ਫਾਜ਼ਿਲਕਾ, 20 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਜੱਟੀਆ ਮੁਹੱਲਾ ਵਿਚ ਸਥਿਤ ਸ਼੍ਰੀ ਬਾਲਾ ਜੀ ਹੈਲਥ ਕਲੱਬ ਵਿਚ ਪਵਿੱਤਰ ਮਹਾਸ਼ਿਵਰਾਤਰੀ ਦੇ ਪਵਿੱਤਰ ਮੌਕੇ ਤੇ ਕਲੱਬ ਦੇ 251 ਕੰਜਕਾਂ ਦਾ ਵਿਧੀਵਤ ਪੂਜਨ ਕੀਤਾ ਗਿਆ। ਮਾਂ ਦੀ ਆਰਤੀ ਉਤਾਰੀ ਗਈ ਤਅੇ ਉਸਤੋਂ ਬਾਅਦ ਮਾਂ ਦੇ ਜੈਕਾਰੇ ਲਗਾਏ ਗਏ। 
ਇਸ ਮੌਕੇ ਸਰਹੱਦ ਸੋਸ਼ਲ ਵੈਲਫੇਅਰ ਸੁੁਸਾਇਟੀ ਦੇ ਪ੍ਰਧਾਨ ਰਕੇਸ਼ ਨਾਗਪਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਿਨ੍ਹਾਂ ਨੇ ਦੀਵ ਜਗਾਏ ਅਤੇ ਬਾਅਦ ਵਿਚ ਫੁੱਲਾਂ ਦੀ ਵਰਖਾ ਕੀਤੀ ਅਤੇ ਕੰਜਕਾਂ ਦੀ ਆਰਤੀ ਉਤਾਰੀ ਅਤੇ ਉਨ੍ਹਾਂ ਦਾ ਪਵਿੱਤਰ ਆਸ਼ੀਰਵਾਦ ਪ੍ਰਾਪਤ ਕੀਤਾ।ਕਲੱਬ ਦੇ ਕੋਚ ਰਾਮ ਪ੍ਰਕਾਸ਼ ਨੇ ਦੱਸਿਆ ਕਿ ਕੰਜਕ ਪੂਜਨ ਦਾ ਮੰਤਵ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਅਤੇ ਸਮਾਜ ਵਿਚ ਬੇਟੀ ਨੂੰ ਸਨਮਾਨ ਦੇਣ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ।
ਇਸ ਮੌਕੇ ਸੁਰਿੰਦਰ ਤਿੰਨ੍ਹਾ, ਸੰਜੀਵ ਮਾਰਸ਼ਲ, ਰਾਜੀਵ ਚੋਪੜਾ, ਰਾਜੀਵ ਵਰਮਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋੲਂੇ। ਪ੍ਰੋਗਰਾਮ ਵਿਚ ਰਾਜਨ, ਦੀਪਕ ਦਾਵੜਾ, ਰਮੇਸ਼, ਰਾਜ ਪ੍ਰਕਾਸ਼, ਭਾਰਤ, ਅਕਾਸ਼ ਅਤੇ ਹੋਰਨਾਂ ਨੇ ਸਹਿਯੋਗ ਕੀਤਾ।
Check Also
ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media