Sunday, July 19, 2026

ਨਵੇਂ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਦੇ ਪਹਿਲੇ ਸਮੂਹ ਦਾ ਉਦਘਾਟਨ

ਨਵੀਂ ਦਿੱਲੀ, 10 ਫਰਵਰੀ (ਪੰਜਾਬ ਪੋਸਟ ਬਿਊਰੋ)- ਵਿਦੇਸ਼ ਮੰਤਰਾਲੇ ਅਤੇ ਡਾਕ ਵਿਭਾਗ ਨੇ ਦੇਸ਼ ਦੇ ਨਾਗਰਿਕਾਂ ਨੂੰ ਪਾਸਪੋਰਟ ਸੰਬੰਧੀ ਸੇਵਾਵਾਂ ਮੁਹੱਈਆਂ ਕਰਾਉਣ ਲਈ 24 ਜਨਵਰੀ , 2017 ਨੂੰ ਵੱਖ ਵੱਖ ਰਾਜਾਂ ਵਿੱਚ ਸਥਿਤ ਮੁੱਖ ਡਾਕਘਰਾਂ (ਐਚ`ਪੀ. ਓ) ਦੀ ਵਰਤੋਂ ਡਾਕਘਰ ਪਾਸਪੋਰਟ ਸੇਵਾ ਕੇਂਦਰ (ਪੀ.ਓ.ਪੀ.ਐਸ.ਕੇ) ਦੇ ਰੂਪ ਵਿੱਚ ਕਰਨ ਦੇ ਆਪਣੇ ਫੈਸਲੇ ਦੀ ਘੋਸ਼ਣਾ ਕੀਤੀ ਸੀ।ਇਸ ਹਿੱਸੇਦਾਰੀ ਦਾ ਉਦੇਸ਼ ਵੱਡੇ ਪੈਮਾਨੇ ਤੇ ਪਾਸਪੋਰਟ ਸੰਬੰਧੀ ਸੇਵਾਵਾਂ ਉਪਲੱਬਧ ਕਰਾਉਣਾ ਹੈ। ਵਾਈਡ ਏਰੀਆ ਦੀ ਕਵਰੇਜ ਸੁਨਿਸ਼ਚਤ ਕਰਨਾ ਵੀ ਇਸ ਦਾ ਇਕ ਹੋਰ ਉਦੇਸ਼ ਹੈ । Passport
ਵਿਦੇਸ਼ ਮੰਤਰਾਲਾ ਅਤੇ ਡਾਕ ਵਿਭਾਗ ਦੇ ਇਸ ਸੰਯੁਕਤ ਉਦਮ ਦੇ ਪਾਇਲਟ ਪ੍ਰਾਜੈਕਟਾਂ ਦਾ ਉਦਘਾਟਨ 25 ਜਨਵਰੀ 2017 ਨੂੰ ਕਰਨਾਟਕ ਦੇ ਮੈਸੂਰ ਸਥਿਤ ਐਚ.ਪੀ.ਓ ਵਿੱਚ ਰਸਾਇਣ ਅਤੇ ਖਾਦ ਅਤੇ ਸੰਸਦੀ ਕਾਰਜ ਮੰਤਰੀ ਸ਼੍ਰੀ ਅਨੰਤ ਕੁਮਾਰ ਵੱਲੋਂ ਅਤੇ ਗੁਜਰਾਤ ਦੇ ਦਾਹੋਦ ਸਥਿਤ ਡਾਕਘਰ ਵਿੱਚ ਵਿਦੇਸ਼ ਰਾਜ ਮੰਤਰੀ ਜਨਰਲ (ਸੇਵਾਮੁਕਤ) ਡਾਕਟਰ ਵੀ.ਕੇ ਸਿੰਘ ਅਤੇ ਭਾਰਤ ਸਰਕਾਰ ਦੇ ਜਨਜਾਤੀ ਕਾਰਜ ਰਾਜ ਮੰਤਰੀ ਜਸਵੰਤ ਸਿੰਘ ਸੁਮਨਭਾਈ ਭਾਭੌਰ ਵੱਲੋਂ ਕੀਤਾ ਗਿਆ ਸੀ।ਇਹਨਾਂ ਦੋਨਾਂ ਸਥਾਨਾਂ ਤੇ ਡਾਕਘਰ ਪਾਸਪੋਰਟ ਸੇਵਾ ਕੇਂਦਰਾਂ ਦੇ ਉਦਘਾਟਨ ਦੇ ਬਾਅਦ ਤੋਂ ਹੀ ਇਹਨਾਂ ਦਾ ਸੰਚਾਲਨ ਸਫਲਤਾਪੂਰਵਕ ਹੋ ਰਿਹਾ ਹੈ।ਇਹਨਾਂ ਵਿੱਚੋਂ ਹਰੇਕ ਡਾਕਘਰ ਪਾਸਪੋਰਟ ਸੇਵਾ ਕੇਂਦਰ ਲਈ ਪ੍ਰਤੀਦਿਨ  100 ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ ।
ਇਹਨਾਂ ਦੋਨਾਂ ਪਾਇਲਟ ਪ੍ਰਾਜੈਕਟਾਂ ਦੇ ਸਫ਼ਲ ਸੰਚਾਲਨ ਦੇ ਨਾਲ ਹੀ ਸਰਕਾਰ ਨੇ ਹੁਣ ਇਸ ਪ੍ਰੋਗਰਾਮ ਨੂੰ ਵੱਡੇ ਪੈਮਾਨੇ ਤੇ ਅੱਗੇ ਵਧਾਉਣ ਦਾ ਫੈਸਲਾ ਲਿਆ ਹੈ।ਇਸ ਅਧੀਨ ਚੌੜਾ ਕਰਨ ਦੇ ਪਹਿਲੇ ਪੜਾਅ ਅਧੀਨ ਹੇਠ ਲਿਖੀਆਂ ਥਾਂਵਾਂ ਤੇ 56 ਡਾਕਘਰ ਪਾਸਪੋਰਟ ਸੇਵਾ ਕੇਂਦਰ ਖੋਲ੍ਹੇ ਜਾਣਗੇ।ਜਿਹਨਾਂ ਵਿੱਚ ਹਰਿਆਣਾ ਦੇ ਹਿਸਾਰ ਅਤੇ ਕਰਨਾਲ ਵਿੱਚ ਸੇਵਾ ਕੇਂਦਰ ਖੋਲੇ ਗਏ ਹਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …

Leave a Reply