ਚੌੰਂਕ ਮਹਿਤਾ, 23 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਇਲਾਕੇ ਵਿੱਚ ਵਿਲੱਖਣ ਪਛਾਣ ਬਣਾ ਚੁੱਕੀਆ `ਖੇਡਾਂ ੳੇੁਦੋਨੰਗਲ ਦੀਆਂ` ਦਾ ਅੱਜ ਬਰੇਵ ਕੈਪਟਨ ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਪੂਰੇ ਸ਼ਾਨ-ਓ-ਸ਼ੌਕਤ ਨਾਲ ਆਗਾਜ਼ ਕਰ ਦਿੱਤਾ ਗਿਆ।ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਦੀ ਦੇਖ ਰੇਖ ਹੇਠ ਕਰਵਾਈਆਂ ਜਾਂਦੀਆਂ ਇਹਨਾਂ ਖੇਡਾਂ ਦਾ ਰਸਮੀ ਤੌਰ ਤੇ ੳੇੁਦਘਾਟਨ ਸੰਤ ਬਾਬਾ ਸੱਜਣ ਸਿੰਘ ਗੁਰੁ ਕੀ ਬੇਰ ਵਾਲਿਆਂ ਨੇ ਰਿੱਬਨ ਕੱਟ ਕੇ ਕੀਤਾ ਅਤੇ ਫੁਟਬਾਲ ਖਿਡਾਰੀਆਂ ਨਾਲ ਜਾਣ ਪਛਾਣ ਕਰਕੇ ਉਹਨਾਂ ਨੂੰ ਖੇਡਣ ਸਮੇ ਅਸ਼ੀਰਵਾਦ ਦਿਤਾ।
ਇਸ ਮੌਕੇ ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਵਰਗੀਆ ਅਲਾਮਤਾ ਬਚਾਉਣ ਲਈ ਲਈ ਇਕੋ ਇੱਕ ਰਸਤਾ ਹੈ ਕਿ ਉਹਨਾਂ ਨੂੰ ਖੇਡਾਂ ਵਾਸਤੇ ਪ੍ਰੇਰਿਤ ਕੀਤਾ ਜਾਵੇ ਅਤੇ ਰੰਧਾਵਾ ਸਪੋਰਟਸ ਕਲੱਬ ਉਦੋਨੰਗਲ ਖੇਡਾਂ ਦੇ ਖੇਤਰ ਵਿੱਚ ਬੜਾ ਵੱਡਮੁਲਾ ਯੋਗਦਾਨ ਪਾ ਰਹੀ ਹੈ।ਪ੍ਰਬੰਧਕ ਗੁਰਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਟੂਰਨਾਂਮੈਂਟ ਵਿੱਚ 25 ਫਰਵਰੀ ਤੱਕ ਹਾਕੀ ਸੀਨੀਅਰ, ਹਾਕੀ ਜੂਨੀਅਰ, ਫੁਟਬਾਲ ਉਪਨ ਅਤੇ ਵਾਲੀਬਾਲ ਦੇਮੁਕਾਬਲੇ ਹੋਣਗੇ ਅਤੇ 26 ਫਰਵਰੀ ਨੂੰ ਸਭਿਆਚਾਰਕ ਸਟੇਜ਼ `ਤੇ ਅੰਮ੍ਰਿਤ ਮਾਨ, ਸੁਰਿੰਦਰ ਛਿੰਦਾ ਅਤੇ ਬੀਬਾ ਦਿਲਪ੍ਰੀਤ ਕੌਰ ਦਾ ਖੁਲਾ ਅਖਾੜਾ ਲਗੇਗਾ।
ਉਦਘਾਟਨੀ ਸਮਾਗਮ ਮੌਕੇ ਬਾਬਾ ਸੱਜਣ ਸਿੰਘ ਦੇ ਨਾਲ ਜਥੇ. ਰਾਜਬੀਰ ਸਿੰਘ, ਗੁਰਮੀਤ ਸਿੰਘ ਖੱਬੇ ਰਾਜ ਪੂਤਾਂ, ਚੇਅਰਮੈਨ ਲਖਵਿੰਦਰ ਸਿੰਘ, ਗੁਰਲਾਲ ਸਿੰਘ ਪ੍ਰਧਾਨ ਭੁਪਿੰਦਰ ਸਿੰਘ, ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਗਿਆਨੀ ਸੁਰਜੀਤ ਸਿੰਘ, ਐਸ.ਐਚ.ਓ ਸੁਰਿੰਦਰ ਸਿੰਘ ਗੁਰਮੇਜ ਸਿੰਘ, ਗੁਰਦਵਿੰਦਰ ਸਿੰਘ ਪਿੰਕੂ, ਦਵਿੰਦਰ ਜਿੰਦੂ, ਗਗਨ ਅਸਟਰੇਲੀਆ, ਹਰਮਨ ਰੰਧਾਵਾ, ਸਿਮਟਨਜੀਤ, ਮਨੀ ਜਰਮਨ, ਰਘਬੀਰ ਇਟਲੀ, ਬਲਦੇਵ ਸਿੰਘ ਰਾਇਲ ਪੈਲਸ, ਸ਼ਤੀਸ ਸੇਠੀ, ਗੁਰਮੇਜ ਸਿੰਘ ਪ੍ਰਧਾਨ, ਕੁਲਬੀਰ ਸਿੰਘ ਧਰਮਾ ਕਨੇਡਾ ਨਵ ਰੰਧਾਵਾ, ਆਤਮਬੀਰ ਸਿੰਘ, ਰਮਨਦੀਪ ਸਿੰਘ, ਕੀਰਤ ਸਹੋਤਾ ਅਤੇ ਹੋਰ ਬਹੁਤ ਸਾਰੇ ਮੋਹਤਬਾਰ ਵੀ ਮੌਜੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media