ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਨਕਮ ਟੈਕਸ ਵਿਭਾਗ ਵੱਲੋਂ ਸਥਾਨਕ ਅਰਿਹੰਤ ਜਿਊਲਰਜ਼ ਤੋਂ 40 ਲੱਖ ਰੁਪਏ ਸਰੰਡਰ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀ ਮਾਲੇਰਕੋਟਲਾ ਟੀਮ ਨੇ ਪ੍ਰਿੰਸੀਪਲ ਕਮਿਸ਼ਨਰ ਜਗਤਾਰ ਸਿੰਘ ਦੇ ਨਿਰਦੇਸ਼ਾਂ `ਤੇ ਆਈ.ਟੀ.ਓ ਰਾਜੀਵ ਪੁਰੀ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਸਥਿਤ ਅਰਹਿੰਤ ਜਿਊਲਰਜ਼ `ਤੇ ਛਾਪੇਮਾਰੀ ਕੀਤੀ ਸੀ, ਜਿਥੋਂ ਵਿਭਾਗ ਨੂੰ ਛਾਣਬੀਣ ਕਰਨ `ਤੇ ਬੈਂਕ ਖਾਤਿਆਂ ਵਿੱਚੋਂ 66 ਲਖ ਰੁਪਿਆ ਜਮਾ ਕਰਵਾਉਣ ਦੀ ਜਾਣਕਾਰੀ ਮਿਲੀ।ਇਹ ਪੈਸਾ ਜਿਊਲਰ ਨੇ ਨੋਟਬੰਦੀ ਦੌਰਾਨ ਬੈਂਕ ਖਾਤੇ ਵਿੱਚ ਜਮਾਂ ਕਰਵਾਇਆ ਸੀ, ਜਿਸ ਦੀ ਭਿਣਕ ਲੱਗਦੇ ਹੀ ਵਿਭਾਗ ਨੇ ਛਾਪਮਾਰੀ ਕੀਤੀ ਅਤੇ ਜਿਊਲਰ ਤੋਂ 40 ਲੱਖ ਰੁਪਏ ਸਰੰਡਰ ਕਰਵਾਉਣ ਦਾ ਐਲਾਨ ਕੀਤਾ।ਜ਼ਿਕਰਯੋਗ ਹੈ ਕਿ ਇਸ ਵਿਚੋਂ 50 ਫੀਸਦੀ ਰਕਮ ਵਿਭਾਗ ਕੋਲ ਜਾਵੇਗੀ, ਜਦੋਂਕਿ ਬਚੇ ਪੈਸਿਆਂ ਵਿੱਚੋਂ 50 ਫੀਸਦੀ (ਭਾਵ ਕੁੱਲ ਦਾ 25 ਫੀਸਦੀ) ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਵਿੱਚ ਜਾਵੇਗਾ, ਜੋ 4 ਸਾਲਾਂ ਲਈ ਬੈਂਕ ਵਿੱਚ ਪਏ ਰਹਿਣਗੇ ਅਤੇ ਬਾਕੀ ਬਚਿਆ ਪੈਸਾ ਜਿਊਲਰ ਨੂੰ ਮਿਲੇਗਾ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media