Saturday, April 25, 2026

ਸੜਕ ਹਾਦਸੇ ਵਿੱਚ ਵਿਛੜੇ ਸਾਥੀ ਅਧਿਆਪਕਾਂ ਦੇ ਪਰਿਵਾਰਾਂ ਨੂੰ ਦਿੱਤੀ ਵਿੱਤੀ ਸਹਾਇਤਾ

ਅਧਿਆਪਕ ਜੱਥੇਬੰਦੀਆਂ ਹਮੇਸ਼ਾਂ ਇਹਨਾਂ ਪਰਿਵਾਰਾਂ ਦੇ ਨਾਲ ਹਨ – ਪ੍ਰਗਟ ਸਿੰਘ ਬਰਾੜ
ਫਾਜ਼ਿਲਕਾ, 21 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਬੀਤੀ 9 ਦਸੰਬਰ 2016 ਦੀ ਹਨੇਰੀ-ਧੁੰਦਲੀ ਸਵੇਰ ਫਾਜ਼ਿਲਕਾ-ਅਬੋਹਰ ਦੇ ਲਈ ਨਾ-ਵਿਸਰਣਯੋਗ ਸ਼ਰਾਪ ਬਣ ਕੇ ਆਈ ਅਤੇ ਇਹ ਕਾਲਾ ਦਿਨ 13 ਬੇਸ਼ਕੀਮਤੀ ਜਾਨਾਂ ਆਪਣੇ ਨਾਲ ਲੈ ਗਿਆ।ਫਾਜ਼ਿਲਕਾ ਜ਼ਿਲੇ ਦੇ ਪਿੰਡ ਚਾਂਦੀਮਾਰੀ ਨੇੜੇ ਹੋਏ ਇੱਸ ਭਿਆਨਕ ਸੜਕ ਹਾਦਸੇ ਵਿੱਚ ਸਦੀਵੀ ਵਿਛੋੜਾ ਦੇ ਗਏ 12 ਅਧਿਆਪਕਾਂ ਅਤੇ ਵਾਹਨ ਦੇ ਡਰਾਈਵਰ ਨੂੰ ਅੱਜ ਵੱਖ-ਵੱਖ ਅਧਿਆਪਕ ਜੱਥੇਬੰਦੀਆਂ ਵੱਲੋ ਸ਼ਰਧਾਂਜ਼ਲੀ ਭੇਂਟ ਕਰਨ ਉਪਰੰਤ ਉਹਨਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਪ੍ਰਦਾਨ ਕੀਤੀ ਗਈ।PPN2102201712ਜ਼ਿਲਾ ਸਿੱਖਿਆ ਅਫ਼ਸਰ ਫਾਜ਼ਿਲਕਾ ਪ੍ਰਗਟ ਸਿੰਘ ਬਰਾੜ ਨੇ ਹਾਦਸੇ ਦਾ ਸ਼ਿਕਾਰ ਹੋਏ ਅਧਿਆਪਕਾਂ ਦੇ ਪਰਿਵਾਰਾਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਸਮੂਹ ਅਧਿਆਪਕ ਜੱਥੇਬੰਦੀਆਂ ਹਰ ਸੁੱਖ ਦੁੱਖ ਵਿੱਚ ਇਹਨਾਂ ਪਰਿਵਾਰਾਂ ਦੇ ਨਾਲ ਹਨ।ਬਰਾੜ ਨੇ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਅਤੇ ਫਿਰੋਜਪੁਰ ਦੀ ਪ੍ਰਿੰਸੀਪਲ ਯੂਨੀਅਨ, ਲੈਕਚਰਾਰ ਯੂਨੀਅਨ, ਮਾਸਟਰ ਕੈਡਰ ਯੂਨੀਅਨ ਅਤੇ ਹੋਰ ਅਧਿਆਪਕ ਜੱਥੇਬੰਦੀਆਂ ਵੱਲੋ ਸਾਥੀ ਅਧਿਆਪਕਾਂ ਅਤੇ ਡਰਾਇਵਰ ਦੇ ਪਰਿਵਾਰ ਦੀ ਮਦਦ ਦੇ ਲਈ ਆਪਣੀ ਤਨਖਾਹ ਵਿਚੋਂ 25 ਲੱਖ ਰੁਪਏ ਦੀ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਗਈ ਹੈ।ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਵਿਖੇ ਇਕ ਸਾਦੇ ਸ਼ਰਧਾਂਜਲੀ ਸਮਾਰੋਹ ਵਿੱਚ ਮ੍ਰਿਤਕ ਅਧਿਆਪਕਾਂ ਦੇ ਪਰਿਵਾਰ ਨੂੰ 2.5 ਲੱਖ ਰੁਪਏ, ਜਖਮੀ ਹੋਏ ਅਧਿਆਪਕ ਨੂੰ 50 ਹਜਾਰ ਰੁਪਏ ਅਤੇ ਕਰੂਜਰ ਦੇ ਮ੍ਰਿਤਕ ਡਰਾਇਵਰ ਦੇ ਪਰਿਵਾਰ ਨੂੰ 1.5 ਲੱਖ ਰੁਪਏ ਦੀ ਰਾਸ਼ੀ ਦੇ ਚੈਕ ਭੇਂਟ ਕੀਤੇ ਗਏ।
ਜ਼ਿਲਾ ਸਿੱਖਿਆ ਅਫ਼ਸਰ ਫਿਰੋਜਪੁਰ ਸੁਖਬੀਰ ਸਿੰਘ ਬੱਲ, ਜ਼ਿਲਾ ਸਿੱਖਿਆ ਅਫ਼ਸਰ ਫਿਰੋਜਪੁਰ ਜਗਸੀਰ ਸਿੰਘ, ਪ੍ਰਿੰਸੀਪਲ ਸੰਦੀਪ ਕੁਮਾਰ ਧੁੜੀਆ, ਪ੍ਰਿੰਸੀਪਲ ਪੰਕਜ ਅੰਗੀ, ਲੈਕਚਰਾਰ ਪੰਮੀ ਸਿੰਘ, ਲੈਕਚਰਾਰ ਕੁਲਦੀਪ ਗਰੋਵਰ, ਲੈਕਚਰਾਰ ਪ੍ਰਫੁਲ ਸਚਦੇਵਾ, ਅਧਿਆਪਕ ਅਸ਼ੋਕ ਧਮੀਜਾ ਆਦੀ ਨੇ ਇਹਨਾਂ ਅਧਿਆਪਕਾਂ ਦੀ ਮੋਤ ਨੂੰ ਸੂਬੇ ਲਈ ਵੱਡਾ ਘਾਟਾ ਦੱਸਦਿਆਂ ਪਰਿਵਾਰਾਂ ਨਾਲ ਹਮਦਰਦੀ ਜ਼ਾਹਰ ਕੀਤੀ।ਇਸ ਮੋਕੇ ਮ੍ਰਿਤਕ ਅਧਿਆਪਕਾਂ ਦੇ ਪਰਿਵਾਰਕ ਮੈਂਬਰਾਂ ਨੇ ਸਾਰੀਆਂ ਅਧਿਆਪਕ ਜੱਥੇਬੰਦੀਆਂ ਦਾ ਧੰਨਵਾਦ ਕੀਤਾ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply