ਭਿੱਖੀਵਿੰਡ/ ਬੀੜ ਸਾਹਿਬ, 13 ਫਰਵਰੀ (ਭਾਟੀਆ, ਕੰਬੋਕੇ, ਬਖਤਾਵਰ) -ਅੱਜ ਦੇ ਸਮੇਂ ਵਿਚ ਲੋਕਾਂ ਵੱਲੋਂ ਵਿਆਹ ਕਰਨ ਸਮੇਂ ਕਾਰਾਂ, ਮੋਟਰਸਾਈਕਲਾਂ ਆਦਿ ਦਾਜ ਦੀ ਮੰਗ ਕੀਤੀ ਜਾਂਦੀ ਹੈ, ਉਥੇ ਕੁੱਝ ਲੋਕ ਐਸੇ ਵੀ ਹਨ, ਜੋ ਦਾਜ-ਦਹੇਜ ਨੂੰ ਬੁਰਾ ਮੰਨਦੇ ਹਨ।ਐਸੀ ਹੀ ਪ੍ਰਤੱਖ ਮਿਸਾਲ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਪਹੂਵਿੰਡ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਵੇਖਣ ਨੂੰ ਮਿਲੀ, ਜਦੋਂ ਆਸਟ੍ਰੇਲੀਆ ਵਾਸੀ ਮੀਤਪਾਲ ਸਿੰਘ ਪੁੱਤਰ ਸੁਖਰਾਜਪਾਲ ਸਿੰਘ ਵਾਸੀ ਵਲਟੋਹਾ ਵੱਲੋਂ ਪਿੰਡ ਸਰਹਾਈ ਵਾਸੀ ਰਮਨਦੀਪ ਕੌਰ ਪੁੱਤਰੀ ਗਿਆਨ ਸਿੰਘ ਨਾਲ ਬਿਨ੍ਹਾ ਦਾਜ-ਦਹੇਜ ਤੋਂ ਸਾਦੇ ਢੰਗ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁੁਆਲੇ ਲਾਵਾਂ ਲੈ ਕੇ ਵਿਆਹ ਕਰਵਾਇਆ ਗਿਆ।

ਇਸ ਮੌਕੇ ਗਿਆਨੀ ਦਲਜੀਤ ਸਿੰਘ ਯੂ.ਐਸ.ਏ ਵੱਲੋਂ ਅਨੰਦ ਕਾਰਜ ਦੀ ਰਸਮ ਨਿਭਾਈ ਗਈ ਅਤੇ ਭਾਈ ਬਲਵੀਰ ਸਿੰਘ ਯੂ.ਕੇ ਵੱਲੋਂ ਅਰਦਾਸ ਕੀਤੀ ਗਈ ਅਤੇ ਭਾਈ ਗੁਰਮੇਜ ਸਿੰਘ ਕਰਨਾਲ ਵੱਲੋਂ ਕੀਰਤਨ ਵੀ ਕੀਤਾ ਗਿਆ।ਨਵ ਵਿਆਹੀ ਜੋੜੀ ਮੀਤਪਾਲ ਸਿੰਘ ਤੇ ਰਮਨਦੀਪ ਕੌਰ ਨੂੰ ਸਿਰਪਾਓ ਦਿੰਦਿਆਂ ਸੰਤ ਸੁਰਜੀਤ ਸਿੰਘ ਸੋਤੀ, ਬਾਬਾ ਰਣਜੋਧ ਸਿੰਘ, ਜਥੇਦਾਰ ਬਲਵੀਰ ਸਿੰਘ ਯੂ.ਕੇ, ਜਥੇਦਾਰ ਦਲਜੀਤ ਸਿੰਘ ਯੂ.ਐਸ.ਏ, ਭਾਈ ਗੁਰਇਕਬਾਲ ਸਿੰਘ, ਭਾਈ ਹਰਮਿੰਦਰ ਸਿੰਘ ਵੱਲੋ ਅਸ਼ੀਰਵਾਦ ਦਿੱਤਾ ਗਿਆ। ਸਮਾਗਮ ਦੌਰਾਨ ਸੰਤ ਸੁਰਜੀਤ ਸਿੰਘ, ਜਥੇਦਾਰ ਸੁਖਦੇਵ ਸਿੰਘ ਬੰਡਾਲਾ, ਦਵਿੰਦਰ ਸਿੰਘ, ਬਾਬਾ ਵਿੱਕੀ, ਦਿਲਬਾਗ ਸਿੰਘ ਦਮਦਮੀ ਟਕਸਾਲ, ਭਾਈ ਅਵਤਾਰ ਸਿੰਘ ਤਾਰੀ, ਧਰਮਿੰਦਰਪਾਲ ਸਿੰਘ, ਸਰਪੰਚ ਅਮਰਜੀਤ ਸਿੰਘ, ਭਾਈ ਸਤਨਾਮ ਸਿੰਘ ਜੋਗੇਵਾਲ, ਬਾਬਾ ਸਤਨਾਮ ਸਿੰਘ ਆਦਿ ਸੰਗਤਾਂ ਹਾਜਰ ਸਨ।
Punjab Post Daily Online Newspaper & Print Media