ਫਾਜ਼ਿਲਕਾ, 23 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ)- ਆੜ੍ਹਤੀਆ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਸ਼੍ਰੀ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਸ਼੍ਰੀ ਗੰਗਾਨਗਰ ਦੇ ਸਹਿਯੋਗ ਨਾਲ ਸਵ. ਚੋ. ਦੇਵੀ ਲਾਲ ਸਿਹਾਗ ਦੀ ਯਾਦ ਵਿਚ ਮੁਫ਼ਤ ਅੱਖਾਂ ਦੀ ਜਾਂਚ ਅਤੇ ਫੈਕੋ ਅਪ੍ਰੇਸ਼ਨ ਕੈਂਪ 2 ਮਾਰਚ ਨੂੰ ਲਗਾਇਆ ਜਾਵੇਗਾ। ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੁਨੀਲ ਕੱਕੜ ਅਤੇ ਖਜ਼ਾਨਚੀ ਪ੍ਰਸ਼ੋਤਮ ਸੇਠੀ ਨੇ ਦੱਸਿਆ ਕਿ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਚੋਧਰੀ ਦੀ ਅਗਵਾਈ ਵਿਚ 2 ਮਾਰਚ ਨੂੰ ਨਵੀਂ ਅਨਾਜ਼ ਮੰਡੀ ਵਿਚ ਲਗਾਏ ਜਾਣ ਵਾਲੇ ਇਸ ਕੈਂਪ ਵਿਚ ਜਗਦੰਬਾ ਚੈਰੀਟੇਬਲ ਆਈ ਹਸਪਤਾਲ ਦੇ ਅੱਖਾਂ ਦੇ ਮਾਹਿਰ ਡਾ. ਨਿਖਿਲ ਦੀਕਸ਼ਿਤ, ਡਾ. ਅਭਿਸ਼ੇਕ ਅਗਰਵਾਲ ਅਤੇ ਡਾ. ਰੋਹਿਨੀ ਗੋਦਾਰਾ ਅੱਖਾਂ ਦੇ ਮਰੀਜ਼ਾਂ ਦੀ ਜਾਂਚ ਕਰਨਗੇ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜ਼ਾਂ ਦੀਆਂ ਅੱਖਾਂ ਅਪ੍ਰੇਸ਼ਨ ਯੋਗ ਪਾਈਆਂ ਜਾਣਗੀਆਂ ਉਨ੍ਹਾਂ ਦੇ ਸ਼੍ਰੀ ਜਗਦੰਬਾ ਚੈਰੀਟੇਬਲ ਹਸਪਤਾਲ ਵਿਚ ਅਪ੍ਰੇਸ਼ਨ ਕੀਤੇ ਜਾਣਗੇ। ਮਰੀਜ਼ਾਂ ਨੂੰ ਲੈਜਾਣ, ਵਾਪਸ ਲਿਆਉਣ, ਦਵਾਈਆਂ, ਖਾਣੇ ਆਦਿ ਦਾ ਖਰਚ ਆੜ੍ਹਤੀਆ ਐਸੋਸੀਏਸ਼ਨ ਵੱਲੋਂ ਭਰਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਪ੍ਰੇਸ਼ਨ ਬਿਨਾ ਟਾਂਕੇ ਦੇ ਕੀਤੇ ਜਾਣਗੇ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼
ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …
Punjab Post Daily Online Newspaper & Print Media