Friday, April 17, 2026

ਜੀ.ਐਨ.ਡੀ.ਯੂ ਸਾਈਂ ਸੈਂਟਰਾਂ ਲਈ ਖਿਡਾਰਨਾਂ ਦੀ ਟਰਾਇਲ ਚੋਣ ਪ੍ਰਕਿਰਿਆ ਸੰਪੰਨ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਨਾਰਥ ਜੌਨ ਸਪੋਰਟਸ ਅਥਾਰਟੀ ਆਫ ਇੰਡੀਆ ਚੰਡੀਗੜ੍ਹ ਦੇ ਵੱਲੋਂ ਜੀਐਨਡੀਯੂ ਵਿਖੇ ਚੱਲ ਰਹੇ ਸਾਂਈ ਹਾਕੀ ਤੇ ਹੈਂਡਬਾਲ ਸੈਂਟਰ ਦੇ ਲਈ ਅੰਡਰ 18 ਸਾਲ ਉਮਰ ਵਰਗ ਦੀਆਂ ਖਿਡਾਰਨਾਂ ਦੀ ਚੋਣ ਲਈ 2 ਦਿਨਾਂ ਚੋਣ ਟਰਾਇਲ ਪ੍ਰਕਿਰਿਆ ਦਾ ਆਯੋਜਨ ਕੀਤਾ ਗਿਆ।PPN2302201717ਜਿਸ ਦੌਰਾਨ ਚੋਣ ਕਰਤਾ ਸੀ.ਪੀ ਠਾਕੁਰ ਤੇ ਇੰਦਰਜੀਤ ਸਿੰਘ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।ਜੀ.ਐਨ.ਡੀ.ਯੂ ਪੁੱਜਣ `ਤੇ ਇੰਨ੍ਹਾਂ ਦੇ ਇੰਚਾਰਜ ਕੋਚ ਬਲਦੀਪ ਸਿੰਘ ਸੋਹੀ ਤੇ ਇੰਚਾਰਜ ਕੋਚ ਮੈਡਮ ਬਲਜੀਤ ਕੌਰ ਦੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।ਇਸ ਦੌਰਾਨ ਸੂਬੇ ਭਰ ਤੋਂ ਸੈਂਕੜੇ ਖਿਡਾਰਨਾਂ ਨੇ ਸ਼ਿਰਕਤ ਕਰਕੇ ਆਪਣੀ ਕਿਸਮਤ ਅਜਮਾਈ ਕੀਤੀ।ਚੋਣ ਕਰਤਾ ਟੀਮ ਦੇ ਵੱਲੋਂ ਵੱਖ-ਵੱਖ ਖੇਡ ਪੈਮਾਨਿਆਂ ਦੇ ਰਾਹੀਂ ਖਿਡਾਰਨਾਂ ਦੀ ਖੇਡ ਸ਼ੈਲੀ ਨੂੰ ਵਾਚਿਆ ਗਿਆ। ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕੋਚ ਬਲਦੀਪ ਸਿੰਘ ਸੋਹੀ ਨੇ ਦੱਸਿਆ ਕਿ ਖਿਡਾਰਨਾਂ ਦੇ ਨਾਵਾਂ ਦੀ ਲਿਸਟ ਮੁੱਖ ਦਫਤਰ ਨੂੰ ਭੇਜ ਦਿੱਤੀ ਗਈ ਤੇ ਆਖਰੀ ਫੈਸਲਾ ਪ੍ਰਬੰਧਕਾਂ ਵੱਲੋਂ ਲਏ ਜਾਣ ਤੋਂ ਬਾਅਦ ਚੁਣੀਆਂ ਗਈਆਂ ਖਿਡਾਰਨਾਂ ਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵੱਲੋਂ ਬਣਦੀਆਂ ਸਹੂਲਤਾਂ ਦੇ ਕੇ ਜੀ.ਐਨ.ਡੀ.ਯੂ ਦੇ ਸੈਂਟਰਾਂ ਵਿੱਚ ਅਭਿਆਸ ਲਈ ਭੇਜਿਆ ਜਾਵੇਗਾ।ਜਿਥੇ ਇੰਨ੍ਹਾਂ ਖਿਡਾਰਨਾਂ ਨੂੰ ਹਰ ਪ੍ਰਕਾਰ ਦੀ ਖੇਡ ਮੁਹਾਰਤ ਹਾਂਸਲ ਕਰਵਾ ਕੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਵਿੱਚ ਭੇਜਿਆ ਜਾਵੇਗਾ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਭ ਦਸਤਾਵੇਜੀ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply