ਫਾਜ਼ਿਲਕਾ, 24 ਫਰਵਰੀ (ਪੰਜਾਬ ਪੋਸਟ-ਵਿਨੀਤ ਅਰੋੜਾ) – ਪਿਛਲੀ 13 ਫਰਵਰੀ ਤੋਂ ਪੰਜਾਬ ਯੂਨੀਵਰਸਿਟੀ ਵੱਲੋਂ ਕਾਲਜ ਦੇ ਵਿਦਿਆਰਥੀਆਂ ਦੀਆਂ ਵਧਾਈਆਂ ਗਈਆਂ ਪ੍ਰੀਖਿਆ ਫੀਸਾਂ ਦੇ ਵਿਰੋਧ ’ਚ ਪੰਜਾਬ ਸਟੂਡੈਂਟਸ ਯੂਨੀਅਨ ਦੀ ਅਗਵਾਈ ’ਚ ਕੀਤੇ ਜਾ ਰਹੇ ਸੰਘਰਸ਼ ਨੂੰ ਅੱਜ ਉਸ ਸਮੇਂ ਸਫ਼ਲਤਾ ਮਿਲੀ ਜਦੋਂ ਫਾਜ਼ਿਲਕਾ ਤੋਂ ਪੰਜਾਬ ਯੂਨੀਵਰਸਿਟੀ ਦੇ ਸਿਨੇਟਰ ਕਮ ਫੈਲੋ ਸੰਦੀਪ ਕੁਮਾਰ ਧੂੜੀਆ ਦੀਆਂ ਕੋਸ਼ਿਸ਼ਾਂ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਪ੍ਰੀਖਿਆ ਫੀਸਾਂ ’ਚ ਕਮੀ ਦਾ ਫੈਸਲਾ ਲੈ ਲਿਆ ਗਿਆ। ਸੀਨੇਟਰ ਸੰਦੀਪ ਧੂੜੀਆ ਵੱਲੋਂ ਪ੍ਰਾਪਤ ਜਾਣਕਾਰੀ ਮੁਤਾਬਕ ਪੰਜਾਬ ਸਟੂਡੈਂਟਸ ਯੂਨੀਅਨ ਦੇ ਲਗਾਤਾਰ ਫੀਸ ਵਾਧੇ ਦੀ ਵਾਪਸ ਦੇ ਲਈ ਚੱਲ ਰਹੇ ਵਿਰੋਧ ਪ੍ਰਦਰਸ਼ਨ ਤਹਿਤ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ ਸਨ ਅਤੇ ਪਿਛਲੇ ਹਫ਼ਤੇ 16 ਫਰਵਰੀ ਨੂੰ ਉਨ੍ਹਾਂ ਦੇ ਘਰ ਦਾ ਘੇਰਾਓ ਵੀ ਕੀਤਾ ਗਿਆ ਸੀ ਅਤੇ ਯੂਨੀਅਨ ਦੇ ਨੁਮਾਇੰਦਿਆਂ ਵੱਲੋਂ ਦੱਸੀ ਸਥਿਤੀ ਮੁਤਾਬਕ ਉਨ੍ਹਾਂ ਨੇ ਵਾਇਸ ਚਾਂਸਲਰ ਪੰਜਾਬ ਯੂਨੀਵਰਸਿਟੀ ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਕੰਟਰੋਲਰ ਪ੍ਰੀਖਿਆਵਾਂ ਪੰਜਾਬ ਯੂਨੀਵਰਸਿਟੀ ਅਤੇ ਡੀਯੂਆਈ ਪੰਜਾਬ ਯੂਨੀਵਰਸਿਟੀ ਨੂੰ ਨਿਜੀ ਤੌਰ ’ਤੇ ਸਰਹੱਦੀ ਇਲਾਕੇ ’ਚ ਵੱਡੀ ਗਿਣਤੀ ’ਚ ਵਿਦਿਆਰਥੀਆਂ ਦੀ ਆਰਥਿਕ ਸਥਿਤੀ ਕਮਜ਼ੋਰ ਹੋਣ ਬਾਰੇ ਯੂਨੀਵਰਸਿਟੀ ਪ੍ਰੀਖਿਆ ਫੀਸ ਭਰੇ ਜਾਣ ਤੋਂ ਅਸਮਰਥ ਹੋਣ ਸਬੰਧੀ ਅਤੇ ਫੀਸ ਵਾਧੇ ਦੇ ਫੈਸਲੇ ’ਤੇ ਫਿਰ ਤੋਂ ਵਿਚਾਰ ਕਰਨ ਸਬੰਧੀ 21 ਫਰਵਰੀ 2017 ਨੂੰ ਈਮੇਲ ਰਾਹੀਂ ਉਕਤ ਅਧਿਕਾਰੀਆਂ ਨੂੰ ਲਿਖਤੀ ਤੌਰ ’ਤੇ ਭੇਜਿਆ ਗਿਆ ਸੀ। ਤਾਕਿ ਇਨ੍ਹਾਂ ਵਿਦਿਆਰਥੀਆਂ ਦਾ ਭਵਿੱਖ ਖਰਾਬ ਨਾ ਹੋਵੇ। ਸੀਨੇਟਰ ਸੰਦੀਪ ਧੂੜੀਆ ਨੇ ਕਿਹਾ ਕਿ ਇਸ ਅਪੀਲ ਸਦਕਾ ਪੰਜਾਬ ਯੂਨੀਵਰਸਿਟੀ ਵੱਲੋਂ ਹੁਣ ਸਾਲ ’ਚ ਦੋ ਸਮੈਸਟਰਾਂ ਦੀ ਥਾਂ ’ਤੇ ਹੁਣ ਸਾਲ ’ਚ ਇੱਕ ਵਾਰ ਹੀ ਪ੍ਰਯੋਗੀ ਪ੍ਰੀਖਿਆ ਫੀਸ ਲਈ ਜਾਵੇਗੀ। ਇਸ ਸਬੰਧੀ ਯੂਨੀਵਰਸਿਟੀ ਵੱਲੋਂ ਸਬੰਧਤ ਕਾਲਜਾਂ ਨੂੰ ਪੱਤਰ ਜਾਰੀ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਜ਼ਿਲ੍ਹਾ ਫਾਜ਼ਿਲਕਾ ਦੀ ਵਿਦਿਆਰਥੀ ਏਕਤਾ ਕਾਰਨ ਹੀ ਸੰਭਵ ਹੋਇਆ ਹੈ। ਇਸਦੇ ਨਾਲ ਹੀ ਸੀਨੇਟਰ ਸੰਦੀਪ ਧੂੜੀਆ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਾਇਸ ਚਾਂਸਲ ਅਤੇ ਹੋਰਨਾ ਸਮਰਥ ਅਧਿਕਾਰੀਆਂ ਨੂੰ ਲਿੱਖਿਆ ਗਿਆ ਹੈ ਕਿ ਅਨੁਸੂਚਿਤ ਜਾਤੀਆਂ ਤੋਂ ਜੋ ਪ੍ਰੀਖਿਆ ਫੀਸ ਸਿੱਧੇ ਤੌਰ ਤੇ ਲਈ ਜਾ ਰਹੀ ਹੈ ਅਤੇ ਬਾਅਦ ’ਚ ਵੱਖ ਵੱਖ ਵਜ਼ੀਫਾ ਸਕੀਮਾਂ ਤਹਿਤ ਵਿਦਿਆਰਥੀਆਂ ਨੂੰ ਰਿਫੰਡ ਕਰ ਦਿੱਤੀ ਜਾਂਦੀ ਹੈ। ਉਹ ਫੀਸ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਦੀ ਤਰਜ਼ ’ਤੇ ਸਿੱਧੇ ਤੌਰ ਤੇ ਭਲਾਈ ਵਿਭਾਗ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਵੱਲੋਂ ਕਲੇਮ ਕਰ ਲਏ ਜਾਣ ਸਬੰਧੀ ਸੁਝਾਅ ਦਿੱਤਾ ਹੈ। ਇਸ ਨਾਲ ਇਹ ਵਿਦਿਆਰਥੀਆਂ ਦੀ ਪੜ੍ਹਾਈ ’ਤੇ ਆਰਥਿਕ ਬੋਝ ਨਾ ਪਵੇ।
ਇਸ ਸਬੰਧੀ ਅੱਜ ਸਰਕਾਰੀ ਐਮ ਆਰ ਕਾਲਜ ’ਚ ਤਹਿਸੀਲਦਾਰ ਫਾਜ਼ਿਲਕਾ, ਪ੍ਰਿੰਸੀਪਲ ਤ੍ਰਿਭੁਵਨ ਰਾਮ ਅਤੇ ਸੀਨੇਟਰ ਸੰਦੀਪ ਧੂੜੀਆ ਦੀ ਇਸ ਸਮਸਿਆ ਨੂੰ ਹੱਲ ਕਰਨ ਲਈ ਹੋਈ ਮੀਟਿੰਗ ’ਚ ਸੀਨੇਟਰ ਧੂੜੀਆ ਵੱਲੋਂ ਇਹ ਸੁਝਾਅ ਦਿੱਤਾ ਗਿਆ ਕਿ ਡਿਪਟੀ ਕਮਿਸ਼ਨਰ ਨੂੰ ਬੇਨਤੀ ਕੀਤੀ ਜਾਵੇ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਦੇ ਧਿਆਨ ਲਿਆਂਦਾ ਜਾਵੇ ਤਾਕਿ ਸਮੇਂ ਸਿਰ ਭਲਾਈ ਵਿਭਾਗ ਵੱਲੋਂ ਬਾਅਦ ’ਚ ਰਿਫੰਡ ਕੀਤੀਆਂ ਜਾਣ ਵਾਲੀਆਂ ਪ੍ਰੀਖਿਆ ਫੀਸਾਂ ਸਮੇਂ ਸਿਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਹੀ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਦੀ ਤਰਜ਼ ’ਤੇ ਸਿੱਧੇ ਤੌਰ ’ਤੇ ਅਦਾ ਕੀਤੀਆਂ ਜਾਣ। ਇਸ ਸਬੰਧੀ ਨਿਜੀ ਤੌਰ ’ਤੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ ਨੂੰ ਲਿਖਤੀ ਰੂਪ ’ਚ ਨਿਜੀ ਤੌਰ ’ਤੇ ਮਿਲਕੇ ਬੇਨਤੀ ਕੀਤੀ ਜਾਵੇਗੀ। ਸੀਨੇਟਰ ਸੰਦੀਪ ਧੂੜੀਆ ਨੇ ਕਿਹਾ ਕਿ ਸਰਕਾਰੀ ਐਮ ਆਰ ਕਾਲਜ ਇਲਾਕੇ ਦਾ ਇੱਕੋ ਇੱਕ ਚਾਨਣ ਮੁਨਾਰਾ ਹੈ ਇਸ ਦੀ ਭਲਾਈ ਲਈ ਵੀ ਉਹ ਪੰਜਾਬ ਯੂਨੀਵਰਸਿਟੀ ਸੀਨੇਟ ’ਚ ਇਲਾਕੇ ਦੇ ਲੋਕਾਂ ਵੱਲੋਂ ਹੀ ਭੇਜੇ ਗਏ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media