Sunday, April 26, 2026

ਨਗਰ ਪੰਚਾਇਤ ਕਮੇਟੀ ਨੇ ਦੁਕਾਨਦਾਰਾਂ ਵੱਲੋਂ ਕੀਤੇ ਕਬਜ਼ਿਆਂ ਨੂੰ ਹਟਾਇਆ

ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ)- ਨਗਰ ਪੰਚਾਇਤ ਭਿੱਖੀਵਿੰਡ ਦੀ ਕਮੇਟੀ ਵੱਲੋਂ ਪੁਲਿਸ ਦੇ ਸਹਿਯੋਗ ਤੇ ਕਾਰਜ ਸਾਧਕ ਅਫਸਰ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਭਿੱਖੀਵਿੰਡ ਦੇ ਮੰਦਿਰ ਬਜਾਰ ਵਿਚ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ ਕਬਜਿਆਂ ਨੂੰ ਜੇ.ਸੀ.ਬੀ ਮਸ਼ੀਨ ਨਾਲ ਢਾਹਿਆ ਗਿਆ।

SAMSUNG CAMERA PICTURES

ਇਸ ਸੰਬੰਧੀ ਕਾਰਜ ਸਾਧਕ ਅਫਸਰ ਮੈਡਮ ਸ਼ਰਨਜੀਤ ਕੌਰ ਨੇ ਕਿਹਾ ਕਿ ਮੰਦਿਰ ਵਾਲੇ ਬਾਜਾਰ ਦੀ ਚੌੜਾਈ 33 ਫੁੱਟ ਹੈ, ਪਰ ਕਬਜਿਆਂ ਕਾਰਨ ਬਾਜਾਰ ਦੀ ਚੌੜਾਈ ਬਹੁਤ ਘੱਟ ਹੋਣ ਕਾਰਨ ਲੋਕਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਹਨਾਂ ਕਿਹਾ ਕਿ ਕਬਜਿਆਂ ਨੂੰ ਹਟਾ ਕੇ ਸੜਕ ਨੂੰ ਦੁਬਾਰਾ ਬਣਾਇਆ ਜਾਵੇਗਾ। ਇਸ ਸੰਬੰਧੀ ਅੰਗਰੇਜ ਕੁਮਾਰ ਆਦਿ ਨੇ ਦੁਕਾਨਾਂ ਅੱਗੇ ਕਬਜਿਆਂ ਨੂੰ ਹਟਾਉਣ ਦੀ ਕਾਰਵਾਈ ਨੂੰ ਸਹੀ ਦੱਸਿਆ ਤੇ ਮੰਗ ਕੀਤੀ ਕਿ ਮੰਦਿਰ ਬਾਜਾਰ ਵਿਚ ਨਜਾਇਜ਼ ਤੌਰ ‘ਤੇ ਮਕਾਨਾਂ, ਦੁਕਾਨਾਂ ਬਣਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply