ਚੌਂਕ ਮਹਿਤਾ, 21 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਕੈਡਮੀ ਮਹਿਤਾ ਚੌਂਕ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਕਾਲਜ ਬਟਾਲਾ ਵਿਖੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨਾਲ ਸੰਬੰਧਤ ਕਰਵਾਏ ਗਏ ਸਕੂਲ-ਕਾਲਜ ਯੁਵਕ ਮੇਲਾ 2016 ‘ਚ ਭਾਗ ਲਿਆ।ਇਸ ਮੁਕਾਬਲੇ ‘ਚ ਜਿਲ੍ਹਾ ਅੰਮ੍ਰਿਤਸਰ, ਗੁਰਦਾਸਪੁਰ ਅਤੇ ਤਰਨਤਾਰਨ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੀਆਂ ਟੀਮਾਂ ਸ਼ਾਮਲ ਹੋਈਆਂ।
ਇਸ ਵਿਚ ਖਾਲਸਾ ਅਕੈਡਮੀ ਦੇ ਸ਼ਬਦ ਗਾਇਨ ਗਰੁੱਪ ਨੇ ਆਪਣੀ ਮਿੱਠੀ ਆਵਾਜ ਨਾਲ ਅਕਾਲ ਪੁਰਖ ਦੀ ਉਸਤਤ ਕਰਦੇ ਹੋਏ ਸੰਗਤਾਂ ਦਾ ਮਨ ਮੋਹਿਆ ਅਤੇ ਦੂਸਰਾ ਸਥਾਨ ਹਾਸਲ ਕਰਕੇ ਖਾਲਸਾ ਅਕੈਡਮੀ ਦਾ ਨਾਂ ਰੋਸ਼ਨ ਕੀਤਾ ਅਤੇ ਦਸਤਾਰਬੰਦੀ ਲਈ ਵੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਸ਼ਾਨਦਾਰ ਜਿੱਤ `ਤੇ ਡਾਇਰੈਕਟਰ ਭਾਈ ਜੀਵਾ ਸਿੰਘ, ਸਕੂਲ ਪ੍ਰਿੰ: ਮੈਡਮ ਹਰਜਿੰਦਰ ਕੌਰ ਬੱਲ, ਵਾਈਸ ਪਿ੍ਰੰ: ਹਰਜੋਤ ਸਿੰਘ, ਕਾਲਜ ਪ੍ਰਿੰ: ਦਿਲਬਾਗ ਸਿੰਘ, ਸਕੂਲ ਸੁਪਰਡੈਂਟ ਬਾਜ ਸਿੰਘ, ਕਾਲਜ ਸੁਪਰਡੈਂਟ ਮੈਡਮ ਕੁਲਦੀਪ ਕੌਰ, ਗੁਰਦੀਪ ਸਿੰਘ (ਡੀ.ਪੀ), ਕੋਚ ਹਰਭਜਨ ਸਿੰਘ ਰੰਧਾਵਾ, ਕੋਚ ਬਲਜਿੰਦਰ ਸਿੰਘ ਰੰਧਾਵਾ, ਗੁਰਮੁੱਖ ਸਿੰਘ, ਹਰਕੀਰਤ ਸਿੰਘ ਅਤੇੇ ਸਮੂਹ ਸਟਾਫ ਨੇ ਵਿਦਿਆਰਥੀਆ ਨੂੰ ਵਧਾਈ ਦਿੱਤੀ ਅਤੇ ਜਿੰਦਗੀ ਵਿੱਚ ਹੋਰ ਤਰੱਕੀ ਕਰਨ ਲਈ ਅਸ਼ੀਰਵਾਦ ਦਿੱਤਾ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media