Saturday, August 29, 2026

ਵਿਦਿਆਰਥੀਆਂ ’ਚ ਸਰਵਪੱਖੀ ਵਿਕਾਸ ਲਈ ਪ੍ਰਤੀਯੋਗਤਾ ਆਯੋਜਿਤ

ਬਠਿੰਡਾ, 22 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੇ ਨਜਦੀਕੀ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਪੰਜਵੀਂ ਤੇ ਛੇਵੀਂ ਦੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਕੰਪਿਊਟਰ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿਚ ਤਿੰਨ ਟੀਮਾਂ ਏ.ਬੀ.ਸੀ ਬਣਾਈਆਂ ਗਈਆਂ, ਇਸ ਪ੍ਰਤੀਯੋਗਤਾ ਵਿਚ ਪੰਜਵੀਂ ਦੀ ਏ ਟੀਮ ਅਤੇ ਛੇਵੀਂ ਜਮਾਤ ਦੀ ਬੀ ਜੇਤੂ ਰਹੀ।PPN2202201703ਸੱਤਵੀਂ ਅਤੇ ਅੱਠਵੀਂ ਕਲਾਸ ਦੀ ਜਰਨਲ ਨੌਲਜ ਪ੍ਰਤੀਯੋਗਤਾ ਵਿਚ ਸੱਤਵੀਂ ਕਲਾਸ ਦੀ ਟੀਮ ਸੀ ਅਤੇ ਅੱਠਵੀਂ ਕਲਾਸ ਦੀ ਟੀਮ ਸੀ ਜੇਤੂ ਰਹੀ। ਇਸ ਮੌਕੇ ਸੰਤ ਕਬੀਰ ਸਕੂਲ ਦੇ ਮੈਨਜਿੰਗ ਡਾਇਰੈਕਟਰ ਪ੍ਰੋ: ਐਮ.ਐਲ ਅਰੋੜਾ ਅਤੇ ਪ੍ਰਿੰਸੀਪਲ ਮੈਡਮ ਅੰਜੂ ਡੋਗਰਾ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਬੱਚਿਆਂ ਦੇ ਆਤਮ ਵਿਸ਼ਵਾਸ ਨੂੰ ਵਧਾਉਣ ਲਈ ਸਰਵਪੱਖੀ ਵਿਕਾਸ ਲਈ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਰਹਾਂਗੇ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …

Leave a Reply