Tuesday, June 23, 2026

ਫੌਜ ਦੀ ਭਰਤੀ ਦੀ ਪ੍ਰੀਖਿਆ ਲਈ ਸੀ ਪਾਈਟ ਸਿੱਖਿਆ ਕੈਂਪ ਰਣੀਕੇ ਵਿਖੇ 20 ਤੋਂ

ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ- ਸੰਧੂ)-ਫੌਜ ਦੀ ਭਰਤੀ ਰੈਲੀ ਦੇ ਦੌਰਾਨ ਫਿਜੀਕਲੀ ਫਿਟ ਰਹਿਣ ਵਾਲੇ ਨੌਜਵਾਨਾਂ ਦੀ 20 ਫਰਵਰੀ ਦਿਨ ਸੋਮਵਾਰ ਤੋਂ ਲਿਖਤੀ ਪ੍ਰੀਖਿਆ ਦੀ ਤਿਆਰੀ ਕਰਵਾਈ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆ ਮੇਜਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ 1, 2, ਅਜਨਾਲਾ,  ਬਾਬਾ ਬਕਾਲਾ ਨਾਲ ਸਬੰਧਤ ਚਾਹਵਾਨ ਉਮੀਦਵਾਰ ਆਪਣੇ ਭਰਤੀਕਾਰਡ ਦੀ ਫੋਟ ੋਕਾਪੀ ਲੈ ਕੇ ਸੋਮਵਾਰ ਸਵੇਰੇ 9 ਵਜੇ ਸੀ ਪਾਈਟ ਕੈਂਪ ਸਰਕਾਰੀ ਆਈ.ਟੀ.ਆਈ. ਰਣੀਕੇ (ਅਟਾਰੀ) ਵਿਖੇ ਰਿਪੋਰਟ ਕਰਨ।ਉਨ੍ਹਾਂ ਅੱਗੇ ਦੱਸਿਆ ਕਿ ਤਿਆਰੀ ਕੈਂਪ ਦੇ ਦੌਰਾਨ ਉਮੀਦਵਾਰ ਨੂੰ ਰਿਹਾਇਸ਼, ਖਾਣਾ ਤੇ ਪੜ੍ਹਾਈ ਮੁਫਤ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਇਸ ਕੈਂਪ ਦੇ ਦੌਰਾਨ ਸਿੱਖਿਆ ਹਾਂਸਲ ਕਰਨ ਵਾਲੇ ਉਮੀਦਵਾਰ ਫੌਜ ਤੇ ਅਰਧ ਸੈਨਿਕ ਬਲਾਂ ਦੇ ਵਿੱਚ ਉੱਚ ਅਹੁੱਦਿਆਂ ਤੇ ਬਿਰਾਜਮਾਨ ਹਨ।ਇਸ ਮੌਕੇ ਰਵਿੰਦਰ ਸਿੰਘ ਲਹਿਰੀ, ਧਰਮ ਸਿੰਘ, ਸਰਵਨ ਸਿੰਘ, ਹਰਦੀਪ ਸਿੰਘ, ਜਗਦੀਪ ਸਿੰਘ ਆਦਿ ਹਾਜ਼ਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply