ਅੰਮ੍ਰਿਤਸਰ, 15 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)-ਸਥਾਨਕ ਗੁਰਦੁਆਰਾ ਕੋਠਾ ਸਾਹਿਬ ਵੱਲਾ ਵਿਖੇ ਲੋਕਲ ਕਮੇਟੀ ਦੇ ਪ੍ਰਧਾਨ ਰਾਣਾ ਪਲਵਿੰਦਰ ਸਿੰਘ ਅਤੇ ਉਪ ਪ੍ਰਧਾਨ ਜਥੇ ਵੱਸਣ ਸਿੰਘ ਵੱਲਾ ਦੀ ਦੇਖ ਰੇਖ ਵਿਖੇ ਦਿਮਾਗੀ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਮਾਨਸਿਕ ਰੋਗਾਂ ਦੇ ਮਾਹਿਰ ਡਾ. ਹਰਜੋਤ ਸਿੰਘ ਮੱਕੜ ਦੀ ਅਗਵਾਈ ਵਿਚ ਲਗਾਇਆ ਗਿਆ। ਜਿਸ ਵਿਚ ਡਾ. ਮੱਕੜ ਤੋਂ ਇਲਾਵਾ ਡਾ. ਕੰਵਲਜੀਤ ਕੌਰ, ਡਾ. ਪ੍ਰਤਿਮਾ ਲਾਂਬਾ ਅਤੇ ਅਮਰਜੀਤ ਸਿੰਘ ਨੇ ਲਗਭਗ 150 ਮਰੀਜਾਂ ਦਾ ਮੁਆਇਨਾ ਕਰਕੇ ਮੁਫਤ ਦਵਾਈਆਂ ਦਿਤੀਆਂ।ਲੋੜਵੰਦ ਮਰੀਜਾਂ ਦੇ ਮੈਡੀਕਲ ਟੈਸਟ ਵੀ ਮੁਫਤ ਕੀਤੇ ਗਏ।ਇਸ ਮੈਡੀਕਲ ਕੈਂਪ ਦਾ ਉਦਘਾਟਨ ਜ਼ਿਲਾ ਅਕਾਲੀ ਜਥੇ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿਕਾ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ: ਹਰਜਾਪ ਸਿੰਘ ਸੁਲਤਾਨਵਿੰਡ ਵਲੋਂ ਕੀਤਾ ਗਿਆ। ਇਸ ਮੌਕੇ ਜਥੇ ਸੁਲਤਾਨਵਿੰਡ ਅਤੇ ਟਿਕਾ ਵਲੋਂ ਲਗਾਏ ਗਏ ਮੁਫਤ ਕੈਂਪ ਲਈ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਅਤੇ ਡਾ. ਮੱਕੜ ਵਲੋਂ ਕੀਤੇ ਗਏ ਉਪਰਾਲੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਲੋੜਵੰਦ ਲੋਕਾਂ ਨੂੰ ਬਹੁਤ ਫਾਇਦਾ ਪਹੁੰਚਦਾ ਹੈ। ਉਨਾਂ ਕਿਹਾ ਕਿ ਡਾ. ਹਰਜੋਤ ਸਿੰਘ ਵਲੋਂ ਨਸ਼ਿਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦਾ ਕੀਤਾ ਜਾ ਰਿਹਾ ਉਪਰਾਲਾ ਬਹੁਤ ਸ਼ਲਾਘਾਯੋਗ ਹੈ, ਸਾਰੀਆਂ ਸਮਾਜ ਸੇਵੀ ਸੁਸਾਇਟੀਆਂ ਨੂੰ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਰਾਣਾ ਪਲਵਿੰਦਰ ਸਿੰਘ ਅਤੇ ਜਥੇ ਵਸਣ ਸਿੰਘ ਵੱਲਾ ਵਲੋਂ ਆਈਆਂ ਪ੍ਰਮੱਖ ਸਖਸ਼ੀਆਤਾਂ ਨੂੰ ਜੀ ਆਇਆ ਆਖਦਿਆਂ ਗੁਰੂ ਮਹਾਰਾਜ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਕਮੇਟੀ ਦੇ ਮੈਂਬਰ ਨਿਰਵੈਰ ਸਿੰਘ, ਸੂਬੇਦਾਰ ਬਖਸ਼ੀਸ਼ ਸਿੰਘ, ਮੈਨੇਜਰ ਜੋਬਨਜੀਤ ਸਿੰਘ, ਮੈਨੇਜਰ ਤਰਸੇਮ ਸਿੰਘ, ਇੰਸਪੈਕਟਰ ਸੂਰਤ ਸਿੰਘ,ਰਵੀ ਇੰਦਰ ਸਿੰਘ, ਗੁਰਦਿਆਲ ਸਿੰਘ ਧਾਰੋਵਾਲੀ, ਸੁਰਜੀਤ ਸਿੰਘ ਰਾਣਾ, ਸੂਰਤ ਸਿੰਘ ਬੁੱਟਰ (ਸਾਰੇ ਗੁਰਦੁਆਰਾ ਇੰਸਪਕਟਰ), ਅਮਰਜੀਤ ਸਿੰਘ, ਦਲਬੀਰ ਸਿੰਘ, ਬਲਬੀਰ ਸਿੰਘ ਗ੍ਰੰਥੀ, ਮਨਪ੍ਰੀਤ ਜੱਸੀ, ਅਨੁਰਾਗ ਮੋਹਨ, ਗੁਰਪ੍ਰੀਤ ਸਿੰਘ ਸ਼ੇਰਾ, ਕੁਨਾਲ ਉਪਲ,ਅਸ਼ੋਕ ਕੁਮਾਰ, ਤਰੁਣ ਸ਼ਰਮਾ ਆਦਿ ਹਾਜ਼ਰ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media