Sunday, September 6, 2026

ਸਰਕਾਰ ਸਵਦੇਸ਼ੀ ਖੇਡਾਂ ਨੂੰ ਵਧਾਵਾ ਦੇਵੇਗੀ ਤੇ ਕੌਮਾਂਤਰੀ ਪੱਧਰ ਤੱਕ ਲਿਜਾਵੇਗੀ – ਵਿਜੇ ਗੋਇਲ

ਨਵੀਂ ਦਿੱਲੀ, 10 ਫਰਵਰੀ  (ਪੰਜਾਬ ਪੋਸਟ ਬਿਊਰੋ) –  ਕੇਂਦਰੀ ਯੁਵਾ ਮਾਮਲੇ ਅਤੇ ਖੇਡ ਰਾਜ ਮੰਤਰੀ (ਸਵਤੰਤਰ ਪ੍ਰਭਾਰ) ਵਿਜੇ ਗੋਇਲ ਨੇ ਹਰਿਆਣਾ ਦੇ ਸ਼ਹਿਰ ਸੋਨੀਪਤ ਸਥਿਤ ਮੋਤੀਲਾਲ ਨਹਿਰੂ ਸਕੂਲ ਆਫ ਸਪੋਰਟਸ ਵਿੱਚ ਪਹਿਲੇ ਅਖਿਲ ਭਾਰਤੀ ਕਬੱਡੀ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ ਇਸ ਚੈਂਪੀਅਨਸ਼ਿਪ ਦਾ ਉਦੇਸ਼ ਨੌਜਵਾਨਾਂ ਵਿਚਾਲੇ ਇਸ ਖੇਡ ਨੂੰ ਹਰਮਨ ਪਿਆਰਾ ਬਨਾਉਣਾ ਅਤੇ ਇਸ ਨੂੰ ਆਮ ਜਨਤਾ ਦੀ ਇਕ ਖੇਡ ਦੇ ਰੂਪ ਵਿੱਚ ਵਧਾਵਾ ਦੇਣਾ ਹੈ । ਹਰਿਆਣਾ ਦੇ ਖੇਡ ਮੰਤਰੀ ਸ਼੍ਰੀ ਅਨਿਲ ਵਿਜ ਵੀ ਉਦਘਾਟਨ ਸਮਾਰੋਹ ਦੌਰਾਨ ਹਾਜ਼ਰ ਸਨ । vijay-goel
ਇਸ ਮੌਕੇ ਸ਼੍ਰੀ ਗੋਇਲ ਨੇ ਕਿਹਾ ਕਿ ਹਾਲ ਹੀ ਵਿੱਚ ਗੁਜਰਾਤ ਵਿੱਚ ਆਯੋਜਿਤ ਕੀਤਾ ਗਿਆ ਕਬੱਡੀ ਵਰਲਡ ਕੱਪ ਇਕ ਵਿੱਲਖਣ ਆਯੋਜਨ ਸੀ, ਕਿਉਂਕਿ ਨਾ ਸਿਰਫ ਮੇਜ਼ਬਾਨ ਦੇਸ਼ ਦੇ ਰੂਪ ਵਿੱਚ ਭਾਰਤ ਇਸ ਵਿਸ਼ਵ ਕੱਪ ਨੂੰ ਜਿੱਤਣ ਵਿੱਚ ਕਾਮਯਾਬ ਰਿਹਾ, ਸਗੋਂ ਇਸ ਖੇਡ ਦਾ ਕਾਫੀ ਹੱਦ ਤੱਕ ਅੰਤਰਰਾਸ਼ਟਰੀਕਰਨ ਵੀ ਹੋ ਗਿਆ।ਗੋਇਲ ਨੇ ਕਿਹਾ ਕਿ ਉਹ ਨੌਜਵਾਨਾਂ ਵਿਚਾਲੇ ਸਵਦੇਸ਼ੀ ਖੇਡਾਂ ਨੂੰ ਵਧਾਵਾ ਦੇਣ ਦੇ ਪੱਖ ਵਿੱਚ ਹਨ।ਉਹਨਾਂ ਕਿਹਾ ਕਿ ਕਿਉਂਕਿ ਕਬੱਡੀ ਦੀ  ਵੀ ਗਿਣਤੀ ਅਹਿਮ ਖੇਡਾਂ ਵਿੱਚ ਮੰਨੀ ਜਾਂਦੀ ਹੈ ਅਤੇ ਇਹ ਕਿਫਾਇਤੀ ਵੀ ਹੈ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply