Thursday, April 30, 2026

ਕਾਲਜ ਦੇ ਵਿਦਿਆਰਥੀਆਂ ਨੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਕੱਢਿਆ ਰੋਸ ਮਾਰਚ

ਫਾਜ਼ਿਲਕਾ, 23 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ਵਿਚ ਸਥਾਨਕ ਸਰਕਾਰੀ ਐਮ.ਆਰ.ਕਾਲਜ ਦੇ ਵਿਦਿਆਰਥੀਆਂ ਨੇ ਇੱਕਠੇ ਹੋਕੇ ਯੂਨੀਵਰਸਿਟੀ ਵੱਲੋਂ ਵਧਾਈਆਂ ਗਈਆਂ ਫੀਸਾ ਦੇ ਵਿਰੋਧ ਵਿਚ ਅੱਜ ਪਹਿਲਾਂ ਸਥਾਨਕ ਸਰਕਾਰੀ ਐਮ.ਆਰ. ਦੇ ਸਟੇਡੀਅਮ ਵਿਚ ਵਿਸ਼ਾਲ ‘ ਵਿਦਿਆ ਬਚਾਓ ਕਾਂਫ੍ਰੈਂਸ’ ਕੀਤੀ। ਜਿਸ ਤੋਂ ਬਾਅਦ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ।

U

    ਕਾਲਜ ਦੇ ਸਟੇਡੀਅਮ ਵਿਚ ਵਿਦਿਆਰਥੀਆਂ ਨੂੰ ਸੰਬੋਧਤ ਕਰਦੇ ਹੋਏ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾਈ ਪ੍ਰਧਾਨ ਰਜਿੰਦਰ ਸਿੰਘ, ਸੂਬਾਈ ਕਮੇਟੀ ਦੇ ਆਗੂ ਗਗਨ ਸੰਗਰਾਮੀ, ਏਆਈਅਐਸਐਫ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਪਰਮਜੀਤ ਢਾਬਾਂ, ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਸੋਈ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਸਵਨਾ, ਸੋਈ ਆਗੂ ਬੇਅੰਤ ਸਿੰਘ ਸੰਧੂ, ਏਆਈਐਸਅੇਫ ਦੇ ਜ਼ਿਲ੍ਹਾ ਕੌਂਸਲ ਮੈਂਬਰ ਜੀਨੂ ਛਪੜੀਵਾਲਾ, ਅਮਨ ਧਰਮੂਵਾਲਾ, ਰਾਜ ਟਾਹਲੀਵਾਲਾ, ਪੰਜਾਬ ਸਟੂਡੈਂਟ ਯੁਨੀਅਨ ਦੇ ਜੋਨਲ ਆਗੂ ਹਰਦੀਪ ਕੋਟਲਾ ਅਤੇ ਜ਼ਿਲ੍ਹਾ ਨੇਤਾ ਸਤਨਾਮ ਘੱਲੂ, ਮੋਨੀਕਾ ਖੰਨਾ, ਜੀਨੂ ਕੰਬੋਜ, ਮੁਕੇਸ਼ ਡੰਗਰਖੇੜਾ, ਪ੍ਰਵੀਨ ਕੋਰ, ਸ਼ਵੇਤਾ, ਚੰਨ ਸਿੰਘ, ਜਗਮੀਤ ਸਿੰਘ, ਮੁਕੇਸ਼ ਕੁਮਾਰ, ਮੋਨੀਕਾ ਰਾਣੀ, ਅਨੂੰ ਰਾਣੀ, ਪੂਜਾ ਰਾਣੀ, ਈਸ਼ਾ ਰਾਣੀ, ਸਾਕਸ਼ੀ, ਗਗਨਦੀਪ, ਕੁਲਬੀਰ ਸਿੰਘ, ਲਵਲੀ ਛਾਬੜਾ ਨੈ ਕਿਹਾ ਕਿ ਸਥਾਨਕ ਐਮ.ਆਰ. ਸਰਕਾਰੀ ਕਾਲਜ ਦੇ ਲਗਭਗ 2800 ਵਿਦਿਆਰਥੀਆਂ ਦਾ ਭਵਿੱਖ ਇਸ ਸਮੇਂ ਖਤਰੇ ਵਿਚ ਹੈ ਕਿਉਂਕਿ ਉਹ ਵਧੀਆਂ ਹੋਈਆਂ ਫੀਸਾਂ ਨਾ ਭਰਨ ਦਾ ਐਲਾਣ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਫੀਸਾਂ ਸਬੰਧੀ ਮਾਮਲੇ ਦਾ ਹੱਲ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਸਭ ਕੁਝ ਵੇਖ ਰਿਹਾ ਹੈ। ਇਸ ਕਾਰਨ ਯੂਨੀਅਨ ਨੇ ਫੈਸਲਾ ਕੀਤਾ ਹੈ ਕਿ ਜੇਕਰ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲਾ ਹੱਲ ਨਾ ਕੀਤਾ ਤਾਂ ਡਿਪਟੀ ਕਗਮਿਸ਼ਨਰ ਦਫ਼ਤਰ ਨੂੰ ਬੰਦ ਕਰ ਦੇਣਾ ਚਾਹੀਦਾ ਹੈ।

U
U

ਉਨ੍ਹਾਂ ਕਿਹਾ ਕਿ ਫਾਜ਼ਿਲਕਾ ਇਲਾਕੇ ਦੇ 100 ਕਿਲੋਮੀਟਰ ਦੇ ਘੇਰੇ ਵਿਚ ਇੱਕੋ ਇੱਕ ਸਰਕਾਰੀ ਕਾਲਜਰ ਹੈ ਜਿੱਥੇ ਆਮ ਕਿਸਾਨ, ਮਜ਼ਦੂਰਾਂ ਦੇ ਬੱਚੇ ਪੜਦੇ ਹਨ। ਜੋ ਆਰਥਿਕ ਮਹਿੰਗਾਈ ਦੇ ਕਾਰਨ ਵਧੀਆਂ ਹੋਈਆਂ ਫੀਸਾਂ ਨਹੀਂ ਭਰ ਸਕਦੇ। ਜਿਸ ਕਾਰਨ ਆਮ ਲੋਕਾਂ ਦੇ ਬੱਚੇ ਪੜ੍ਹਾਈ ਵਿਚਕਾਰ ਹੀ ਛੱੜਣ ਲਈ ਮਜ਼ਬੂਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਕਾਲਜਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ ਅਤੇ ਆਪਣਾ ਮੁਨਾਫ਼ਾ ਕਮਾਉਣ ਲਈ ਅਧਿਕਾਰੀਆਂ ਅਤੇ ਵੱਖ ਵੱਖ ਸਰਕਾਰਾਂ ਵੱਲੋਂ ਮਿਲਕੇ ਇਲਾਕੇ ਦੇ ਇਕੋ ਇੱਕ ਕਾਲਜ ਨੂੰ ਖ਼ਤਮ ਕਰਨ ਦੀਆਂ ਚਾਲਾਂ ਚਲੀਆਂ ਜਾ ਰਹੀਆਂ ਹਨ। ਉਕਤ ਆਗੂਆਂ ਨੇ ਕਿਹਾ ਕਿ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੀ ਯੂਨੀਵਰਸਿਟੀ ਨੇ ਆਪਣਾ ਕੰਮ ਚਲਾਉਣ ਲਈ ਫੀਸਾਂ ਵਿਚ ਵਾਧਾ ਕੀਤਾ ਹੈ। ਪਰ ਹੁਣ ਜਦੋਂ ਕੇਂਦਰ ਸਰਕਾਰ ਨੇ ਪੈਸੇ ਦੇ ਦਿੱਤੇ ਹਨ ਤਾਂ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਐਮ.ਆਰ. ਸਰਕਾਰੀ ਕਾਲਜ ਵਿਚ ਪੜ੍ਹਨ ਦੇ ਲਈ ਆਉਣ ਵਾਲੇ ਜਿਆਦਾਤਰ ਵਿਦਿਆਰਥੀ ਗਰੀਬ ਅਤੇ ਪਿਛੜੇ ਖੇਤਰ ਨਾਲ ਸਬੰਧਤ ਹਨ ਅਤੇ ਉਹ ਫੀਸਾਂ ਨੂੰ ਭਰਨ ਵਿਚ ਅਸਮਰਥ ਹਨ। ਇਸ ਲਈ ਇਹ ਫੀਸ ਮਾਫ਼ ਕੀਤੀ ਜਾਣੀ ਚਾਹੀਦੀ ਹੈ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ ਵਿਦਿਆਰਥੀ ਵਧੀਆਂ ਹੋਈਆਂ ਫੀਸਾਂ ਨਹੀਂ ਭਰਨਗੇ। ਵਿਦਿਆਰਥੀ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਕਾਲਜ ਵਿਚ ਵਿਦਿਆਰਥੀਆਂ ਨੂੰ ਮਿਲਣ ਵਾਲੀਆਂ ਹੋਰ ਸੁਵਿਧਾਵਾਂ ਵੀ ਨਹੀਂ ਮਿਲ ਰਹੀਆਂ। ਜਿਸ ਵਿਚ ਵਿਦਿਆਰਥੀਆਂ ਪੀਣ ਦੇ ਲਈ ਸਾਫ਼ ਪਾਣੀ ਵੀ ਮੁਹੱਈਆ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਵਧੀਆਂ ਹੋਈਆਂ ਫੀਸਾਂ ਨੂੰ ਲੈਕੇ ਪਹਿਲਾਂ ਕਾਲਜ ਦੇ ਪ੍ਰਿੰਸੀਪਲ ਦੇ ਦਫ਼ਤਰ ਦੇ ਸਾਹਮਣੇ ਅਤੇ ਸੀਨੇਟਰ ਸੰਦੀਪ ਧੂੜੀਆਦ ੇ ਨਿਵਾਸ ਸਥਾਨ ਤੇ ਧਰਨਾ ਦੇ ਚੁੱਕੇ ਹਨ ਅਤੇ ਕਈ ਵਾਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪ ਚੁੱਕੇ ਹਨ ਅਤੇ ਬਾਜ਼ਾਰਾਂ ਵਿਚ ਕੈਂਡਲ ਮਾਰਚ ਕੱਢਣ ਤੋਂ ਇਲਾਵਾ ਡਿਪਟੀ ਕਮਿਸ਼ਨਰ ਦਫ਼ਤਰ ਦਾ ਘੇਰਾਓ ਕਰ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਦਾ ਪੁੱਤਲਾ ਵੀ ਫੂੰਕ ਚੁੱਕੇ ਹਨ ਪਰ ਪਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਸਬੰਧੀ ਕੋਈ ਕਦਮ ਨਹੀਂ ਚੁੱਕਿਆ ਗਿਆ। ਜਿਸ ਕਾਰਨ ਵਿਦਿਆਰਥੀਆਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਬੋਧਤ ਕਰਦੇ ਹੌਏ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਜੇਕਰ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਜਲਦੀ ਵਾਪਸ ਨਾ ਲਿਆ ਗਿਆ ਤਾਂ 27 ਫਰਵਰੀ ਸੋਮਵਾਰ ਨੂੰ ਵਿਦਿਆਰਥੀਆ ਵੱਲੋਂ ਰੋਸ ਵਜੋਂ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੇਨ ਗੇਟ ਨੂੰ ਤਾਲਾ ਲਗਾਇਆ ਜਾਵੇਗਾ ਅਤੇ ਜੇਕਰ ਵਿਦਿਆਰਥੀਆਂ ਨਾਲ ਸਬੰਧਤ ਕੋਈ ਨੁਕਸਾਨ ਹੋਇਆ ਤਾਂ ਉਸਦੀ ਜਿੰਮੇਵਾਰੀ ਡਿਪਟੀ ਕਮਿਸ਼ਨਰ ਫਾਜ਼ਿਲਕਾ ਅਤੇ ਉੱਚ ਅਧਿਕਾਰੀਆਂ ਦੀ ਹੋਵੇਗੀ। ਜਿਸਤੋਂ ਬਾਅਦ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਵੱਲੋਂ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਵਿਚ ਰੋਸ ਮਾਰਚ ਕੱਢਿਆ ਗਿਆ। ਜੋ ਸਥਾਨਕ ਸਰਕਾਰੀ ਐਮ.ਆਰ.ਕਾਲਜ ਤੋਂ ਸ਼ੁਰੂ ਹੋਕੇ ਸ਼ਹਿਰ ਦੇ ਵੱਖ ਵੱਖ ਬਾਜਾਰਾਂ ਤੋਂ ਹੁੰਦਾ ਹੋਇਆ ਫਜ਼ਿਲਕਾ ਦੇ ਸੰਜੀਵ ਸਿਨੇਮਾ ਚੌਕ ਤੇ ਜਾਕੇ ਰੁੱਕਿਆ। ਜਿੱਥੇ ਵਿਦਿਆਰਥੀਆਂ ਨੇ ਜ਼ੋਰਦਾਰ ਨਾਅਰੇਬਾਜੀ ਕਰਕੇ ਰੋਸ ਪ੍ਰਦਰਸ਼ਨ ਕਰਦੇ ਹੌਏ ਫੀਸਾਂ ਵਿਚ ਕੀਤੇ ਗਏ ਵਾਧੇ ਨੂੰ ਵਾਪਸ ਲੈਣ ਦੀ ਮੰਗ ਕੀਤੀ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply