Saturday, October 10, 2026

ਅਨਵਰ ਹੁਸੈਨ ਜ਼ੀਰਾ ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਵੱਲੋਂ ਸਕੱਤਰ ਨਿਯੁੱਕਤ

ਪੱਟੀ, 21 ਫਰਵਰੀ (ਪੰਜਾਬ ਪੋਸਟ- ਰਣਜੀਤ ਸਿੰਘ ਮਾਹਲਾ) – ਪਿਛਲੇ ਦਿਨੀ ਕੈਪਟਨ ਅਮਰਿੰਦਰ ਸਿੰਘ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੱਲੋ ਰਾਣਾ ਗੁਰਮੀਤ ਸਿੰਘ ਸੋਢੀ ਗੁਰੂਹਰਸਾਏ ਅਤੇ ਇੰਦਰਜੀਤ ਸਿੰਘ ਜੀਰਾ ਸਾਬਕਾ ਮੰਤਰੀ ਪੰਜਾਬ ਕੁਲਬੀਰ ਸਿੰਘ ਜ਼ੀਰਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਯੂਥ ਕਾਂਗਰਸ ਦੇ ਮੰਨੇ ਜਾਂਦੇ ਸਭ ਤੋਂ ਨਜਦੀਕੀ ਸਾਥੀ ਜਨਾਬ ਅਨਵਰ ਹੁਸੈਨ ਜ਼ੀਰਾ ਨੂੰ ਸਕੱਤਰ ਪੰਜਾਬ ਪ੍ਰਦੇਸ ਕਾਂਗਰਸ ਨਿਯੁੱਕਤ ਕੀਤਾ ਗਿਆ, ਜੋ ਕਿ ਉਕਤ ਨਿਯੁੱਕਤੀ ਪੱਤਰ ਜਨਾਬ ਅਨਵਰ ਹੂਸੈਨ ਜ਼ੀਰਾ ਰਾਣਾ ਗੁਰਮੀਤ ਸਿੰਘ ਸੋਢੀ ਵੱਲੋ ਪ੍ਰਦਾਨ ਕੀਤਾ ਗਿਆ।PPN2102201718ਅਨਵਰ ਹੂਸੈਨ ਜ਼ੀਰਾ ਇਸ ਤੋ ਪਹਿਲਾਂ ਪਾਰਟੀ ਵਿੱਚ ਵਾਇਸ ਚੇਅਰਮੈਨ ਪੰਜਾਬ ਕਾਂਗਰਸ (ਕਿਸ਼ਾਨ ਖੇਤ ਮਜਦੂਰ ਸੈਲ) ਵਾਇਸ ਚੇਅਰਮੈਨ ਪੰਜਾਬ ਕਾਂਗਰਸ (ਟਰੇਡ ਐਂਡ ਇੰਡਰਸਟੀ ਸੈਲ) ਵਾਇਸ ਚੇਅਰਮੈਂਨ ਪੰਜਾਬ ਕਾਂਗਰਸ (ਘੱਟ ਗਿਣਤੀ ਵਿਭਾਗ) ਕਨਵੀਨਰ ਪੰਜਾਬ ਕਾਂਗਰਸ (ਸੇਵਾ ਦਲ) ਜਰਨਲ ਸਕੱਤਰ ਪੰਜਾਬ ਯੂਥ ਕਾਂਗਰਸ (ਘੱਟ ਗਿਣਤੀ ਵਿਭਾਗ) ਕਨਵੀਨਰ ਪੰਜਾਬ ਕਾਂਗਰਸ (ਸੇਵਾ ਦਲ) ਫਿਰੋਜਪੁਰ ਪ੍ਰਧਾਨ ਬਲਾਕ ਯੂਥ ਕਾਂਗਰਸ ਕਮੇਟੀ ਜ਼ੀਰਾ ਵਰਗੇ ਅਹਿਮ ਆਹੁਦਿਆਂ `ਤੇ ਰਹਿ ਕੇ ਕਾਂਗਰਸ ਪਾਰਟੀ ਦੀ ਸੇਵਾ ਕਰ ਚੁੱਕੇ ਹਨ।ਇਸ ਮੌਕੇ ਜਨਾਬ ਅਨਵਰ ਹੁਸੈਨ ਨੇ ਕੈਪਟਨ ਅਰਮਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਇੰਦਰਜੀਤ ਸਿੰਘ ਜ਼ੀਰਾ ਗੁਰਦੀਪ ਸਿੰਘ ਢਿੱਲੋ ਅਤੇ ਕੁਲਬੀਰ ਸਿੰਘ ਜ਼ੀਰਾ ਦਾ ਤਹਿ ਦਿਲੋ ਧੰਨਵਾਦ ਕਰਦਿਆਂ ਸੋਪੀ ਵੱਡੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦਾ ਯਕੀਨ ਦਿਵਾਇਆ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply