Friday, May 8, 2026

ਜੀ.ਕੇ ਨੇ ਮੋਤੀ ਨਗਰ ਵਿਖੇ ਚੋਣ ਦਫਤਰ ਦਾ ਕੀਤਾ ਉਦਘਾਟਨ

ਨਵੀਂ ਦਿੱਲੀ, 11 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਵਾਰਡਨ ਨੰਬਰ 16 ਦੇ ਉਮੀਦਵਾਰ ਪਰਮਿੰਦਰ ਪਾਲ ਸਿੰਘ ਦੇ ਮੁੱਖ ਚੋਣ ਦਫ਼ਤਰ ਦਾ ਅੱਜ ਉਦਘਾਟਨ ਹੋਇਆ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਦੀ ਮੌਜ਼ੂਦਗੀ ’ਚ ਕਮੇਟੀ ਮੈਂਬਰ ਰਵੇਲ ਸਿੰਘ ਨੇ ਰਿਬਨ ਕੱਟਕੇ ਸੁਦਰਸ਼ਨ ਪਾਰਕ ਪੁੱਲ ’ਤੇ ਮੁੱਖ ਚੋਣ ਦਫ਼ਤਰ ’ਚ ਸਿਆਸੀ ਮੁਹਿੰਮ ਦਾ ਆਗਾਜ਼ ਕੀਤਾ।ਇਸ ਤੋਂ ਪਹਿਲਾਂ ਇਸਤਰੀ ਸਤਿਸੰਗ ਜਥਾ ਮੋਤੀ ਨਗਰ ਅਤੇ ਸੁਦਰਸ਼ਨ ਪਾਰਕ ਦੀਆਂ ਬੀਬੀਆਂ ਨੇ ਸ਼ਬਦ ਕੀਰਤਨ ਦਾ ਗਾਇਨ ਕੀਤਾ।ਜੀ.ਕੇ ਨੇ ਰਵੇਲ ਸਿੰਘ ਦੀ ਤਾਰੀਫ਼ ਕਰਦੇ ਹੋਏ ਉਨ੍ਹਾਂ ਦੇ ਪਿਤਾ ਅਤੇ ਆਪਣੇ ਪਿਤਾ ਦੇ ਇਕੱਠੇ ਕੌਮੀ ਹਿੱਤਾਂ ਲਈ ਜੇਲ੍ਹ ਕੱਟਣ ਦੀ ਵੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਇਸ ਵਾਰ ਪਾਰਟੀ ਨੇ ਨੌਜੁਆਨ ਆਗੂ ਪਰਮਿੰਦਰ ਪਾਲ ਸਿੰਘ ਨੂੰ ਚੋਣ ’ਚ ਉਤਾਰਿਆ ਹੈ।ਜਿਸ ਨੇ ਬੀਤੇ 4 ਸਾਲ ਦੌਰਾਨ ਪਾਰਟੀ ਤੇ ਕਮੇਟੀ ਦੇ ਮੀਡੀਆ ਵਿਭਾਗ ਨੂੰ ਬੜੇ ਹੀ ਸੁਚੱਜੇ ਢੰਗ ਨਾਲ ਨਾ ਸਿਰਫ ਸੰਭਾਲਿਆ ਹੈ, ਸਗੋਂ ਛੋਟੀ ਉਮਰ ਦੇ ਬਾਵਜ਼ੂਦ ਵੱਡੇ ਆਗੂਆਂ ਵਾਲੀ ਸੋਚ ਨੂੰ ਵੀ ਹਮੇਸ਼ਾਂ ਪਾਰਟੀ ਹਿੱਤ ਲਈ ਵਰਤਿਆ ਹੈ। ਜੀ.ਕੇ ਦੇ ਨਾਲ ਆਏ ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ ਅਤੇ ਜੀ.ਕੇ. ਨੂੰ ਰਵੇਲ ਸਿੰਘ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੋਤੀ ਨਗਰ ਦੇ ਸਾਬਕਾ ਪ੍ਰਧਾਨ ਰਵਿੰਦਰ ਸਿੰਘ ਬਿੱਟੂ, ਸਾਬਕਾ ਜਨਰਲ ਸਕੱਤਰ ਇੰਦਰਜੀਤ ਸਿੰਘ, ਇਸਤਰੀ ਸਤਿਸੰਗ ਜਥੇ ਦੀ ਪ੍ਰਧਾਨ ਬੀਬੀ ਨਰਿੰਦਰ ਕੌਰ, ਇਸਤਰੀ ਅਕਾਲੀ ਦਲ ਦੀ ਮੀਤ ਪ੍ਰਧਾਨ ਬੀਬੀ ਕੁਲਦੀਪ ਕੌਰ, ਰਾਮਗੜ੍ਹ ਸਿੰਘ ਸਭਾ ਦੇ ਪ੍ਰਧਾਨ ਗੁਰਦੀਪ ਸਿੰਘ ਰਿੰਕੂ, ਯੂਥ ਅਕਾਲੀ ਦਲ ਦੇ ਪ੍ਰਧਾਨ ਹਰਜੀਤ ਸਿੰਘ ਬਾਊਂਸ, ਸਕੱਤਰ ਜਨਰਲ ਮੋਹਨਪ੍ਰੀਤ ਸਿੰਘ ਗਿੰਨੀ ਸਣੇ ਸੈਂਕੜੇ ਪੱਤਵੰਤੇ ਸੱਜਣ ਇਸ ਮੌਕੇ ਮੌਜ਼ੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply