Wednesday, March 25, 2026

ਮਿਡ-ਡੇਅ-ਮੀਲ ਦਫਤਰੀ ਮੁਲਾਜ਼ਮ ਤੇ ਕੁੱਕ ਵਰਕਰ 16 ਫਰਵਰੀ ਨੂੰ ਮੋਹਾਲੀ ਰੈਲੀ ਵਿਚ ਹੋਣਗੇ ਸ਼ਾਮਲ

PPN1502201725ਫਾਜ਼ਿਲਕਾ, 15 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਗੌਰਮਿੰਟ ਠੇਕਾ ਮੁਲਾਜ਼ਮ ਜੁਆਇੰਟ ਐਕਸ਼ਨ ਕਮੇਟੀ ਪੰਜਾਬ ਦੇ ਝੰਡੇ ਹੇਠ ਪੰਜਾਬ ਦੀਆਂ ਸਮੂਹ ਠੇਕਾ ਆਧਾਰਿਤ ਜਥੇਬੰਦੀਆਂ ਵੱਲੋਂ 13 ਫ਼ਰਵਰੀ ਤੋਂ ਰਾਜਧਾਨੀ ਦੇ ਸੈਕਟਰ 17 ਵਿਚ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ ਤੀਸਰੇ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਸ ਸਬੰਧੀ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾਂ ਜੋਗੀਪੁਰ ਅਤੇ ਜ਼ਿਲ੍ਹਾ ਪ੍ਰਧਾਨ ਨੇ ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਕਿ ਐਕਟ 2016 ਅਨੁਸਾਰ ਮਿਡ ਡੇ ਮੀਲ ਦਫਤਰੀ ਮਲਾਜਮਾਂ ਨੂੰ ਜਲਦ ਤੋਂ ਜਲਦ ਰੈਗੁਲਰ ਕੀਤਾ ਜਾਵੇ, ਕੁੱਕ ਵਰਕਰਾਂ ਦੀ 500 ਰੁਪਏ ਦੀ ਵਾਧੇ ਸਬੰਧੀ ਪੱਤਰ ਤੁਰੰਤ ਜਾਰੀ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਐਕਸ਼ਨ ਕਮੇਟੀ ਵੱਲੋਂ ਉਕਤ ਮੰਗਾਂ ਦੇ ਨਿਪਟਾਰੇ ਲਈ ਕਮੇਟੀ ਦੇ ਚੇਅਰਮੈਨ ਸੱਜਣ ਸਿੰਘ ਵੱਲੋਂ 16 ਫਰਵਰੀ ਨੂੰ ਮੋਹਾਲੀ ਦੇ ਫੇਜ਼ 6 ਵਿਚ ਮਰਨ ਵਰਤ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੇ ਹੱਕ ਵਿਚ ਪੰਜਾਬ ਦੀਆਂ ਸਮੂਹ ਠੇਕਾ ਅਤੇ ਰੈਗੂਲਰ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਵੱਲੋਂ ਮੋਹਾਲੀ ਵਿਚ ਇੱਕ ਮਹਾਂ ਰੈਲੀ ਕੀਤੀ ਜਾ ਰਹੀ ਹੈ ਜਿਸ ਵਿਚ ਮਿਡ-ਡੇ-ਮੀਲ ਦਫਤਰੀ ਮੁਲਾਜਮ ਅਤੇ ਕੁੱਕ ਵਰਕਰ ਯੂਨੀਅਨ ਦੇ ਮੈਂਬਰ ਵੱਡੀ ਗਿਣਤੀ ਵਿਚ ਸ਼ਾਮਲ ਹੋਣਗੇ।ਉਨ੍ਹਾਂ ਕਿਹਾ ਕਿ ਜੇਕਰ ਸੱਜਣ ਸਿੰਘ ਦੀ ਜਾਨ ਨੂੰ ਕੋਈ ਵੀ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਨੂੰ ਇਸਦਾ ਵੱਡਾ ਖਾਮਿਆਜ਼ਾ ਭੁਗਤਣਾ ਪੈ ਸਕਦਾ ਹੈ।

Check Also

ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ

ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …

Leave a Reply