ਨਵੀ ਦਿੱਲੀ, 14 ਫਰਵਰੀ (ਪੰਜਾਬ ਪੋਸਟ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਿੱਲੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ.ਕੇ ਵੱਲੋ ਇੱਕ ਬਾਦਲ ਮਾਰਕਾ ਟੀ.ਵੀ ਚੈਨਲ `ਤੇ ਸ਼ਤਾਬਦੀਆਂ ਮਨਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਜੋ ਦਿੱਲੀ ਕਮੇਟੀ ਦਾ ਮੁੱਢਲਾ ਫਰਜ਼ ਬਣਦਾ ਹੈ ਜਿਸ ਨੂੰ ਜੀ. ਕੇ ਆਪਣੀ ਕੋਈ ਨਿੱਜੀ ਪ੍ਰਾਪਤੀ ਨਹੀ ਦੱਸ ਸਕਦੇ।ਸ਼ਤਾਬਦੀਆਂ ਮਨਾਉਣ ਸਮੇਂ ਕੌਮ ਨੂੰ ਸੇਧ ਦੇਣ ਲਈ ਇੱਕ ਧਾਰਮਿਕ ਏਜੰਡਾ ਤਿਆਰ ਕੀਤਾ ਜਾਂਦਾ ਹੈ ਤਾਂ ਕਿ ਨੌਜਵਾਨਾਂ ਨੂੰ ਪੰਥਕ ਸੇਧ ਦਿੱਤੀ ਜਾ ਸਕੇ, ਪਰ ਬਾਦਲ ਮਾਰਕਾ ਆਗੂਆਂ ਨੇ ਗੁਰੂ ਕੀ ਗੋਲਕ ਨੂੰ ਲੁੱਟਣ ਤੋ ਸਿਵਾਏ ਕੌਮ ਦੇ ਵਿਕਾਸ ਲਈ ਕੋਈ ਕਾਰਜ ਨਹੀ ਕੀਤਾ।
ਜਾਰੀ ਇੱਕ ਬਿਆਨ ਰਾਹੀ ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਦਾ ਮੁੱਢਲਾ ਕਾਰਜ ਹੀ ਸ਼ਤਾਬਦੀਆ ਮਨਾਉਣਾ ਤੇ ਗੁਰੂ ਸਾਹਿਬ ਦੀਆ ਸਿੱਖਿਆਵਾਂ ਦਾ ਪ੍ਰਚਾਰ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਣਾ ਹੈ, ਪਰ ਸ਼ਤਾਬਦੀਆਂ ਜਿਸ ਤਰੀਕੇ ਨਾਲ ਮਨਾ ਕੇ ਗੁਰੂ ਦੀ ਗੋਲਕ ਦਾ ਉਜਾੜਾ ਕੀਤਾ ਗਿਆ ਹੈ ਉਸ ਦੀ ਮਿਸਾਲ ਵੀ ਹੋਰ ਕਿਧਰੇ ਨਹੀ ਮਿਲਦੀ। ਉਹਨਾਂ ਕਿਹਾ ਕਿ ਸ਼ਤਾਬਦੀ ਕਾਰਜਾਂ ਸਮੇ ਲੱਖਾਂ ਰੁਪਏ ਨਚਾਰਾਂ ਨੂੰ ਦਿੱਤੇ ਗਏ ਹਨ, ਜਦ ਕਿ ਸਿੱਖ ਪੰਥ ਵਿੱਚ ਢਾਡੀ ਤੇ ਕਵੀਸ਼ਰੀ ਜੱਥਿਆਂ ਰਾਹੀ ਸੰਗਤਾਂ ਨੂੰ ਗੁਰੂ ਇਤਿਹਾਸ ਤੇ ਸਿੱਖ ਯੋਧਿਆਂ ਦੇ ਕਾਰਨਾਮਿਆਂ ਤੋ ਜਾਣੂ ਕਰਵਾਉਣਾ ਹੁੰਦਾ ਹੈ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਉਸ ਜਗ੍ਹਾ ਤੇ ਲਗਾਇਆ ਗਿਆ ਹੈ, ਜਿਥੇ ਸਰਕਾਰ ਨੇ ਜਨਤਕ ਸ਼ੋੇਚਾਲੇ ਬਣਾਏ ਹੋਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਹਾਜ਼ਤ ਲਈ ਜਾਂਦੇ ਹਨ ।ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਬਾਦਲ ਮਾਰਕਾ ਇਹ ਆਗੂ ਸਿੱਖ ਪੰਥ ਦੇ ਮਹਾਨ ਯੋਧੇ ਦਾ ਬੁੱਤ ਲਗਾਉਣ ਲਈ ਜੇਕਰ ਕੇਂਦਰ ਸਰਕਾਰ ਤੋ 20 ਗਜ਼ ਜਗ੍ਹਾ ਵੀ ਨਹੀ ਲੈ ਸਕੇ ਤਾਂ ਉਹਨਾਂ ਦੀ ਕਾਰਗੁਜਾਰੀ ਤੇ ਆਪਣੇ ਆਪ ਹੀ ਪ੍ਰਸ਼ਨ ਚਿੰਨ ਲੱਗ ਜਾਂਦਾ ਹੈ।
ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਉਣ ਦਾ ਦਾਅਵਾ ਪੰਜਾਬ ਸਰਕਾਰ ਵੀ ਕਰ ਰਹੀ ਹੈ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿੱਚ ਇਸ ਸ਼ਤਾਬਦੀ ਸਬੰਧੀ ਧੂੰਆਂਧਾਰ ਪ੍ਰਚਾਰ ਵੀ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਕੀਤਾ।ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਫੈਸਲਾ ਕਰ ਲੈਣ ਕਿ ਸ਼ਤਾਬਦੀ ਕਿਸ ਨੇ ਮਨਾਈ ਹੈ।ਉਹਨਾਂ ਕਿਹਾ ਕਿ ਜਿਹੜਾ ਵਿਅਕਤੀ ਇੱਕ ਟੀ.ਵੀ ਚੈਨਲ `ਤੇ ਬੈਠ ਕੇ ਸੰਗਤਾਂ ਨੂੰ ਝੂਠ ਬੋਲ ਕੇ ਗੁੰਮਰਾਹ ਕਰ ਸਕਦਾ ਹੈ, ਉਸ ਕੋਲੋ ਪੰਥ ਦੀ ਭਲਾਈ ਦੀ ਆਸ ਨਹੀ ਰੱਖੀ ਜਾ ਸਕਦੀ।ਸਰਨਾ ਨੇ ਦਿੱਲੀ ਦੀਆਂ ਸਿੱਖ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਝੂਠ ਦੀ ਪਟਾਰੀ ਮਨਜੀਤ ਸਿੰਘ ਜੀ.ਕੇ ਤੇ ਮਨਜਿੰਦਰ ਸਿੰਘ ਸਿਰਸਾ ਤੋ ਸਾਵਧਾਨ ਰਹਿਣ ਤਾਂ ਇਹਨਾਂ ਨੂੰ ਦਿੱਲੀ ਕਮੇਟੀ ਦੀ ਗੋਲਕ ਦਾ ਹੋਰ ਉਜਾੜਾ ਕਰਨ ਤੋ ਰੋਕਿਆ ਜਾ ਸਕੇ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media