ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ- ਸੰਧੂ)- ਹਰਿਆਣਾ ਦੇ ਜ਼ਿਲ੍ਹਾਂ ਤੇ ਹਿਸਾਰ ਵਿਖੇ ਆਯੋਜਿਤ 3 ਦਿਨਾਂ ਪੈਨਕਿੱਕ ਸਿਲਾਟ ਮਾਰਸ਼ਲ ਆਰਟ ਨਾਰਥ ਇੰਡੀਆਂ ਚੈਂਪੀਅਨਸ਼ਿਪ ਅਤੇ ਰੈਫਰੀ ਕੈਂਪ ਦੇ ਦੌਰਾਨ ਪੰਜਾਬ ਦੀ ਸਰਬਜੀਤ ਕੌਰ ਨੇ ਗੋਲਡ ਮੈਡਲ ਹਾਂਸਲ ਕੀਤਾ।
ਇਸ ਪ੍ਰਤੀਯੋਗਤਾ 8 ਸੂਬਿਆਂ ਦੇ ਪ੍ਰਤੀਨਿੱਧੀ ਹਾਂ ਤੇ 200 ਖਿਡਾਰੀਆਂ ਨੇ ਹਿੱਸਾ ਲਿਆ। ਪੰਜਾਬ ਦੇ ਖਿਡਾਰੀਆਂ ਨੇ ਵੱਖ-ਵੱਖ ਭਾਰ ਵਰਗ ਵਿੱਚ 11 ਮੈਡਲ ਹਾਂਸਲ ਕੀਤੇ।ਲੜਕੀਆਂ ਦੇ ਵਰਗ ਵਿੱਚ ਸਰਬਜੀਤ ਕੌਰ ਨੇ ਗੋਲਡ ਮੈਡਲ, ਸੁਪਰਿਆ ਨੇ ਸਿਲਵਰ ਮੈਡਲ, ਮਨਜੀਤ ਕੌਰ, ਲਾਭਦੀਪ ਕੌਰ, ਜਸਜੀਤ ਕੌਰ ਨੇ ਬਰਾਊਨਜ ਮੈਡਲ ਹਾਂਸਲ ਕੀਤੇ।ਲੜਕਿਆਂ ਦੇ ਵਰਗ ਵਿੱਚ ਨਵਦੀਪ ਸਿੰਘ ਗੋਲਡ ਮੈਡਲ, ਜਸਕਰਨ ਸਿੰਘ, ਸਮਾਇਲਪ੍ਰੀਤ ਸਿੰਘ, ਮੋਹਿਤ ਸ਼ਰਮਾ, ਚਰਨਜੀਤ ਸਿੰਘ ਨੇ ਸਿਲਵਰ ਮੈਡਲ ਰੱਜਤ ਚੌਧਰੀ ਨੇ ਬਰਾਊਂਨਜ ਮੈਡਲ ਹਾਂਸਲ ਕੀਤਾ।ਪੰਜਾਬ ਪਨਕਿੱਕ ਸਲਾਟ ਅਸੋਸੀਏਸ਼ਨ ਦੇ ਪ੍ਰਧਾਨ ਤੇ ਖੇਡ ਸਟੇਟ ਅਵਾਰਡੀ ਕੋਚ ਅਭਿਆਸ਼ ਕੁਮਾਰ, ਮਨਜੀਤ ਕੌਰ, ਨੀਰਜ ਸ਼ਰਮਾ ਆਦਿ ਨੇ ਦੱਸਿਆ ਕਿ ਮਹਾਰਾਸ਼ਟਰ ਦੇ ਸ਼ੋਲਾਪੁਰ ਵਿਖੇ ਆਯੋਜਿਤ ਹੋਣ ਵਾਲੀ ਰਾਸ਼ਟਰ ਪੱਧਰੀ ਖੇਡ ਪ੍ਰਤੀਯੋਗਤਾ ਵਿੱਚ ਇਹ ਖਿਡਾਰੀ ਹਿੱਸਾ ਲੈ ਕੇ ਪੰਜਾਬ ਤੇ ਮਾਤਾ-ਪਿਤਾ ਦਾ ਨਾਮ ਰੌਸ਼ਨ ਕਰਨਗੇ।ਜਿਕਰਯੋਗ ਹੈ ਕਿ ਕੋਚ ਅਭਿਲਾਸ਼ਕਪੂਰ ਦੀ ਅਗਵਾਈ ਦੇ ਵਿੱਚ ਇਹ ਖਿਡਾਰੀ ਪਹਿਲਾਂ ਵੀ ਆਪਣੀ ਬੇਮਿਸਾਲ ਖੇਡ ਸ਼ੈਲੀ ਦੇ ਬਲਬੂਤੇ ਕਈ ਅਵਾਰਡ ਤੇ ਮਾਨ-ਸਨਮਾਨ ਆਪਣੀ ਝੌਲੀ ਵਿੱਚ ਪੁਵਾ ਚੁੱਕੇ ਹਨ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media