Thursday, July 23, 2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ

ਧੂਰੀ, 13 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਯੂਨੀਵਰਸਿਟੀ ਕਾਲਜ ਬੇਨੜ੍ਹਾ (ਧੂਰੀ) ਵਿਖੇ ਚੱਲ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ।ਕਾਲਜ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਕਾਲਜ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।PPN1302201704

ਕਾਲਜ ਦੇ ਪ੍ਰਿੰਸੀਪਲ ਡਾ: ਅਮਰਜੀਤ ਸਿੰਘ ਸਿੱਧੂ ਨੇ ਇਸ ਮੌਕੇ ਸੰਗਤ ਵਿਚ ਸ਼ਾਮਿਲ ਹੋਏ ਇਲਾਕੇ ਦੇ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ ਅਤੇ ਆਸ ਪ੍ਰਗਟ ਕੀਤੀ ਕਿ ਕਾਲਜ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਇਲਾਕਾ ਨਿਵਾਸੀਆਂ ਦਾ ਸਹਿਯੋਗ ਕਾਲਜ ਨੂੰ ਮਿਲਦਾ ਰਹੇਗਾ।ਵਿਦਿਆਰਥੀਆਂ ਨੂੰ ਧਾਰਮਿਕ ਕਾਰਜਾਂ ਦੇ ਸਮਾਜਿਕ ਅਤੇ ਅਧਿਆਤਮਕ ਮਹੱਤਵ `ਤੋਂ ਜਾਣੂੰ ਕਰਵਾਉਂਦਿਆਂ ਉਹਨਾਂ ਕਿਹਾ ਕਿ ਅਧਿਆਤਮਕ ਕਾਰਜਾਂ ਨਾਲ ਮਨੁੱਖ ਦੀ ਇਕਾਗਰਤਾ ਸ਼ਕਤੀ ਬੁਲੰਦ ਹੁੰਦੀ ਹੈ, ਜੋ ਹੀ ਸਫਲ ਵਿਦਿਆਰਥੀ ਜੀਵਨ ਦੀ ਕੁੰਜੀ ਹੈ। ਇਸ ਦੇ ਨਾਲ-ਨਾਲ ਅਜਿਹੇ ਸਮਾਗਮ ਮਨੁੱਖਤਾ ਵਿਚ ਸੇਵਾ ਭਾਵਨਾ ਦਾ ਜਜ਼ਬਾ ਜਗਾਉਂਦੇ ਹਨ, ਜਿਸ ਨਾਲ ਸਮਾਜ ਵਿਚ ਅਮਨ-ਸ਼ਾਂਤੀ ਦਾ ਪਸਾਰਾ ਹੁੰਦਾ ਹੈ।
ਇਸ ਮੌਕੇ ਹਾਜ਼ਰ ਸਖਸ਼ੀਅਤਾਂ ਵਿਚ ਬਾਬਾ ਗਿਆਨ ਸਿੰਘ ਜੀ ਬੇਨੜ੍ਹੇ ਵਾਲੇ, ਹਲਕਾ ਧੂਰੀ `ਤੋਂ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਖਗੂੰੜ੍ਹਾ ਅਤੇ ਆਪ ਉਮੀਦਵਾਰ ਜਸਵੀਰ ਸਿੰਘ ਜੱਸੀ ਸੇਖੋਂ, ਨਗਰ ਕੌਂਸਲ ਧੂਰੀ ਦੇ ਪ੍ਰਧਾਨ ਪ੍ਰਸ਼ੋਤਮ ਲਾਲ ਕਾਂਸਲ, ਸ਼੍ਰੋਮਣੀ ਅਕਾਲੀ ਦਲ ਧੂਰੀ ਦੇ ਪ੍ਰਧਾਨ ਹੰਸ ਰਾਜ ਗਰਗ, ਸਰਪੰਚ ਅਮਰਜੀਤ ਸਿੰਘ ਅਤੇ ਸਮੂਹ ਪੰਚਾਇਤ ਬੇਨੜ੍ਹਾ, ਪੀ.ਟੀ.ਏ ਮੈਂਬਰ ਰੋਹਿਤ ਕੁਮਾਰ ਅਤੇ ਪ੍ਰਕਾਸ਼ ਕੁਮਾਰ, ਪ੍ਰਸਿੱਧ ਗੀਤਕਾਰ ਗੈਵੀ ਢੀਂਡਸਾ, ਉੱਘੇ ਵਪਾਰੀ ਸ੍ਰੀ ਮਨੀਸ਼ ਗਰਗ ਅਤੇ ਮੰਨਾ ਜਿੰਦਲ ਪ੍ਰਵੀਨ ਟਰੰਕ ਹਾਊਸ ਵਾਲੇ ਵਿਸ਼ੇਸ਼ ਤੌਰ `ਤੇ ਸ਼ਾਮਿਲ ਸਨ।ਪਤਵੰਤੇ ਸੱਜਣਾਂ, ਪਾਠੀ ਸਿੰਘਾਂ ਅਤੇ ਕੀਰਤਨੀ ਜਥੇ ਨੂੰ ਕਾਲਜ ਵੱਲੋਂ ਸਿਰਪਾਓ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ।

Check Also

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ

ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …

Leave a Reply