Wednesday, June 24, 2026

ਦੋ ਰੋਜ਼ਾ ਰਾਸ਼ਟਰੀ ਰੰਗਮੰਚ ਸੈਮੀਨਾਰ ਵਿਰਸਾ ਵਿਹਾਰ ਵਿਖੇ ਅੱਜ ਤੋਂ

ਅੰਮ੍ਰਿਤਸਰ, 24 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਅਤੇ ਪੰਜਾਬ ਸੰਗੀਤ ਨਾਟਕ ਅਕੈਡਮੀ ਵੱਲੋਂ ਪੰਜਾਬੀ ਅਕਾਦਮੀ ਦਿੱਲੀ, ਵਿਰਸਾ ਵਿਹਾਰ ਸੋਸਾਇਟੀ ਅਤੇ ਸਥਾਨਕ ਸਾਹਿਤ ਸਭਾਵਾਂ ਦੇ ਸਹਿਯੋਗ ਨਾਲ ਭਾਰਤੀ ਰੰਗਮੰਚ ਨੂੰ ਕੇਂਦਰ ’ਚ ਰੱਖ ਕੇ ਦੋ ਰੋਜਾ ਰੰਗ ਮੰਚ ਸੈਮੀਨਾਰ ਕਰਵਾਇਆ ਜਾ ਰਿਹਾ ਹੈ। PPN2402201707
ਕੇਂਦਰੀ ਸਭਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਅਤੇ ਜਨ: ਸਕੱਤਰ ਸ਼ੁਸ਼ੀਲ ਦੁਸਾਂਝ ਦੇ ਹਵਾਲੇ ਨਾਲ  ਸ੍ਰੀ ਕੇਵਲ ਧਾਲੀਵਾਲ ਅਤੇ ਦੀਪ ਦਵਿੰਦਰ ਸਿੰਘ ਨੇ ਸਾਂਝੇ ਤੌਰ ਤੇ ਦੱਸਿਆ ਕਿ 25 ਅਤੇ 26 ਫਰਵਰੀ ਨੂੰ ਦੋ ਦਿਨ ਸਥਾਨਕ ਵਿਰਸਾ ਵਿਹਾਰ ’ਚ ਪਹਿਲੇ ਸ਼ੈਸ਼ਨ ਦੀ ਪ੍ਰਧਾਨਗੀ ਪ੍ਰੋ: ਅਸ਼ੋਕ ਸਾਗਰ ਭਗਤ, (ਐਨ.ਐਸ.ਡੀ.) ਪਦਮ ਸ੍ਰੀ ਬੰਸੀ ਕੌਲ, ਪਦਮ ਸ੍ਰੀ ਬਲਵੰਤ ਠਾਕੁਰ ਅਤੇ ਰਾਜਾ ਬੁੰਦੇਲਾ ਕਰਨਗੇ ਅਤੇ ਗੱਲਬਾਤ ਦਾ ਵਿਸ਼ਾ ਹੋਵੇਗਾ ‘‘ਭਾਰਤੀ ਰੰਗਮੰਚ ਕੱਲ੍ਹ, ਅੱਜ ਤੇ ਭਲਕ’’। ਇਸੇ ਦਿਨ ਬਾਅਦ ਦੁਪਹਿਰ 2:30 ਵਜੇ ‘‘ਸਾਹਿਤ ਦੀ ਰੰਗਮੰਚ ਪੇਸ਼ਕਾਰੀ’’ ਵਿਸ਼ੇ ਤਹਿਤ ਹੋਣ ਵਾਲੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਆਤਮਜੀਤ ਅਤੇ ਪ੍ਰੋ: ਤ੍ਰਿਪੂਰਾਰੀ ਸ਼ਰਮਾ ਕਰਨਗੇ। ਡਾ. ਸਵਰਾਜਬੀਰ, ਡਾ. ਸਾਹਿਬ ਸਿੰਘ ਅਤੇ ਡਾ. ਨਵਦੀਪ ਕੌਰ ਵਿਚਾਰ ਚਰਚਾ ’ਚ ਹਿੱਸਾ ਲੈਣਗੇ। ਦੂਜੇ ਦਿਨ ਐਤਵਾਰ ਸਵੇਰੇ 10:30 ਵਜੇ ਸ਼ੁਰੂ ਹੋਣ ਵਾਲੇ ਤੀਜੇ ਸ਼ੈਸ਼ਨ ਦਾ ਵਿਸ਼ਾ ‘‘ਨਾਟਕ ਰੰਗਮੰਚ ਤੇ ਅਲੋਚਕ’’ ਹੋਵੇਗਾ। ਡਾ. ਅਜੀਤ ਰਾਏ ਅਤੇ ਮੁਜ਼ਤਾਕ ਕਾਕ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਇਸ ਸ਼ੈਸ਼ਨ ’ਚ ਸ੍ਰੀ ਸੰਗਮ ਪਾਂਡੇ, ਡਾ. ਸੁਖਦੇਵ ਸਿੰਘ ਸਿਰਸਾ ਅਤੇ ਡਾ. ਜਸਪਾਲ ਕੌਰ ਦਿਓਲ ਗੱਲਬਾਤ ਕਰਨਗੇ। ਚੌਥਾ ਅਤੇ ਆਖਰੀ ਸ਼ੈਸ਼ਨ ‘‘ਗਭਰੇਟ ਰੰਗਮੰਚ ਦੀਆਂ ਲੋੜਾਂ ਤੇ ਸਮੱਸਿਆਵਾਂ’’ ਵਿਸ਼ੇ ਤਹਿਤ ਬਾਅਦ ਦੁਪਹਿਰ 2:00 ਵਜੇ ਹੋਣ ਵਾਲੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਡਾ. ਸਤੀਸ਼ ਕੁਮਾਰ ਵਰਮਾ, ਸ੍ਰੀ ਜਤਿੰਦਰ ਬਰਾੜ ਕਰਨਗੇ ਅਤੇ ਡਾ. ਪਾਲੀ ਭੁਪਿੰਦਰ, ਪ੍ਰੋਬੀਰ ਗੁਹਾ ਅਤੇ ਦਵਿੰਦਰ ਦਮਨ ਗੱਲਬਾਤ ’ਚ ਹਿੱਸਾ ਲੈਣਗੇ।
ਦੋ ਦਿਨ ਚੱਲਣ ਵਾਲੇ ਇਸ ਨਾਟਕ ਸੈਮੀਨਾਰ ਦੀਆਂ ਤਿਆਰੀਆਂ ਲਈ ਵੱਖ-ਵੱਖ ਸਾਹਿਤ ਸਭਾਵਾਂ ਦੇ ਅਹੁਦੇਦਾਰਾਂ ’ਚ ਡਾ. ਹਜ਼ਾਰਾ ਸਿੰਘ ਚੀਮਾ, ਧਰਵਿੰਦਰ ਔਲਖ, ਸੁਮੀਤ ਸਿੰਘ, ਗੁਰਬਾਜ ਸਿੰਘ ਤੋਲਾ ਨੰਬਰ, ਸਰਬਜੀਤ ਸੰਧੂ, ਮਲਵਿੰਦਰ, ਡਾ. ਕਸ਼ਮੀਰ, ਮਨਮੋਹਨ ਢਿੱਲੋਂ, ਤਰਲੋਚਨ ਸਿੰਘ ਤਰਨ ਤਾਰਨ, ਹਰਜੀਤ ਸੰਧੂ, ਗੁਰਤੇਜ ਮਾਨ, ਸੁਖਵਿੰਦਰ ਵਿਰਕ, ਸਰਬਜੀਤ ਲਾਡਾ, ਪਵੇਲ ਸੰਧੂ, ਭੁਪਿੰਦਰ ਸਿੰਘ ਸੰਧੂ, ਅਰਤਿੰਦਰ ਸੰਧੂ, ਕੁਲਵੰਤ ਸਿੰਘ ਅਣਖੀ, ਜਸਬੀਰ ਸਿੰਘ ਸੱਗੂ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਰੰਗਮੰਚ ਅਤੇ ਸਾਹਿਤ ਪ੍ਰੇਮੀ ਹਾਜ਼ਰ ਹੋਣਗੇ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply