Tuesday, June 23, 2026

ਖ਼ਾਲਸਾ ਕਾਲਜ ਇੰਜੀਨੀਅਰਿੰਗ ਟੈਕਨਾਲੋਜੀ ਵਿਖੇ ਚੌਥੀ ਸਪੋਰਟਸ ਮੀਟ ਆਯੋਜਿਤ

PPN1802201610ਅੰਮ੍ਰਿਤਸਰ, 18 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ)-ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਵਿਖੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਲਾਨਾ ‘ਚੌਥੀ ਸਪੋਰਟਸ ਮੀਟ’ ਦਾ ਆਯੋਜਨ ਕੀਤਾ ਗਿਆ। ਜਿਸ ’ਚ ਕਰੀਬ 400 ਦੇ ਕਰੀਬ ਵਿਦਿਆਰਥੀਆਂ ਨੇ ਬੜੇ ਹੀ ਉਤਸ਼ਾਹ ਨਾਲ 100 ਮੀਟਰ, 200 ਮੀਟਰ ਅਤੇ 400 ਮੀਟਰ ਡਿਸਕ ਸੁੱਟਣ, ਗੋਲਾ ਸੁਟੱਣ, ਲੌਂਗ ਜੰਪ ਅਤੇ ਰੱਸਾ-ਕਸ਼ੀ ਦੇ ਮੁਕਾਬਲਿਆਂ ’ਚ ਵੀ ਹਿੱਸਾ ਲਿਆ ਗਿਆ।
ਸਪੋਰਟਸ ਮੀਟ ਦਾ ਅਗਾਜ਼ ਕਾਲਜ ਪ੍ਰਿੰਸੀਪਲ ਡਾ. ਅਮਰਪਾਲ ਸਿੰਘ ਵੱਲੋਂ ਸ਼ਮ੍ਹਾ ਰੌਸ਼ਨ ਕਰਕੇ ਕੀਤਾ ਗਿਆ, ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਯੂਨੀਵਰਸਿਟੀ ਦੇ ਐਗਰੀਕਲਚਰ ਡੀਨ ਡਾ. ਗੁਰਸ਼ਰਨ ਸਿੰਘ ਵੀ ਮੌਜ਼ੂਦ ਸਨ। ਇਸ ਉਪਰੰਤ ਪ੍ਰਿੰ: ਡਾ. ਅਮਰਪਾਲ ਸਿੰਘ ਨੇ ਕਾਲਜ ਦੀਆਂ ਕਾਰਗੁਜ਼ਾਰੀਆਂ ਅਤੇ ਉਪਲਬੱਧੀਆਂ ’ਤੇ ਚਾਨਣਾ ਪਾਉਂਦਿਆਂ ਕਿਹਾ ਕਿ ਖੇਡਾਂ ਜਿੱਥੇ ਸਾਡੇ ਸਰੀਰਿਕ ਵਿਕਾਸ ਲਈ ਲਾਹੇਵੰਦ ਹੁੰਦੀਆਂ ਹਨ, ਉੱਥੇ ਵਿਦਿਆਰਥੀਆਂ ’ਚ ਮੁਕਾਬਲੇ ਦੀ ਭਾਵਨਾ ਪੈਦਾ ਕਰਨ ’ਚ ਸਹਾਈ ਸਿੱਧ ਹੁੰਦੀਆਂ ਹਨ। ਇਸ ਮੌਕੇ ਲੜਕੀਆਂ ਦੇ ਮੁਕਾਬਲੇ ’ਚ ਪਵਨਦੀਪ ਕੌਰ (ਈ. ਸੀ. ਈ.-ਸਮੈਸਟਰ-2) ਨੂੰ ਬੈਸਟ ਐਥਲੀਟ ਅਤੇ ਲੜਕਿਆਂ ’ਚ ਸੁਭਮ (ਐੱਮ.ਈ ਸਮੈਸਟਰ-4) ਨੂੰ ਬੈਸਟ ਐਥਲੀਟ ਐਲਾਨਿਆ ਗਿਆ।ਰੱਸਾਕਸੀ ਦੇ ਮੁਕਾਬਲਿਆਂ ’ਚ ਬੀ.ਐਸ ਐਗਰੀਕਲਚਰ ਨੇ ਲੜਕੀਆਂ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਨੇ ਲੜਕਿਆਂ ਦੇ ਵਰਗ ਦੇ ਮੁਕਾਬਲੇ ਜਿੱਤੇ। ਇਸ ਮੌਕੇ ਕਾਲਜ ਦੇ ਸਮੂਹ ਵਿਦਿਆਰਥੀਆਂ ਵੱਲੋਂ ਸ਼ੁਰੂਆਤੀ ਰੰਗੀਨ ਮਾਰਚ ਵੀ ਕੱਢਿਆ ਗਿਆ, ਜਿਸ ਦੌਰਾਨ ਹਿੰਮਤ ਅਤੇ ਇਮਾਨਦਾਰੀ ਨਾਲ ਮੁਕਾਬਲੇ ’ਚ ਭਾਗੀਦਾਰ ਹੋਣ ਸਬੰਧੀ ਸੀ. ਐਸ.ਈ ਸਮੈਸਟਰ-6 ਦੇ ਵਿਦਿਆਰਥੀ ਸਾਹਿਬਪ੍ਰੀਤ ਸਿੰਘ ਵੱਲੋਂ ਸਹੁੰ ਵੀ ਚੁਕਾਈ ਗਈ।
ਮੁਕਾਬਲੇ ਉਪਰੰਤ ਪ੍ਰਿੰ: ਡਾ. ਅਮਰਪਾਲ ਸਿੰਘ, ਡੀਨ ਐਗਰੀਕਲਚਰ ਡਾ. ਗੁਰਸ਼ਰਨ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਤਮਗੇ, ਟਰਾਫ਼ੀ ਅਤੇ ਸਰਟੀਫ਼ਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਡਾ. ਗੁਰਦਿਆਲ ਸਿੰਘ, ਪ੍ਰੋ. ਹਰਕਰਨ ਸਿੰਘ, ਡਾ. ਮਹਿੰਦਰ ਸੰਗੀਤਾ, ਡਾ. ਮੰਜੂ ਬਾਲਾ, ਇੰਜ਼: ਸੁਖਮੀਤ ਕੌਰ, ਇੰਜ਼: ਸਾਹਿਲ ਵਰਮਾ, ਇੰਜ਼: ਜਸਪ੍ਰੀਤ ਸਿੰਘ, ਇੰਜ਼: ਆਰ. ਐੱਸ. ਮਾਹਲ ਤੇ ਹੋਰ ਹਾਜਰ ਸਨ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …

Leave a Reply