ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਕੋਟ ਬਾਬਾ ਦੀਪ ਸਿੰਘ ਵਿਖੇ ਪੰਜਾਬੀ ਦਿਵਸ ਬੜੀ ਧੂਮ ਧਾਮ ਨੇ ਨਾਲ ਮਨਾਇਆ ਗਿਆ।ਆਲਮੀ ਵਿਰਾਸਤ ਫਾਉਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਮੁੱਖ ਮਹਿਮਾਨ ਦੇ ਵਜੋਂ ਸ਼ਾਮਿਲ ਹੋਏ।ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਨੇ ਆਏ ਹੋਏ ਮੁੱਖ ਮਹਿਮਾਨ ਨੂੰ ਜੀ ਆਇਆ ਆਖਿਆ ਤੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪਣੇ ਜੀਵਨ ਦੇ ਵਿਚ ਵਿਚਾਰਣ `ਤੇ ਜ਼ੋਰ ਦਿੱਤਾ । 
ਆਲਮੀ ਵਿਰਾਸਤ ਫਾਉਡੇਸ਼ਨ ਦੇ ਪ੍ਰਧਾਨ ਭੁਪਿੰਦਰ ਸਿੰਘ ਸੰਧੂ ਨੇ ਅੱਜ ਦੇ ਦਿਨ ਤੇ ਸਕੂਲ ਦੇ ਸਟਾਫ ਨੂੰ ਵਧਾਈ ਦਿੰਦੇ ਹੋਏ ਕਿਹਾ ਕੇ ਪੰਜਾਬੀ ਸਾਨੂੰ ਕਦੇ ਵੀ ਨਹੀਂ ਭੁਲਣੀ ਚਾਹੀਦੀ ਇਹ ਸਾਡੀ ਮਾਂ ਬੋਲੀ ਹੈ।ਇਹ ਨਹੀਂ ਸਗੋਂ ਸਾਨੂੰ ਪੰਜਾਬੀ ਲਿਖਣੀ, ਬੋਲਣੀ ਤੇ ਹੋਰ ਵੀ ਲੋਕ ਨੂੰ ਸਿਖਾਉਣੀ ਜਰੂਰੀ ਹੈ ਤਾਂ ਜੋ ਅਸੀਂ ਲੋਕ ਆਪਣੇ ਆਪ ਨੂੰ ਪੰਜਾਬੀ ਹੋਣ ਦਾ ਮਾਣ ਕਰ ਸਕੀਏ।ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਤੇ ਸਕੂਲ ਦੇ ਸਟਾਫ ਵੱਲੋਂ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਸਕੂਲ ਦੇ ਬੱਚਿਆਂ ਵਿੱਚ ਚਿੱਤਰਕਾਰੀ ਦੇ ਮੁਕਾਬਲੇ ਵੀ ਕਰਵਾਏ ਗਏ।ਇਸ ਮੌਕੇ ਤੇ ਡਾਕਟਰ ਸੁਖਦੇਵ ਸਿੰਘ ਲੈਕਚਰਾਰ ਮਨਜੀਤ ਕੌਰ, ਦਲਜੀਤ ਸਿੰਘ, ਸੰਤੋਖ ਸਿੰਘ ਬਲਜਿੰਦਰ ਸਿੰਘ, ਹਰਜੀਤ ਕੌਰ ਤੇ ਮਨਪ੍ਰੀਤ ਕੌਰ ਮਜੂਦ ਸਨ ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media