Friday, August 7, 2026

ਪੰਜਾਬ ਸਟੂਡੈਂਟਸ ਯੂਨੀਅਨ ਨੇ ਵਧੀਆਂ ਫੀਸਾਂ ਦੇ ਵਿਰੋਧ `ਚ ਡੀ.ਸੀ ਦਫ਼ਤਰ `ਤੇ ਲਾਇਆ ਧਰਨਾ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਟੂਡੈਂਟਸ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਅਗਵਾਈ ਵਿਚ ਅੱਜ ਸਥਾਨਕ ਸਰਕਾਰੀ ਐਮ.ਆਰ ਕਾਲਜ ਦੇ ਵਿਦਿਆਰਥੀਆਂ ਵੱਲੋਂ ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤੇ ਗਏ ਵਾਧੇ ਦੇ ਵਿਰੋਧ ਵਿਚ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ।PPN1402201708

ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਜੋਨਲ ਆਗੂ ਗਗਨ ਸੰਗਰਾਮੀ ਅਤੇ ਜ਼ਿਲ੍ਹਾ ਆਗੂ  ਸਤਨਾਮ ਘੱਲੂ ਨੇ ਕਿਹਾ ਕਿ ਮੰਦੀ ਦੀ ਮਾਰ ਵਿਚੋਂ ਲੰਘ ਰਹੀ ਯੂਨੀਵਰਸਿਟੀ ਨੇ ਆਪਣਾ ਕੰਮ ਚਲਾਉਣ ਲਈ ਫੀਸਾਂ ਵਿਚ ਵਾਧਾ ਕੀਤਾ ਹੈ। ਪਰ ਹੁਣ ਕੱਲ ਯੂਨੀਵਰਸਿਟੀ ਨੂੰ 515 ਕਰੋੜ ਰੁਪਏ ਦੇ ਦਿੱਤੇ ਗਏ ਹਨ ਪਰ ਹੁਣ ਜਦ ਕੇੀਦਰ ਸਰਕਾਰ ਨੇ ਪੈਸੇ ਦੇ ਦਿੱਤੇ ਹਨ ਤਾਂ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਐਮ.ਆਰ. ਸਰਕਾਰੀ ਕਾਲਜ ਵਿਚ ਪੜ੍ਹਨ ਲਈ ਆਉਣ ਵਾਲੇ ਵਿਦਿਆਰਥੀ ਬਹੁਤ ਹੀ ਗਰੀਬ ਅਤੇ ਪਿਛੜੇ ਖੇਤਰ ਨਾਲ ਸਬੰਧਤ ਹਨ ਅਤੇ ਉਹ ਫੀਸਾਂ ਨੂੰ ਭਰਨ ਵਿਚ ਅਸਮਰਥ ਹਨ।ਇਸ ਲਈ ਇਹ ਫੀਸ ਮਾਫ਼ ਕੀਤੀ ਜਾਣੀ ਚਾਹੀਦੀ ਹੈ। ਵਿਦਿਆਰਥੀ ਆਗੂਆਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਵਧੀਆਂ ਹੋਈਆਂ ਫੀਸਾਂ ਨਹੀਂ ਭਰਨਗੇ ਅਤੇ ਜੇਕਰ ਵਿਦਿਆਰਕੀ ਦਾ ਕੋਈ ਨੁਕਸਾਨ ਹੋਇਆ ਤਾਂ ਯੂਨੀਅਨ ਵੱਲੋਂ ਵਿਦਿਆਰਥੀਆਂ ਦੇ ਨਾਲ ਮਿਲ ਕੇ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ।
ਜਗਮੀਤ ਸਿੰਘ, ਮੁਕੇਸ਼ ਕੁਮਾਰ, ਮੋਨੀਕਾ ਰਾਣੀ, ਅਨੂੰ ਰਾਣੀ, ਪੂਜਾ ਰਾਣੀ, ਈਸ਼ਾ ਰਾਣੀ, ਸਾਕਸ਼ੀ, ਗਗਨਦੀਪ ਸਿੰਘ, ਕੁਲਬੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ। ਇਸ ਮੌਕੇ ਯੂਨੀਅਨ ਦੇ ਅਹੁੱਦੇਦਾਰਾਂ, ਮੈਂਬਰਾਂ ਅਤੇ ਵਿਦਿਆਰਕੀਆਂ ਨੇ ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਵਿਚ ਫੀਸ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਸਬੰਧੀ ਮੰਗ ਪੱਤਰ ਵੀ ਸੋਂਪਿਆ। ਮੰਗ ਪੱਤਰ ਵਿਚ ਉਨ੍ਹਾਂ ਦੱਸਿਆ ਕਿ ਹੁਣ ਪ੍ਰੀਖਿਆਵਾਂ ਦਾ ਸਮਾਂ ਨੇੜੇ ਆ ਜਾਣ ਤੇ ਕਾਲਜ ਮੈਨੇਜ਼ਮੈਂਟ ਵੱਲੋਂ ਫੀਸਾਂ ਸਬੰਧੀ ਨੋਟਿਸ ਲਗਾਇਆ ਗਿਆ ਹੈ।ਜਿਸ ਵਿਚ ਫੀਸਾਂ ਬਹੁਤ ਵੱਧ ਹਨ।ਜਿਸ ਨੂੰ ਭਰਨ ਵਿਚ ਵਿਦਿਆਰਕੀ ਅਸਮਰਥ ਹਨ।ਉਨ੍ਹਾਂ ਮੰਗ ਕਤਿੀ ਕਿ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲਿਆ ਜਾਵੇ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply