਇੰਸੀਚਿਊਟ ਪੰਧੇਰ ਅੰਮ੍ਰਿਤਸਰ ਵਿਖੇ ਕਰਵਾਇਆ ਜਾਵੇਗਾ।ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਇਸ ਸੈਮੀਨਾਰ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਇਸ ਵਿੱਚ ਦੇਸ਼ ਵਿਦੇਸ਼ ਦੇ ਉਘੇ ਬੁੱਧੀਜੀਵੀ ਆਪਣੇ ਵਿਚਾਰਾਂ ਨਾਲ ਪੰਜਾਬੀ ਭਾਸ਼ਾ ਦੀ ਅਜੌਕੀ ਸਥਿਤੀ, ਮਹੱਤਵ ਤੇ ਵਿਕਾਸ ਕਾਰਜ਼ਾਂ ਬਾਰੇ ਚਾਨਣਾ ਪਾਉਂਣਗੇ ਅਤੇ ਮਾਂ-ਬੋਲੀ ਪੰਜਾਬੀ ਦਾ ਮਾਣ ਤੇ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਦਾ ਖੁਲਾਸਾ ਕਰਨਗੇ।ਇਸ ਸਮੇਂ ਪੰਜਾਬ ਅਤੇ ਹੋਰ ਰਾਜਾਂ ਤੋਂ ਇਲਾਵਾ ਕੈਨੇਡਾ ਅਤੇ ਨਿਊਜੀਲੈਂਡ ਤੋਂ ਆਏ ਹੋਏ ਵਿਸ਼ੇਸ਼ ਬੁਲਾਰੇ ਸ਼ਿਰਕਤ ਕਰਨਗੇ।ਇਹ ਸਮਾਗਮ ਪ੍ਰਗਤੀਸ਼ੀਲ ਲੇਖਕ ਸੰਘ, ਏਕਮ ਸਾਹਿਤ ਮੰਚ, ਪੰਜਾਬੀ ਸਾਹਿਤ ਸਭਾ ਚੌਗਾਵਾਂ, ਪੰਜਾਬੀ ਸਾਹਿਤ ਸੰਗਮ ਮੰਚ, ਨਾਰੀ ਚੇਤਨਾ ਮੰਚ ਵਰਗੀਆਂ ਸਾਹਿਤਕ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਗੁਰਦੇਵ ਸਿੰਘ ਮਹਿਲਾਂਵਾਲਾ, ਹਰਜੀਤ ਸਿੰਘ ਸਰਕਾਰੀਆ, ਕਰਮਜੀਤ ਕੌਰ ਜੱਸਲ, ਹਰਜਿੰਦਰ ਕੌਰ ਕੰਗ, ਦਿਲਬਾਗ ਸਿੰਘ ਸਰਕਾਰੀਆ, ਸਤੀਸ਼ ਝੀਂਗਣ, ਰੰਜੀਵ ਸ਼ਰਮਾ, ਗੁਰਜਿੰਦਰ ਸਿੰਘ ਬਘਿਆੜੀ, ਡਾ. ਚਰਨਜੀਤ ਸਿੰਘ ਨਾਭਾ, ਕਮਲ ਗਿੱਲ ਆਦਿ ਹਾਜ਼ਰ ਸਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …

Leave a Reply