Saturday, November 14, 2026

ਅਕਾਲੀ ਦਲ ਨੇ ਟੈਗੋਰ ਗਾਰਡਨ ਸੀਟ `ਤੇ ਪੂਰੀ ਤਾਕਤ ਝੋਂਕੀ

ਨਵੀਂ ਦਿੱਲੀ, 20 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਦੇ ਟੈਗੋਰ ਗਾਰਡਨ ਤੋਂ ਉਮੀਦਵਾਰ ਪਰਮਿੰਦਰ ਪਾਲ ਸਿੰਘ ਨੇ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਮਿਲਿਆ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਸੀਟ ’ਤੇ ਜਮ ਕੇ ਪਸੀਨਾ ਵਾਹ ਕੇ ਵੋਟਾਂ ਦੀ ਫਸਲ ਕੱਟਣ ਦੀ ਪੂਰੀ ਤਿਆਰੀ ਕਰ ਲਈ ਹੈ। ਜਿਥੇ ਜੀ.ਕੇ ਨੇ ਬੀਤੇ 6 ਦਿਨਾਂ ਵਿਚ 3 ਵਾਰ ਹਲਕੇ ਦਾ ਦੌਰਾ ਕੀਤਾ ਉਥੇ ਹੀ ਸਿਰਸਾ ਨੇ ਕਾਰਕੂਨ ਸਭਾ ਨੂੰ ਸੰਬੋਧਿਤ ਕਰਨ ਦੇ ਨਾਲ ਹੀ ਤਿੰਨ ਘੰਟੇ ਖੁਲੀ ਜੀਪ ਵਿਚ ਬੈਠ ਕੇ ਪਰਮਿੰਦਰ ਦੇ ਹੱਕ ਵਿਚ ਵੋਟਾਂ ਮੰਗੀਆਂ।PPN2002201709
ਜੀ.ਕੇ ਨੇ ਚੋਣ ਦਫ਼ਤਰ ਦਾ ਉਦਘਾਟਨ, ਸੁਦਰਸ਼ਨ ਪਾਰਕ ਵਿਖੇ ਰੋਡ ਸ਼ੋਅ ਅਤੇ ਮੋਤੀ ਨਗਰ ਵਿਖੇ ਭਰਵੀਂ ਚੋਣ ਸਭਾ ਨੂੰ ਸੰਬੋਧਿਤ ਕਰਕੇ ਪਰਮਿੰਦਰ ਦੀ ਇਮਾਨਦਾਰ ਅਤੇ ਲਿਆਕਤ ਵਾਲੀ ਛਵੀ ਨੂੰ ਆਧਾਰ ਬਣਾ ਕੇ ਵੋਟਾਂ ਪਾਉਣ ਦੀ ਸੰਗਤਾਂ ਨੂੰ ਅਪੀਲ ਕੀਤੀ। ਸਿਰਸਾ ਨੇ ਰਾਜੌਰੀ ਗਾਰਡਨ ਵਿਧਾਨ ਸਭਾ ਦੇ ਹਲਕੇ ਵਿਚ ਪੈਂਦੇ ਇਸ ਸੀਟ ਦੇ ਹਿੱਸੇ ਟੈਗੋਰ ਗਾਰਡਨ ਵਿਖੇ ਕਾਰਕੂਨਾ ਦੀ ਬੈਠਕ ਨੂੰ ਸੰਬੋਧਿਤ ਕਰਦੇ ਹੋਏ ਪਰਮਿੰਦਰ ਦੀ ਪੰਥਕ ਸੋਚ ਦੀ ਸਲਾਘਾ ਕੀਤੀ।ਸਿਰਸਾ ਨੇ ਇੱਕ ਕਦਮ ਹੋਰ ਅੱਗੇ ਵੱਧਦੇ ਹੋਏ ਕਾਰਕੂਨਾ ਨੂੰ ਭਰੋਸਾ ਦਿੱਤਾ ਕਿ ਤੁਹਾਡਾ ਇੱਕ ਵੋਟ ਜਿਥੇ ਪਰਮਿੰਦਰ ਨੂੰ ਦਿੱਲੀ ਕਮੇਟੀ ਦਾ ਮੈਂਬਰ ਬਣਾਏਗਾ ਉਥੇ ਹੀ ਆਉਣ ਵਾਲੀ ਨਵੀਂ ਕਮੇਟੀ ਵਿਚ ਪਰਮਿੰਦਰ ਅਹੁਦੇਦਾਰ ਵਜੋਂ ਵੀ ਸ਼ਾਮਿਲ ਹੋਵੇਗਾ।ਜੈਕਾਰਿਆਂ ਦੀ ਗੂੰਜ ਵਿਚ ਇਸ ਤੋਂ ਉਪਰੰਤ ਨਿਕਲੇ ਰੋਡ ਸ਼ੋਅ ਵਿਚ ਵਿਸ਼ਾਲ ਇਨਕਲੇਵ, ਟੈਗੋਰ ਗਾਰਡਨ ਐਕਸ਼ਟੈਨਸ਼ਨ, ਟੈਗੋਰ ਗਾਰਡਨ, ਈ-ਬਲਾਕ ਰਘੂਬੀਰ ਨਗਰ ਦੇ ਮੁਖ ਮਾਰਗਾਂ ਤੇ ਸਿਰਸਾ ਨੇ ਪਰਮਿੰਦਰ ਦੇ ਨਾਲ ਖੁੱਲੀ ਜੀਪ ਵਿਚ ਸਵਾਰ ਹੋ ਕੇ ਸੰਗਤਾਂ ਨੂੰ ਵੋਟਾਂ ਅਕਾਲੀ ਦਲ ਦੇ ਹੱਕ ਵਿਚ ਪਾਉਣ ਦੀ ਮੰਗ ਕੀਤੀ।

Check Also

ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ) – ਭਾਰਤੀ ਫੌਜ ਦੇ ਮੁਖੀ ਜਨਰਲ ਸ੍ਰੀ ਉਪੇਂਦਰ ਦਿਵੇਦੀ ਨੇ …

Leave a Reply