Friday, August 7, 2026

ਪੀ.ਟੀ.ਆਈ ਅਧਿਆਪਕਾਂ ਦੀਆਂ ਸੇਵਾਵਾਂ ਰੱਦ ਕਰਨਾ ਚਿੰਤਾਜਨਕ- ਜੀ.ਟੀ.ਯੂ

ਫਾਜ਼ਿਲਕਾ, 14 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਗੌਰਮਿੰਟ ਟੀਚਰ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਦੀ ਇੱਕ ਮੀਟਿੰਗ ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ ਦੀ ਅਗਵਾਈ ਵਿਚ ਹੋਈ।ਜਿਸ ਵਿਚ ਸਰਵ ਸੰਮਤੀ ਨਾਲ ਸਿੱਖਿਆ ਵਿਭਾਗ ਅੰਦਰ 2008 ਤੋਂ 244 ਸਰੀਰਕ ਸਿੱਖਿਆ ਅਧਿਆਪਕਾਂ ਪੀਟੀਆਈ ਵਜੋਂ ਸੇਵਾਵਾਂ ਨਿਭਾ ਰਿਹਾ ਵਿਚੋਂ 94 ਸੇਵਾਵਾਂ ਨੂੰ ਰੱਦ ਕਰਨ ਦੀ ਨਿੰਦਾ ਕੀਤੀ ਗਈ ਹੈ।

                                ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਜੀਟੀਯੂ ਦੇ ਜ਼ਿਲ੍ਹਾ ਪ੍ਰਧਾਨ ਭਗਵੰਤ ਭਠੇਜਾ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਨਿਸ਼ਾਂਤ ਅਗਰਵਾਲ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ 2008 ਵਿਚ ਸਕੂਲ ਸਿੱਖਿਆ ਵਿਭਾਗ ਪੰਜਾਬ ਸਰਕਾਰ ਵੱਲੋਂ ਇਹ ਅਧਿਆਪਕ ਆਪਣੀ ਯੋਗਤਾ ਮੁਤਾਬਕ ਇਸ਼ਤਿਹਾਰ ਦੀਆਂ ਸ਼ਰਤਾਂ ਮੁਤਾਬਕ ਭਰਤੀ ਹੋਏ ਸਨ ਅਤੇ ਆਪਣੀਆਂ ਸੇਵਾਵਾਂ ਵਧੀਆ ਢੰਗ ਨਾਲ ਸਿੱਖਿਆ ਵਿਭਾਗ ਵਿਚ ਨਿਭਾ ਰਹੇ ਹਨ। ਉੱਚ ਯੋਗਤਾ ਸਬੰਧੀ ਕੁਝ ਅਧਿਆਪਕਾਂ ਵੱਲੋਂ ਦਾਇਰ ਕੇਸ ਦੇ ਸਬੰਧ ਵਿਚ ਲਗਭਗ 9 ਸਾਲ ਬਾਅਦ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਦੀਆਂ ਸੇਵਾਵਾਂ ਖ਼ਤਮ ਕਰਨਾ ਪੰਜਾਬ ਵਿਚ ਅਧਿਆਪਕ ਵਰਗ ਨਾਲ ਸਰਾਸਰ ਧੱਕਾ ਹੈ।ਕਿਉਂਕਿ ਇਸ ਫੈਸਲੇ ਕਰਕੇ ਇਨ੍ਹਾਂ ਪੀਟੀਆਈ ਅਧਿਆਪਕਾਂ ਦੇ ਨਾਲ ਨਾਲ ਇਨ੍ਹਾਂ ਦੇ ਸਮੂਚੇ ਪਰਿਵਾਰਕ ਮੈਂਬਰ ਬੇਹਦ ਮਾਨਸਿਕ ਪ੍ਰੇਸ਼ਾਨੀ ਵਿਚ ਹਨ।ਗੋਰਮਿੰਟ ਟੀਚਰ ਯੂਨੀਅਨ ਪੰਜਾਬ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਜੇਕਰ ਸਰਕਾਰ ਨੇ ਇਨ੍ਹਾਂ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਨਾ ਕੀਤੀਆਂ ਤਾਂ ਜੀਟੀਯੂ ਪੰਜਾਬ ਸੂਬਾ ਪੱਧਰ ਤੇ ਇਸ ਫੈਸਲੇ ਖਿਲਾਫ਼ ਸੰਘਰਸ਼ ਕਰਨ ਲਈ ਮਜ਼ਬੂਰ ਹੋ ਜਾਵੇਗੀ ਅਤੇ ਜਿਸਦੀ ਜਿੰਮੇਵਾਰੀ ਸਰਕਾਰ ਦੀ ਹੀ ਹੋਵੇਗੀ। ਇਸ ਮੌਕੇ ਜ਼ਿਲ੍ਹਾ ਕਮੇਟੀ ਮੈਂਬਰ ਰਾਜੀਵ ਚਗਤੀ, ਅਮਨਦੀਪ ਸਿੰਘ, ਸੁਧੀਰ ਕਾਲੜਾ, ਰਾਜ ਕੁਮਾਰ ਖਤਰੀ, ਕ੍ਰਿਸ਼ਨ ਕੁਮਾਰ, ਮਹਿੰਦਰ ਕੁਮਾਰ, ਵਰਿੰਦਰ ਸਿੰਘ ਮਿੱਤਲ, ਅਭੀਜੀਤ ਕੁਮਾਰ, ਰਵਿੰਦਰ ਸ਼ਰਮਾ, ਵਿਨੈ ਕੁਮਾਰ ਅਤੇ ਹੋਰ ਆਗੂ ਹਾਜ਼ਰ ਸਨ।

Check Also

ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ

ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …

Leave a Reply