Thursday, April 23, 2026

ਵਿਭਾਗੀ ਮਨਾਹੀ ਤੋਂ ਬਾਅਦ ਵੀ ਐਸ.ਐਲ.ਏ ਤੋਂ ਲਿਆ ਜਾ ਰਿਹਾ ਹੈ ਕਲੱਰਕਾਂ ਦਾ ਕੰਮ

ਫਾਜ਼ਿਲਕਾ, 13 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਜ਼ਿਲ੍ਹਾ ਫਾਜ਼ਿਲਕਾ ਦੇ ਸਿੱਖਿਆ ਵਿਭਾਗ ਵੱਲੋਂ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਦੇ ਹੁਕਮਾਂ ਸਬੰਧੀ ਪਾਲਣਾ ਨੂੰ ਆਪਣੇ ਢੰਗ ਨਾਲ ਲਾਗੂ ਕਰਨ ਦੇ ਫੈਸਲੇ ਲਗਾਤਾਰ ਜਾਰੀ ਹਨ।Pargat Singh

ਜ਼ਿਲ੍ਹਾ ਫਾਜ਼ਿਲਕਾ ਦੇ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਸਿੱਖਿਆ ਦਫ਼ਤਰ ਸੇਕੰਡਰੀ ਸਿੱਖਿਆ ਵਿਚ ਨਾਨ ਟੀਚਿੰਗ ਕੰਮ ਕਰ ਰਹੇ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਸਿੱਖਿਆ ਪੰਜਾਬ ਵੱਲੋਂ 12 ਮਈ 2015 ਨੂੰ ਵਿਭਾਗੀ ਪੱਤਰ ਨੰਬਰ 13/14-11ਦਅ (6) /4860-61 ਅਨੁਸਾਰ ਸਮੂਹ ਪੰਜਾਬ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਸੈਕੰਡਰੀ ਸਿੱਖਿਆ ਅਤੇ ਐਲੀਮੈਂਟਰੀ ਸਿੱਖਿਆ ਸਮੇਤ ਤਿੰਨਾਂ ਮੰਡਲ ਸਿੱਖਿਆ ਅਫ਼ਸਰਾਂ ਨੂੰ ਐਸ.ਐਲ.ਏ ਤੋਂ ਦਫ਼ਤਰਾਂ ਵਿਚ ਕੰਮ ਨਾ ਲੈਣ ਸਬੰਧੀ ਹੁਕਮ ਜਾਰੀ ਕੀਤੇ ਗਏ ਸਨ ਜਿਸ ਵਿਚ ਇਹ ਸਪਸ਼ਟ ਕਿਹਾ ਗਿਆ ਹੈ ਕਿ ਇਨ੍ਹਾਂ ਦੇ ਅਧੀਨ ਦਫ਼ਤਰਾਂ ਵਿਚ ਕੰਮ ਕਰ ਰਹੇ ਐਸ.ਐਲ.ਏ (ਸੀਨੀਅਰ ਲੈਬ ਅਟੈਂਡੈਸ) ਨੂੰ ਐਸਐਲਏ ਤੋਂ ਕਲਰਕਾਂ ਦਾ ਕੰਮ ਨਾ ਲਿਆ ਜਾਵੇ ਅਤੇ ਜੇਕਰ ਕਿਸੇ ਦਫ਼ਤਰ ਵਿਚ ਐਸ.ਐਲ.ਏ ਕੰਮ ਕਰ ਰਹੇ ਹਨ ਤਾਂ ਤੁਰੰਤ ਫਾਰਗ ਕਰਕੇ ਡੀ.ਪੀ.ਆਈ ਸੈਕੰਡਰੀ ਦਫ਼ਤਰ ਰਿਪੋਰਟ ਕੀਤੀ ਜਾਵੇ।ਇਨ੍ਹਾਂ ਹੁਕਮਾਂ ਦੇ ਬਾਵਜੂਦ ਦੋਵਾਂ ਜ਼ਿਲ੍ਹਾ ਸਿੱਖਿਆ ਦਫ਼ਤਰਾਂ ਸੈਕੰਡਰੀ ਅਤੇ ਐਲੀਮੈਂਟਰੀ ਵਿਚ ਉਚ ਅਧਿਕਾਰੀਆਂ ਦੇ ਉਕਤ ਹੁਕਮਾਂ ਦੀ ਅਣਵੇਖਿਆ ਕਰਦੇ ਹੋਏ ਦਫ਼ਤਰੀ ਸੀਟਾਂ ਤੇ ਕਾਫ਼ੀ ਸਮੇਂ ਤੋਂ ਐਸ.ਐਲ.ਏ  ਤੋਂ ਕਲੱਰਕਾਂ ਦਾ ਕੰਮ ਲਿਆ ਜਾ ਰਿਹਾ ਹੈ ਅਤੇ ਮੌਜ਼ੂਦਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੌਂ ਪਿਛਲੇ ਹਫ਼ਤੇ ਹੀ 4 ਤੋਂ 5 ਸੀਨੀਅਰ ਲੈਬੋਰਟਰੀ ਅਟੈਂਡੈਂਟ ਦੇ ਦਫ਼ਤਰ ਵਿਚ ਡੈਪੂਟੇਸ਼ਨ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ।ਸ਼ਹਿਰ ਦੇ ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਡੀਪੀਆਈ ਸੈਕੰਡਰੀ ਸਿੱਖਿਆ ਦੇ ਹੁਕਮਾਂ ਦੀ ਉਲੰਘਣਾ ਕਰਕੇ ਦਰਜ਼ਾ ਚਾਰ ਅਤੇ ਐਸਐਲਏ ਕਰਮਚਾਰੀਆਂ ਤੋਂ ਦਫ਼ਤਰੀ ਕੰਮ ਲੈਕੇ ਸਿੱਖਿਆ ਦੇ ਮਿਆਰ ਨੂੰ ਕਿੱਥੇ ਤੱਕ ਲੈ ਜਾ ਰਹੇ ਹਨ ਇਹ ਸੋਚਣ ਦਾ ਵਿਸ਼ਾ ਹੈ। ਇਸ ਸਬੰਧੀ ਉਨ੍ਹਾਂ ਡੀਪੀਆਈ ਸੈਕੰਡਰੀ, ਡੀ.ਪੀ.ਆਈ ਐਲੀਮੈਂਟਰੀ ਅਤੇ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਤੋਂ ਨਿਜੀ ਦਖ਼ਲ ਦੇਣ ਦੀ ਮੰਗ ਕੀਤੀ ਹੈ।

ਕੀ ਕਹਿੰਦੇ ਹਨ ਜ਼ਿਲਾ ਸਿਖਿਆ ਅਫਸਰ ਪ੍ਰਗਟ ਸਿੰਘ ਬਰਾੜ-
ਇਸ ਬਾਬਤ ਜਦੋਂ ਜ਼ਿਲਾ ਸਿਖਿਆ ਅਫਸਰ (ਸੈ.ਸਿੱ. ਅਤੇ ਐਲੀ.ਸਿ) ਪ੍ਰਗਟ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹਨਾਂ ਐਸ.ਐਲ.ਏ ਨੂੰ ਆਰਜੀ ਤੋਰ `ਤੇ ਦਫਤਰਾਂ ਵਿੱਚ ਲਗਾਇਆ ਗਿਆ ਹੈ।ਉਹਨਾਂ ਦੱਸਿਆ ਕਿ ਅਧਿਆਪਕਾਂ ਉਤੋ ਨਾਨ-ਟੀਚਿਂਗ ਕੰਮਾਂ ਦੇ ਬੋਝ ਨੂੰ ਘਟਾਉਣ ਲਈ ਮਾਨਯੋਗ ਐਜੂਕੇਸ਼ਨ ਸੈਕਟਰੀ ਵਿਜਰਾਲਿੰਗਮ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਜ਼ਿਲਾ ਸਿਖਿਆ ਦਫਤਰ ਵਿੱਚ ਡੈਪੋਟੇਸ਼ਨ ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਰੀਲੀਵ ਕਰਕੇ ਵਾਪਸ ਉਨ੍ਹਾਂ ਦੇ ਸਕੂਲ ਵਿਚ ਭੇਜ ਦਿੱਤਾ ਗਿਆ ਹੈ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਵੀ ਕੋਈ ਕਮੀ ਕਸਰ ਨਾ ਰਹਿ ਸਕੇ। ਇਸੇ ਕਰਕੇ ਦਫ਼ਤਰ ਵਿੱਚ ਸਟਾਫ ਦੀ ਕਮੀ ਪੈਦਾ ਹੋ ਗਈ। ਉਹਨਾਂ ਦੱਸਿਆਂ ਕਿ ਹਾਲ ਦੀ ਘੜੀ ਵਿੱਚ ਪ੍ਰਾਇਮਰੀ ਸਿਖਿਆ ਵਿੱਚ ਇੱਕ ਸੁਪਰੀਡਂੈਟ ਅਤੇ 1 ਸੀਨੀਅਰ ਅਸਿਸਟੈਂਟ ਕੰਮ ਕਰ ਰਹੇ ਹਨ ਅਤੇ ਬਾਕੀ ਸਾਰੇ ਅਹੁੱਦੇ ਖਾਲੀ ਪਏ ਹਨ। ਜਿਸ ਕਰਕੇ ਇਸ ਦਫਤਰ ਵਿੱਚ 2 ਐਸ.ਐਲ.ਏ ਦੀ ਡਿਊਟੀ ਲਗਾਈ ਗਈ ਹੈ।ਜਦ ਕਿ ਸੀਨੀਅਰ ਸਕੈਡਰੀ ਸਿਖਿਆ ਵਿੱਚ 1 ਸੁਪਰੀਡੈਂਟ, 2 ਸੀਨੀਅਰ ਸੁਪਰੀਡੈਂਟ ਅਤੇ 1 ਕਲਕਰ ਕੰਮ ਕਰ ਰਹੇ ਹਨ। ਜੱਦ ਕਿ ਇਸ ਦਫਤਰ ਵਿੱਚ ਘੱਟੋਂ ਘੱਟ 10 ਬੰਦਿਆਂ ਦੀ ਲੋੜ ਹੈ।ਜਿਸ ਕਰਕੇ 3 ਐਸ.ਐਲ.ਏ ਇਸ ਦਫਤਰ ਵਿੱਚ ਸ਼ਿਫਟ ਕੀਤਾ ਗਿਆ ਹੈ।ਇਹ ਡੈਪੂਟੇਸ਼ਨ ਆਰਜ਼ੀ ਤੌਰ `ਤੇ ਕੀਤੀ ਗਈ ਹੈ।ਵਿਭਾਗ ਵੱਲੋਂ ਛੇਤੀ ਹੀ ਨਵੀਂਆਂ ਭਰਤੀਆਂ ਕੀਤੀਆਂ ਜਾ ਰਾਹੀਆਂ ਹਨ।ਜਿਵੇਂ ਹੀ ਇਹ ਭਰਤੀਆਂ ਨੇਪੜੇ ਚੜ੍ਹਨ ਗਿਆ ਤਾਂ ਦਫਤਰ ਵਿੱਚ ਸਟਾਫ ਦੀ ਕਮੀ ਦੂਰ ਹੋ ਜਾਵੇਗੀ ਅਤੇ ਇਹਨਾਂ ਐਸ.ਐਲ.ਏ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …

Leave a Reply