ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਦਮਦਮੀ ਟਕਸਾਲ ਈਸਟ ਲੰਡਨ ਤੇ ਆਸਟ੍ਰੇਲੀਆ ਵੱਲੋਂ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਦਮਦਮੀ ਟਕਸਾਲ ਦੇ ਮਹਾਪੁਰਖਾਂ ਦੀ ਯਾਦ ਵਿਚ ਗੁਰਮਤਿ ਸਮਾਗਮ ਦੇ ਅਖੀਰੀ ਰਾਤ ਦੇ ਦੀਵਾਨ ਮੌਕੇ ਭਾਈ ਕਿਰਪਾਲ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਤੇ ਭਾਈ ਗੁਰਮੇਜ ਸਿੰਘ ਕਰਨਾਲ ਦੇ ਜਥੇ ਵੱਲੋਂ ਅਨੰਦਮਈ ਕੀਰਤਨ ਕੀਤਾ ਗਿਆ। ਸਮਾਗਮ ਮੌਕੇ ਗਿਆਨੀ ਦਲਜੀਤ ਸਿੰਘ ਅਮਰੀਕਾ ਤੇ ਗਿਆਨੀ ਬਲਬੀਰ ਸਿੰਘ ਯੂ.ਕੇ ਵੱਲੋਂ ਕਥਾ ਵਿਚਾਰਾਂ ਰਾਂਹੀ ਸਾਂਝ ਪਾਈ ਗਈ।ਕਲਗੀਧਰ ਪਬਲਿਕ ਸਕੂਲ ਭਿੱਖੀਵਿੰਡ ਦੇ ਕਵੀਸ਼ਰੀ ਜਥੇ ਵੱਲੋਂ ਵੀ ਕਵੀਸ਼ਰੀ ਵਾਰਾਂ ਗਾਇਨ ਕੀਤੀਆਂ ਗਈਆਂ। 
ਸੂਫੀ ਸੰਤ ਗੁਲਾਮ ਹੈਦਰ ਕਾਦਰੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਡਿਆਈ ਕਰਦਿਆਂ ਉਹਨਾਂ ਨੂੰ ਸੂਰਬੀਰ ਯੋਧੇ, ਕਲਮ ਦੇ ਧਨੀ ਦੱਸਿਆ ਵੀ ਸਨ।ਉਹਨਾਂ ਨੇ ਆਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੌਮ ਨੂੰ ਬਚਾਉਣ ਲਈ ਆਪਣੇ ਸਾਰੇ ਪਰਿਵਾਰ ਦਾ ਬਲੀਦਾਨ ਦੇ ਦਿੱਤਾ।ਉਹਨਾਂ ਆਖਿਆ ਕਿ ਪੰਜਾਬ ਦੇ ਲੋਕ ਕਬਰਾਂ ਤੇ ਮੜੀਆਂ-ਮਸੀਤਾਂ ਨੂੰ ਮੰਨਣ ਲੱਗ ਪਏ ਹਨ, ਜੋ ਦੁੱਖ ਵਾਲੀ ਗੱਲ ਹੈ, ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣ ਦਾ ਉਪਦੇਸ਼ ਦਿੱਤਾ ਸੀ।ਇਸ ਮੌਕੇ ਸੰਤ ਸੁਰਜੀਤ ਸਿੰਘ ਸੋਤੀ, ਬਾਬਾ ਰਣਜੋਧ ਸਿੰਘ, ਜਥੇਦਾਰ ਸੁਖਦੇਵ ਸਿੰਘ ਬੰਡਾਲਾ, ਪ੍ਰਚਾਰਕ ਦਿਲਬਾਗ ਸਿੰਘ ਦਮਦਮੀ ਟਕਸਾਲ, ਭਾਈ ਸਤਨਾਮ ਸਿੰਘ ਜੋਗੇਵਾਲ ਭਾਈ ਹਰਮਿੰਦਰ ਸਿੰਘ, ਕੈਪਟਨ ਬਲਵੰਤ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਰੰਗਾ ਸਿੰਘ ਬਿਜਲੀ ਵਾਲੇ, ਬਲਵਿੰਦਰ ਸਿੰਘ, ਸਰਵਨ ਸਿੰਘ, ਸਕੱਤਰ ਸਿੰਘ ਪਹੂਵਿੰਡ, ਜੁਗਰਾਜ ਸਿੰਘ, ਸੁਖਚੈਨ ਸਿੰਘ ਭੈਣੀ, ਬਾਬਾ ਵਿੱਕੀ, ਦਰਬਾਰਾ ਸਿੰਘ, ਹੈਪੀ ਗਿੱਲ, ਸਰਪੰਚ ਰਛਪਾਲ ਸਿੰਘ ਬਲ੍ਹੇਰ, ਅੰਮ੍ਰਿਤ ਭਾਟੀਆ, ਸੁਖਚੈਨ ਸਿੰਘ, ਬਲਜੀਤ ਸਿੰਘ ਕਾਲਾ, ਬਾਬਾ ਪ੍ਰਕਾਸ਼ ਸਿੰਘ, ਬਾਬਾ ਪ੍ਰਗਟ ਸਿੰਘ, ਜਸਕਰਨ ਸਿੰਘ ਆਦਿ ਹਾਜਰ ਸਨ।
Check Also
ਖਾਲਸਾ ਕਾਲਜ ਇੰਜ਼ੀਨੀਅਰਿੰਗ ਵਿਖੇ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ‘ਹਰਬਿਜ਼’ ਕਰਵਾਈ ਗਈ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ …
Punjab Post Daily Online Newspaper & Print Media