
ਅੰਮ੍ਰਿਤਸਰ, 11 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਸੂਚਨਾ ਟਕਨਾਲੋਜੀ ਦੀ ਵਿਸ਼ਵ ਪ੍ਰਸਿੱਧ ਕੰਪਨੀ ਆਈ.ਬੀ.ਐਮ ਕੰਨਸੈਂਟ੍ਰਿਕਸ ਦੁਆਰਾ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਕਾਲਜ ਦੀਆਂ 55 ਵਿਦਿਆਰਥਣਾਂ ਨੂੰ ਚੰਗੀ ਤਨਖਾਹ ’ਤੇ ਕੰਨਸੈਂਨਟ੍ਰਿਕਸ ਕੰਪਨੀ ਵੱਲੋਂ ਨੌਕਰੀ ਲਈ ਚੁਣ ਲਿਆ ਗਿਆ ਹੈ।ਇਸ ਤੋਂ ਪਹਿਲਾਂ ਆਈ.ਬੀ.ਐਮ ਕੰਪਨੀ ਨੇ 100 ਦੇ ਕਰੀਬ ਵਿਦਿਆਰਥਣਾਂ ਨੂੰ ਸ਼ਾਰਟ ਲਿਸਟ ਕੀਤਾ ਸੀ।ਜਿਸ ਉਪਰੰਤ ਇੰਟਰਵਿਯੂ ਅਤੇ ਲਿਖਤੀ ਪ੍ਰੀਖਿਆ ਦੌਰਾਨ ਵਿਦਿਆਰਥਣਾਂ ਨੂੰ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ।
ਕਾਲਜ ਦੀ ਪ੍ਰਿੰਸੀਪਲ ਡਾ. ਸੁਖਬੀਰ ਕੌਰ ਮਾਹਲ ਨੇ ਜਿੱਥੇ ਟੇਲੈਂਟ ਟਰਾਂਸਫ਼ਾਰਮੇਸ਼ਨ ਬਿਜ਼ਨੈਂਸ ਯੂਨਿਟ, ਗੁੜਗਾਓ ਕੰਪਨੀ ਦੀ ਤਿੰਨ ਮੈਂਬਰੀ ਟੀਮ ਜੋ ਕਿ ਸ੍ਰੀ ਐੱਮ. ਬਾਲਾਸੁਭਰਮਨੀਅਮ ਦੀ ਅਗਵਾਈ ਹੇਠ ਇੱਥੇ ਪੁੱਜੀ ਸੀ, ਨੂੰ ‘ਜੀ ਆਇਆ’ ਆਖਦਿਆਂ ਕਿਹਾ ਕਿ ਇਸ ਤਰ੍ਹਾਂ ਰੋਜ਼ਗਾਰ ਮੇਲੇ ਵਿਦਿਆਰਥੀਆਂ ਨੂੰ ਚੰਗੀਆਂ ਨੌਕਰੀਆਂ ਮੁਹੱਈਆ ਕਰਵਾਉਣ ’ਚ ਸਹਾਈ ਸਾਬਿਤ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਦੀ ਚੋਣ ਨਹੀਂ ਵੀ ਹੋਈ ਉਨ੍ਹਾਂ ਨੂੰ ਇੰਟਰਵਿਯੂ ਸਬੰਧੀ ਖਾਸ ਜਾਣਕਾਰੀਆਂ ਹਾਸਲ ਹੁੰਦੀਆਂ ਹਨ ਤਾਂ ਕਿ ਉਹ ਆਪਣੇ ਆਪ ਨੂੰ ਰੋਜ਼ਗਾਰ ਦੇ ਕਾਬਲ ਬਣਾ ਸਕਣ।ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਇਸ ਤਰ੍ਹਾਂ ਦੇ ਜਿਆਦਾ ਤੋਂ ਜਿਅਦਾ ਰੋਜ਼ਗਾਰ ਦੇ ਮੇਲੇ ਕੈਂਪਸ ’ਚ ਲਗਾਏ ਜਾਣ।ਪਲੇਸਮੈਂਟ ਦੇ ਕਾਮਯਾਬ ਹੋਣ ’ਤੇ ਡਾ. ਮਾਹਲ ਨੇ ਜਿੱਥੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਉੱਥੇ ਪਲੇਸਮੈਂਟ ਮੁੱਖੀ ਮਨਜੀਤ ਸਿੰਘ ਤੇ ਹੋਰ ਸਟਾਫ਼ ਦੀ ਮਿਹਨਤ ਨੂੰ ਸਰਾਹਿਆ।
Check Also
ਖਾਲਸਾ ਕਾਲਜ ਵਿਖੇ ਦੋ ਰੋਜ਼ਾ ਅੱਖਾਂ ਦੀ ਜਾਂਚ ਕੈਂਪ ਲਗਾਇਆ ਗਿਆ
ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਰੋਟਰੈਕਟ ਕਲੱਬ ਅਤੇ ਇੰਸਟੀਚਿਊਸ਼ਨਜ਼ ਇਨੋਵੇਸ਼ਨ …
Punjab Post Daily Online Newspaper & Print Media