
ਜੰਡਿਆਲਾ ਗੁਰੂ, 18 ਫਰਵਰੀ (ਹਰਿੰਦਰਪਾਲ ਸਿੰਘ)- ਸਥਾਨਕ ਜੀ.ਟੀ ਰੋਡ ਨਜ਼ਦੀਕ ਤਰਨਤਾਰਨ ਬਾਈਪਾਸ ਟੀ ਪੁਆਇੰਟ ਵਿਖੇ ਸ਼ਾਮ ਕਰੀਬ 4.30 ਵਜੇ ਇਕ ਤੇਜ਼ ਰਫਤਾਰ ਕਾਰ ਨੇ ਠੇਲੇ ਨੂੰ ਟੱਕਰ ਮਾਰ ਦਿਤੀ।ਇੱਕ ਕਾਰ ਨੰਬਰ ਪੀ.ਬੀ 10 ਜੀ.ਬੀ 5316 ਜਿਸ ਨੂੰ ਰਣਜੀਤ ਸਿੰਘ ਪੁੱਤਰ ਗੁਰਦੇਵ ਸਿੰਘ ਨਿਵਾਸੀ ਡਾਂਗੀਆਂ ਤਹਿਸੀਲ ਜਗਰਾਉਂ ਜਿਲ੍ਹਾ ਲੁਧਿਆਣਾ ਚਲਾ ਰਿਹਾ ਸੀ ।ਜਦੋਂ ਇਹ ਕਾਰ ਜੀ.ਟੀ ਰੋਡ ਤਰਨਤਾਰਨ ਬਾਈਪਾਸ ਤੇ ਟੀ ਪੁਆਇੰਟ ਤੇ ਪਹੁੰਚੀ ਤਾਂ ਉਸ ਨੇ ਅੰਮ੍ਰਿਤਸਰ ਵੱਲੋ ਆ ਰਹੇ ਇੱਕ ਮੋਟਰ ਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਜ਼ੋਰ ਨਾਲ ਬ੍ਰੇਕ ਮਾਰੀ ਤਾਂ ਇਹ ਕਾਰ ਸੜਖ `ਤੇ ਘੜੀਸਦੀ ਹੋਈ ਕਰੀਬ 50 ਮੀਟਰ ਦੀ ਦੂਰੀ ਤੱਕ ਜਾ ਕੇ ਅੰਮ੍ਰਿਤਸਰ ਤੋਂ ਆ ਰਹੇ ਇੱਕ ਮੋਟਰ ਠੇਲਾ ਜਿਸ `ਤੇ ਸਬਜ਼ੀ ਲੱਦੀ ਹੋਈ ਸੀ ਨਾਲ ਟਕਰਾ ਗਈ, ਜਿਸ ਕਰ ਕੇ ਠੇਲਾ ਚਾਲਕ ਅਤੇ ਇੱਕ ਹੋਰ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।ਜਖਮੀਆਂ ਦੀ ਪਛਾਣ ਚਾਲਕ ਸੋਨੂੰ ਪੁੱਤਰ ਸ਼ਿਵ ਕੁਮਾਰ, ਮਹਾਦੇਵ ਪੁੱਤਰ ਸ਼ਿਵ ਕੁਮਾਰ ਨਿਵਾਸੀ ਯੂ.ਪੀ ਹਾਲ ਵਾਸੀ ਜੰਡਿਆਲਾ ਗੁਰੂ ਦੇ ਰੂਪ ਵਿੱਚ ਹੋਈ।ਜਿੰਨਾਂ ਨੂੰੰ ਇਲਾਜ ਵਾਸਤੇ ਸਰਕਾਰੀ ਹਸਪਤਾਲ ਮਾਨਾਵਾਲਾ ਵਿਖੇ ਦਾਖਿਲ ਕਰਵਾਇਆ ਗਿਆ ਹੈ।ਇਸ ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ ਧਨਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਕਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
Punjab Post Daily Online Newspaper & Print Media