Monday, October 5, 2026

ਕਰੁਨ ਆਟੋ ਏਜੰਸੀ ਵੱਲੋਂ ਬਜਾਜ਼ ਦੇ ਵੀ-12 ਮੋਟਰਸਾਈਕਲ ਦੀ ਘੁੰਡ ਚੁਕਾਈ

ਧੂਰੀ, 15 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਕਰੁਨ ਆਟੋ ਏਜੰਸੀ ਦੇ ਮਾਲਕ ਅਸ਼ੀਸ਼ ਗਰਗ ਨੇ ਬਜਾਜ਼ ਦੇ ਵੀ-12 ਮੋਟਰਸਾਈਕਲ ਦੀ ਘੁੰਡ ਚੁਕਾਈ ਦੀ ਰਸਮ ਅਦਾ ਕੀਤੀ।PPN1502201710

ਅਸ਼ੀਸ਼ ਗਰਗ ਨੇ ਕਿਹਾ ਕਿ ਬਜਾਜ ਵੱਲੋਂ ਲਾਂਚ ਕੀਤੇ ਗਿਆ ਵੀ-12 ਮੋਟਰਸਾਈਕਲ ਅੱਜ ਦੀ ਨੌਜਵਾਨ ਪੀੜੀ ਦੀ ਜਰੂਰਤ ਨੂੰ ਮੁੱਖ ਰੱਖ ਕੇ ਕੰਪਨੀ ਵੱਲੋਂ ਇਸ ਮੋਟਰਸਾਈਕਲ ਨੂੰ ਨਵੀਂ ਲੁੱਕ ਅਤੇ ਸਟਾਇਲ ਦੇ ਕੇ  ਤਿਆਰ ਕੀਤਾ ਗਿਆ ਹੈ।ਉਹਨਾਂ ਕਿਹਾ ਕਿ 1971 ਵਿੱਚ ਭਾਰਤ ਅਤੇ ਪਾਕਿਸਤਾਨ ਜੰਗ ਵਿੱਚ ਇਸਤੇਮਾਲ ਕੀਤੇ ਗਏ ਜੰਗੀ ਜਹਾਜ਼ ਵਿਕਰਾਂਤ ਦੇ ਲੋਹੇ ਤੋਂ ਤਿਆਰ ਕੀਤਾ ਗਿਆ ਇਹ ਮੋਟਰਸਾਈਕਲ ਆਮ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ।ਇਸ ਮੌਕੇ ਅਸ਼ੀਸ਼ ਗਰਗ ਨੇ 125 ਸੀ.ਸੀ ਅਤੇ 150 ਸੀ.ਸੀ ਇੰਜਨ ਵਾਲੇ ਇਹਨਾਂ ਮੋਟਰਸਾਈਕਲਾਂ ਨੂੰ ਗ੍ਰਾਹਕਾਂ ਲਈ ਇਸ ਦੀ ਕੀਮਤ `ਤੇ ਘੱਟੋ-ਘੱਟ ਵਿਆਜ਼ ਦਰ `ਤੇ ਉਪਲੱਬਧ ਕਰਵਾਉਣ ਦੀ ਗੱਲ ਵੀ ਕੀਤੀ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply