Friday, November 22, 2024

ਸ੍ਰੀ ਗੁਰੂ ਰਵੀਦਾਸ ਜੀ ਦੇ ਪ੍ਰਗਟ ਦਿਵਸ ਸਬੰਧੀ ਭੂਸ਼ਣ ਪੁਰਾ ਤੋਂ ਨਗਰ ਕੀਰਤਨ ਦਾ ਅਯੋਜਨ

ਅੰਮ੍ਰਿਤਸਰ, 9 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਰਵੀਦਾਸ ਜੀ ਦੇ 640ਵੇਂ ਪ੍ਰਗਟ ਦਿਵਸ ਮੌਕੇ ਸਥਾਨਕ ਭੂਸਣ ਪਰਾ ਸਥਿਤ ਗੁਰੂ ਰਵੀਦਾਸ ਪ੍ਰਕਾਸ਼ ਮੰਦਿਰ ਤੋਂ ਰਵੀਦਾਸ ਨੌਜਵਾਨ ਸਭਾ ਵਲੋਂ ਵਿਸ਼ਾਲ ਨਗਰ ਕੀਰਤਨ ਦਾ ਅਯੋਜਨ ਕੀਤਾ ਗਿਆ।ਇਸ ਨਗਰ ਕੀਰਤਨ ਵਿੱਚ ਵੱਡੀ ਗਿਣਤੀ ‘ਚ ਇਲਾਕਾ ਵਾਸੀ ਸੰਗਤਾਂ ਤੋਂ ਇਲਾਵਾ ਕਈ ਧਾਰਮਿਕ ਤੇ ਸਿਆਸੀ ਆਗੂਆਂ ਨੇ ਸ਼ਮੂਲੀਅਤ ਕੀਤੀ, ਜਿੰਨਾਂ ਵਿੱਚ ਕਾਂਗਰਸੀ ਆਗੂ ਪ੍ਰੋ. ਦਰਬਾਰੀ ਲਾਲ, ਬੱਬੀ ਪਹਿਲਵਾਨ, ਰਮੇਸ਼ ਬੌਬੀ ਵਾਲਮੀਕਿ ਮਜ੍ਹਬੀ ਸਿੰਘ ਯੁਵਾ ਏਕਤਾ ਫੈਡਰੇਸ਼ਨ ਪ੍ਰਧਾਨ, ਭਾਜਪਾ ਆਗੂ ਤਰੁਣ ਚੁੱਘ ਤੇ ਕੌਂਸਲਰ ਜਰਨੈਲ ਸਿੰਘ ਢੋਟ ਆਦਿ ਸ਼ਾਮਲ ਹਨ।PPN1002201712
ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਇਹ ਨਗਰ ਕੀਿਰਤਨ ਭੂਸ਼ਣ ਪੁਰਾ ਤੋਂ ਆਰੰਭ ਹੋ ਕੇ ਅੰਦਰੂਨ ਸੁਲਤਾਨਵਿੰਡ ਪੁਰਾਣੀ ਲੱਕੜ ਮੰਡੀ, ਬਾਗ ਜਲ਼ਿਆਂਵਾਲਾ, ਧਰਮ ਸਿੰਘ ਮਾਰਕੀਟ, ਟਾਊਨ ਹਾਲ, ਕਟੜਾ ਜੈਮਲ ਸਿੰਘ, ਚੌਕ ਫਰੀਦ, ਗੋਦਾਮ ਮੁਹੱਲਾ, ਸ੍ਰੀ ਗੁਰੂ ਰਵੀਦਾਸ ਕੇਂਦਰੀ ਮੰਦਿਰ ਹਾਲ ਗੇਟ, ਰਾਮ ਬਾਗ, ਮਹਾਂ ਸਿੰਘ ਗੇਟ, ਸ਼ੇਰਾਂ ਵਾਲਾ ਗੇਟ, ਘਿਓ ਮੰਡੀ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਸ ਭੂਸ਼ਣ ਪੁਰਾ ਪਹੁੰਚ ਕੇ ਸਮਾਪਤ ਹੋਇਆ।ਇਸ ਨਗਰ ਕੀਰਤਨ ਦਾ ਥਾਂ ਥਾਂ ‘ਤੇ ਸ਼ਰਧਲੂਆਂ ਵਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਅਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਲੰਗਰ, ਚਾਹ, ਫਲ ਫਰੂਟ ਅਤੇ ਮਠਿਆਈਆਂ ਦਾ ਪ੍ਰਬੰਧ ਕੀਤਾ ਗਿਆ।ਪ੍ਰਧਾਨ ਰਾਮ ਕੁਮਾਰ ਨੇ ਦੱਸਿਆ ਕਿ ਅੱਜ 10 ਫਰਵਰੀ ਨੂੰ ਗੁਰੂ ਰਵੀਦਾਸ ਪ੍ਰਕਾਸ਼ ਮੰਦਿਰ ਭੂਸ਼ਣ ਪੁਰਾ ਵਿਖੇ ਧਾਰਮਿਕ ਸਮਾਗਾਮ ਦਾ ਅਯੋਜਨ ਕੀਤਾ ਜਾਵੇਗਾ ਅਤੇ ਲੰਗਰ ਅਤੁੱਟ ਵਰਤੇਗਾ।ਇਸ ਮੌਕੇ ਗੱਦੀਨਸ਼ੀਨ ਸ੍ਰੀ ਸੰਤ ਬਾਬਾ ਅਵਤਾਰ ਦਾਸ, ਕਿਸ਼ਨ ਲਾਲ ਜੋਸ਼ੀਆ, ਚੇਅਰਮੈਨ ਕੀਮਤੀ ਨਾਲ ਪਲੇਵਾਲ, ਉਪ ਚੇਅਰਮੈਨ ਸੁਰਜ ਪ੍ਰਕਾਸ਼, ਜਰਨਲ ਸੈਕਟਰੀ ਰਮਨ ਕੁਮਾਰ, ਉਪ ਜਰਨਲ ਸੈਕਟਰੀ ਅਸ਼ਵਨੀ ਕੁਮਾਰ ਜੁਗਾਨੀਆ, ਅਸ਼ਵਨੀ ਕੁਮਾਰ ਕਟਾਰਿਆ, ਸਟੇਜ਼ ਸੈਕਟਰੀ ਦਰਸ਼ਨ ਲਾਲ (ਜਸਵਾਲ), ਮੁਖ ਖਜਾਨਚੀ ਅਮਰਜੀਤ ਸ਼ਾਹੀ, ਉਪ ਖਜਾਨਚੀ, ਹਕੁਮਤ ਰਾਏ, ਦਲਬੀਰ ਕੁਮਾਰ, ਪ੍ਰਚਾਰ ਸਕੱਤਰ ਸੁਰਿੰਦਰ ਕੁਮਾਰ (ਸ਼ੰਮੀ), ਗੁਰਦੀਪ ਕੁਮਾਰ, ਕੀਮਤੀ ਲਾਲ (ਭੋਲਾ), ਪ੍ਰਿਤਪਾਲ, ਸੁਨਿਲ ਕੁਮਾਰ (ਸ਼ੈਂਟੀ), ਬਰਿਜ਼ ਮੋਹਨ (ਟੀਟੂ), ਹੰਸਰਾਜ (ਹੰਸਾ),  ਸੇਵਾਦਾਰ ਮਹਿੰਦਰਪਾਲ (ਮਿੰਦਾ), ਬੱਲੂ, ਸੁਰਜੀਤ ਕੁਮਾਰ, ਕੁਲਵੰਤ ਰਾਏ, ਪ੍ਰਸ਼ੋਤਮ ਕਟਾਰੀਆ, ਟੇਕਚੰਦ, ਪ੍ਰਿਤਮ, ਦਿਆਲ ਚੰਦ, ਗੋਪਾਲ ਸ਼ਾਹੀ (ਸੰਨੀ), ਸਤੀਸ਼ ਕੁਮਾਰ, ਜੋਗਰਾਜ, ਬਲਦੇਵ ਰਾਜ, ਘਣਸ਼ਾਮ, ਮੋਹਨ ਲਾਲ, ਬਾਬਾ ਮੋਹਨ ਲਾਲ, ਜੋਗਰਾਜ, ਬਲਦੇਵ ਰਾਜ ਆਦਿ ਮੌਜੂਦ ਸਨ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …

Leave a Reply