Wednesday, March 25, 2026

ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕਤਾ ਸੈਮੀਨਾਰ ਲਗਾਇਆ

ਫਾਜ਼ਿਲਕਾ, 15 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਵਿਦਿਆਰਥੀਆਂ ਨੂੰ ਟ੍ਰੇਫਿਕ ਨਿਯਮਾਂ ਦੇ ਪ੍ਰਤੀ ਜਾਗਰੂਕ ਕਰਨ ਲਈ ਅੱਜ ਉਪਮੰਡਲ ਦੇ ਪਿੰਡ ਸੈਦੇਕੇ ਉਤਾੜ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਸੰਬੋਧਤ ਕਰਦੇ ਹੋਏ ਟ੍ਰੈਫਿਕ ਪੁਲਸ ਦੇ ਹਵਲਦਾਰ ਜੰਗੀਰ ਸਿੰਘ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ।PPN1502201724ਉਨ੍ਹਾਂ ਕਿਹਾ ਕਿ ਕਿਸੇ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ ਵ੍ਹੀਕਲ ਨਹੀਂ ਚਲਾਉਣਾ ਚਾਹੀਦਾ। ਉਨ੍ਹਾਂ ਕਿਹਾ ਕਿ ਵ੍ਹੀਕਲ ਚਲਾਉਂਦੇ ਸਮੇਂ ਹਰ ਵਿਅਕਤੀ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਵ੍ਹੀਕਲ ਚਲਾਉਣ ਦੌਰਾਨ ਸੜ੍ਹਕ ਨੂੰ ਪਾਰ ਕਰਦੇ ਸਮੇਂ ਸੜ੍ਹਕ ਦੇ ਦੋਵ੍ਹਾਂ ਪਾਸੇ ਧਿਆਨ ਦਿਓ ਤਾਕਿ ਕੋਈ ਵ੍ਹੀਕਲ ਤਾਂ ਨਹੀਂ ਆ ਰਿਹਾ, ਲਾਲ ਬੱਤੀ ਚੌਂਕ ਨੂੰ ਪਾਰ ਕਰਦੇ ਸਮੇਂ ਲਾਲ ਬੱਤੀ ਹੋਣ ਤੇ ਰੁਕੋ ਅਤੇ ਹਰੀ ਬੱਤੀ ਹੋਣ ਤੇ ਹੀ ਸੜ੍ਹਕ ਨੂੰ ਪਾਰ ਕਰੋ, ਸੜ੍ਹਕ ਦੇ ਇੱਕ ਪਾਸੇ ਮੁੜਦੇ ਸਮੇਂ ਹਮੇਸ਼ਾਂ ਹੱਥ ਦੇ ਇਸ਼ਾਰੇ ਜਾਂ ਇੰਡੀਕੇਟਰ ਦੀ ਵਰਤੋਂ ਕਰੋ, ਵ੍ਹੀਕਲ ਨੂੰ ਹਮੇਸ਼ਾਂ ਸਹੀ ਦਿਸ਼ਾ ਵਿਚ ਚਲਾਓ। ਉਨ੍ਹਾਂ ਕਿਹਾ ਕਿ ਵ੍ਹੀਕਲ ਚਲਾਉਂਦੇ ਸਮੇਂ ਹਰ ਵਿਅਕਤੀ ਹੈਲਮੇਟ ਦੀ ਵਰਤੋਂ ਕਰੇ ਤਾਕਿ ਸੜ੍ਹਕ ਹਾਦਸਾ ਹੋਣ ਤੇ ਸਿਰ ਦੀ ਸੱਟ ਤੋਂ ਬੱਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਜੋ ਵਿਅਕਤੀ ਵ੍ਹੀਕਲ ਚਲਾਉਂਦਾ ਹੈ ਉਹ ਆਪਣਾ ਡਰਾਈਵਿੰਗ ਲਾਇਸੰਸ, ਵ੍ਹੀਕਲ ਦੇ ਸਾਰੇ ਕਾਗਜ ਆਪਣੇ ਕੋਲ ਰੱਖੇ ਤਾਕਿ ਲੋੜ ਪੈਣ ਤੇ ਪੁਲਸ ਕਰਮਚਾਰੀਆਂ ਨੂੰ ਵਿਖਾਏ ਜਾ ਸਕਣ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵ੍ਹੀਕਲ ਚਲਾਉਣ ਲਈ ਨਾ ਦੇਣ ਤਾਕਿ ਹੋਣ ਵਾਲੇ ਸੜ੍ਹਕ ਹਾਦਸਿਆਂ ਤੋਂ ਬਚਿਆ ਜਾ ਸਕੇ। ਇਸ ਮੌਕੇ ਸਕੂਲ ਇੰਚਾਰਜ਼ ਰਾਜੀਵ ਚਗਤੀ, ਸੁਖਪਾਲ ਰਾਣੀ, ਸੁਦੇਸ਼ ਰਾਣੀ, ਸੁਮਨ ਰਾਣੀ ਨਰੇਸ਼ ਕੁਮਾਰ, ਜੋਤੀ ਰਾਣੀ, ਸ਼ੀਨੂ ਬਾਲਾ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply